ਪੰਜਾਬ ਦੀ ਪਹਿਲੀ ਫਿਲਮ ਸਿਟੀ HLV ਫਿਲਮ ਸਿਟੀ
ਇੰਡਸਟਰੀ ਨੂੰ ਵਧਾਵਾ ਦੇਣ ਲਈ ਲਿਆਂਦੇ ਗਏ ਇਸ ਪ੍ਰੋਜੈਕਟ ਦੀ ਪੋਲੀਵੁਡ ਵਿਚ ਖੂਬ ਧੂਮ ਹੈ। ਜਿਥੇ ਹੁਣ ਪੰਜਾਬ ਦਾ ਪੈਸਾ ਬਾਹਰ ਥਾਵਾਂ ਉੱਤੇ ਸ਼ੂਟਿੰਗ ਕਰਨ ਦੀ ਬਜਾਏ ਪੰਜਾਬ 'ਚ ਹੀ ਰਹੇਗਾ ਅਤੇ ਸੂਬੇ ਨੂੰ ਆਰਥਿਕ ਤੌਰ ਉਤੇ ਮਜਬੂਤੀ ਵੀ ਮਿਲੇਗੀ।
ਪੰਜਾਬ ‘ਚ ਹਾਲ ਹੀ ਵਿਚ ਪੰਜਾਬ ਦੀ ਆਪਣੀ ਫਿਲਮ ਸਿਟੀ ਦੀ ਸ਼ੁਰੁਆਤ ਕੀਤੀ ਗਈ ਹੈ। ਇਹ ਫਿਲਮਸਿਟੀ ਹੂਬਹੂ ਮੁੰਬਈ ਦੀ ਗੋਰੇਗਾਓਂ ਫਿਲਮ ਸਿਟੀ ਅਤੇ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ ਵਰਗੀ ਹੈ ਯਾਨੀ ਕਿ ਇਥੇ ਵੀ ਵੱਖ – ਵੱਖ ਤਰੀਕੇ ਦੇ ਸੈੱਟ ਬਣਾਏ ਗਏ ਨੇ ਜਿਥੇ ਫ਼ਿਲਮ ਅਤੇ ਗਾਣਿਆਂ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ।
ਚੰਡੀਗੜ੍ਹ ਤੋਂ ਥੋੜਾ ਜੇਹਾ ਹਟ ਕੇ ਖਰੜ ਦੇ ਲਾਗੇ ਰੀਅਲ ਏਸ੍ਟੇਟ ਡਿਵੈਲਪਰ ਹਿਤੇਸ਼ ਲੱਕੀ ਵਰਮਾ ਨੇ ਇਸ ਫਿਲਮ ਸਿਟੀ ਦਾ ਨਿਰਮਾਣ ਕਰਵਾਇਆ ਹੈ ਇਸੇ ਕਰਕੇ ਇਸ ਨੂੰ ਐਚਐਲਵੀ ਫਿਲਮ ਸਿਟੀ ਕਿਹਾ ਜਾਂਦਾ ਹੈ। ਇਸਦੇ ਉਦਘਾਟਨ ਵੇਲੇ ਬੋਲੀਵੁਡ ਅਤੇ ਪੋਲੀਵੁਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਮੁੱਖਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਇਨੋਗਰੇਸ਼ਨ ਫ਼ੰਕਸ਼ਨ ਦੇ ਚੀਫ ਗੈਸਟ ਰਹੇ ਸੀ।
ਫਿਲਮ ਸਿਟੀ ਦੇ ਡਿਵੈਲਪਰ ਹਿਤੇਸ਼ ਲੱਕੀ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਪ੍ਰੋਜੈਕਟ ਬਾਰੇ ਆਪਣੇ ਘਰਵਾਲਿਆਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੂੰ ਕੋਈ ਪੋਸਿਟਿਵ ਰਿਸਪੌਂਸ ਨਹੀਂ ਸੀ ਮਿਲਿਆ, ਸਾਰੇ ਲੋਗ ਉਹਨਾਂ ਨੂੰ ਇੱਦਾ ਵੱਡਾ ਰਿਸ੍ਕ ਨਾ ਲੈਣ ਦੀ ਸਲਾਹ ਦੇ ਰਹੇ ਸੀ ਪਾਰ ਜਦੋਂ ਇਹ ਪ੍ਰੋਜੈਕਟ ਬਣ ਕੇ ਪੂਰਾ ਹੋਇਆ ਤਾਂ ਸਭਨੇ ਬੜੀ ਤਾਰੀਫ ਕੀਤੀ ਅਤੇ ਲੌਂਚ ਤੋਂ ਪਹਿਲਾਂ ਹੀ ਕਈ ਮਿਊਜ਼ਿਕ ਵੀਡਿਓਜ਼ ਦੇ ਸ਼ੂਟ ਦੀ ਬੁਕਿੰਗ ਵੀ ਹੋ ਗਈ।
ਵੇਖਿਆ ਜਾਵੇ ਤਾਂ ਪੰਜਾਬ ‘ਚ ਬਣੀ ਇਸ ਫਿਲਮ ਸਿਟੀ ਦਾ ਅੱਰਥਿਕ ਫਾਇਦਾ ਵੀ ਪੰਜਾਬ ਨੂੰ ਹੋਵੇਗਾ। ਜਿਥੇ ਪੰਜਾਬੀ ਫਿਲਮ ਇੰਡਿਸਟ੍ਰੀ ਭਾਰਤ ਦੀ ਤੀਸਰੀ ਸਭਤੋਂ ਵੱਡੀ ਫਿਲਮ ਇੰਡਸਟ੍ਰੀ ਹੈ ਅਤੇ ਹਰ ਸਾਲ ਪੰਜਾਬੀ ਫ਼ਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਵਾਸਤੇ ਕਰੋੜਾਂ ਰੁਪਏ ਖਰਚ ਕਰ ਕੇ ਪ੍ਰੋਡੁਸਰਸ ਵਿਦੇਸ਼ ਜਾ ਕੇ ਸ਼ੂਟਿੰਗ ਕਰਦੇ ਨੇ , ਪਰ ਹੁਣ ਇਥੇ ਹੀ ਫਿਲਮ ਸਿਟੀ ਵਿਚ ਬਣੇ ਵੱਖ ਵੱਖ ਸੈੱਟ ਘਟ ਖਰਚ ਵਿਚ ਹੀ ਸ਼ੂਟਿੰਗ ਦਾ ਆਪਸ਼ਨ ਦਿੰਦੇ ਹਨ।
ਇਥੇ ਵੇਨਿਸ ਦੀ ਤਰਜ ‘ਤੇ ਪਾਣੀ ਵਿਚ ਕਿਸਤੀ ਤੈਰ ਰਹੀ ਹੈ ਅਤੇ ਰੋਮੀਓ ਜੂਲੀਅਟ ਦਾ ਚੌਬਾਰਾ ਵੀ ਬਣਾਇਆ ਗਿਆ ਹੈ। ਪੰਜਾਬੀ, ਹਰਿਆਣਵੀ ਅਤੇ ਹਿਮਾਚਲੀ ਗੀਤਾਂ ਦੀ ਸ਼ੂਟਿੰਗ ਵਾਸਤੇ ਘਟ ਬਜਟ ਵਿਚ ਹੀ ਵਧੀਆ ਥਾਂ ਹੈ, ਨਾਲ ਹੀ ਹੌਸਪੀਟਲ, ਪੁਲਿਸ ਸਟੇਸ਼ਨ ਅਤੇ ਕੋਰਟ ਰੂਮ ਦਾ ਵੀ ਸੈਟ ਮੌਜੂਦ ਹੈ।
ਇਹ ਵੀ ਪੜ੍ਹੋ
ਇੰਡਸਟਰੀ ਨੂੰ ਵਧਾਵਾ ਦੇਣ ਲਈ ਲਿਆਂਦੇ ਗਏ ਇਸ ਪ੍ਰੋਜੈਕਟ ਦੀ ਪੋਲੀਵੁਡ ਵਿਚ ਖੂਬ ਧੂਮ ਹੈ। ਜਿਥੇ ਹੁਣ ਪੰਜਾਬ ਦਾ ਪੈਸਾ ਬਾਹਰ ਥਾਵਾਂ ਉੱਤੇ ਸ਼ੂਟਿੰਗ ਕਰਨ ਦੀ ਬਜਾਏ ਪੰਜਾਬ ‘ਚ ਹੀ ਰਹੇਗਾ ਅਤੇ ਸੂਬੇ ਨੂੰ ਆਰਥਿਕ ਤੌਰ ਉਤੇ ਮਜਬੂਤੀ ਵੀ ਮਿਲੇਗੀ।