ਪ੍ਰਭਾਸ ਦੀ ਕਲਕੀ ਹੀ ਨਹੀਂ, ਦਿਲਜੀਤ ਦੋਸਾਂਝ ਦੀ ਇਸ ਫਿਲਮ ਨੇ ਵੀ ਨਾਰਥ ਅਮਰੀਕਾ 'ਚ ਕੀਤੀ ਖੂਬ ਕਮਾਈ | Prabhas Kalki 2898 Ad and diljit dosanjh jatt and juliet overseas earnings Punjabi news - TV9 Punjabi

ਪ੍ਰਭਾਸ ਦੀ ਕਲਕੀ ਹੀ ਨਹੀਂ, ਦਿਲਜੀਤ ਦੋਸਾਂਝ ਦੀ ਇਸ ਫਿਲਮ ਨੇ ਵੀ ਨਾਰਥ ਅਮਰੀਕਾ ‘ਚ ਕੀਤੀ ਖੂਬ ਕਮਾਈ

Updated On: 

01 Jul 2024 18:56 PM

ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸੁਪਰਸਟਾਰਾਂ 'ਚੋਂ ਇਕ ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਰਿਲੀਜ਼ ਹੋ ਗਈ ਹੈ। ਕਲਕੀ ਦੇ ਨਾਲ ਇਹ ਫਿਲਮ ਰਿਲੀਜ਼ ਹੋਈ ਹੈ। ਇਹ ਫਿਲਮ ਨਾ ਸਿਰਫ ਦੇਸ਼ 'ਚ ਕਮਾਈ ਕਰ ਰਹੀ ਹੈ ਸਗੋਂ ਵਿਦੇਸ਼ਾਂ 'ਚ ਵੀ ਇਸ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਫਿਲਮ ਕਲਕੀ ਤੋਂ ਜ਼ਿਆਦਾ ਪਿੱਛੇ ਨਹੀਂ ਹੈ।

ਪ੍ਰਭਾਸ ਦੀ ਕਲਕੀ ਹੀ ਨਹੀਂ, ਦਿਲਜੀਤ ਦੋਸਾਂਝ ਦੀ ਇਸ ਫਿਲਮ ਨੇ ਵੀ ਨਾਰਥ ਅਮਰੀਕਾ ਚ ਕੀਤੀ ਖੂਬ ਕਮਾਈ

ਪ੍ਰਭਾਸ ਦੀ ਕਲਕੀ ਹੀ ਨਹੀਂ, ਦਿਲਜੀਤ ਦੋਸਾਂਝ ਦੀ ਇਸ ਫਿਲਮ ਨੇ ਵੀ ਨਾਰਥ ਅਮਰੀਕਾ 'ਚ ਕੀਤੀ ਖੂਬ ਕਮਾਈ

Follow Us On

ਪ੍ਰਭਾਸ ਦੀ ਫਿਲਮ ਕਲਕੀ 2898 ਏਡੀ ਨੇ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਇੱਕ ਵੱਖਰਾ ਮਾਹੌਲ ਬਣਾਇਆ ਹੈ। ਫਿਲਮ ਬਾਕਸ ਆਫਿਸ ‘ਤੇ ਕਾਫੀ ਚੰਗੀ ਕਮਾਈ ਕਰ ਰਹੀ ਹੈ। ਉੱਤਰੀ ਅਮਰੀਕਾ ਵਿਚ ਵੀ ਭਾਰਤੀ ਫਿਲਮਾਂ ਦੇਖਣ ਦਾ ਜ਼ਬਰਦਸਤ ਕ੍ਰੇਜ਼ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਭਾਸ ਦੀ ਕਲਕੀ ਨੂੰ ਵੀ ਉੱਤਰੀ ਅਮਰੀਕਾ ‘ਚ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ ਸੀ। ਇਸ ਦਾ ਫਾਇਦਾ ਵੀ ਫਿਲਮ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਨੇ ਵੀ ਦਾਅ ਖੇਡਿਆ ਹੈ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਮੈਦਾਨ ‘ਚ ਉਤਾਰਿਆ ਹੈ। ਇਹ ਫਿਲਮ ਅਮਰੀਕਾ ਵਿੱਚ ਵੀ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ ਅਤੇ ਟਾਪ 10 ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ।

ਕਲਕੀ 2898 ਏਡੀ ਵਿੱਚ ਕਿੰਨੀ ਕਮਾਈ ਕੀਤੀ?

ਓਵਰਸੀਜ਼ ਕਲੈਕਸ਼ਨ ਦੀ ਗੱਲ ਕਰੀਏ ਤਾਂ ਪ੍ਰਭਾਸ ਅਤੇ ਅਮਿਤਾਭ ਬੱਚਨ ਦੇ ਸ਼ਾਨਦਾਰ ਐਕਸ਼ਨ ਨਾਲ ਭਰੀ ਇਸ ਫਿਲਮ ਨੇ ਕਮਾਲ ਕਰ ਦਿੱਤਾ ਹੈ। ਫਿਲਮ ਨੇ ਉੱਤਰੀ ਅਮਰੀਕਾ ਵਿੱਚ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਕੁਲੈਕਸ਼ਨ ਚੰਗਾ ਮੰਨਿਆ ਜਾ ਰਿਹਾ ਹੈ। ਕਿਸੇ ਵੀ ਭਾਰਤੀ ਫਿਲਮ ਨੇ ਪਹਿਲੇ ਵੀਕੈਂਡ ‘ਤੇ ਉੱਤਰੀ ਅਮਰੀਕਾ ‘ਚ ਇੰਨੀ ਕਮਾਈ ਨਹੀਂ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਅਮਰੀਕਾ ‘ਚ ਆਪਣਾ ਪ੍ਰਦਰਸ਼ਨ ਕਿਵੇਂ ਬਰਕਰਾਰ ਰੱਖਦੀ ਹੈ। ਉੱਤਰੀ ਅਮਰੀਕਾ ਵਿੱਚ ਪਹਿਲੇ ਵੀਕੈਂਡ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ 5ਵਾਂ ਸਥਾਨ ਮਿਲਿਆ ਹੈ।

ਜੱਟ ਐਂਡ ਜੂਲੀਅਟ ਦਾ ਓਵਰਸੀਜ਼ ਕੁਲੈਕਸ਼ਨ ਕਿੰਨਾ ਰਿਹਾ?

ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਫਿਲਮ ਦਾ ਓਵਰਸੀਜ਼ ਕਲੈਕਸ਼ਨ 1.8 ਮਿਲੀਅਨ ਡਾਲਰ ਸੀ। ਇਸ ਹਿਸਾਬ ਨਾਲ ਫਿਲਮ ਦਾ ਕੁੱਲ ਅੰਕੜਾ ਕਰੀਬ 15 ਕਰੋੜ ਰੁਪਏ ਬਣਦਾ ਹੈ। ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਉੱਤਰੀ ਅਮਰੀਕਾ ਵਿੱਚ ਪਹਿਲੇ ਵੀਕੈਂਡ ਦੀ ਕਮਾਈ ਦੇ ਮਾਮਲੇ ਵਿੱਚ 9ਵਾਂ ਸਥਾਨ ਹਾਸਲ ਕੀਤਾ ਹੈ। ਕਲਕੀ ਦੇ ਨਾਲ ਇਸ ਸੂਚੀ ਵਿੱਚ ਸ਼ਾਮਲ ਹੋਣਾ ਦਿਲਜੀਤ ਦੋਸਾਂਝ ਦੀ ਘੱਟ ਬਜਟ ਵਾਲੀ ਫਿਲਮ ਲਈ ਵੀ ਵੱਡੀ ਗੱਲ ਹੈ।

Exit mobile version