ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਅਸਲ ਜ਼ਿੰਦਗੀ ‘ਚ ਮਜਾਕੀਆ ਇਨਸਾਨ

Published: 

06 Jan 2023 13:29 PM

ਬਾਲੀਵੁੱਡ 'ਚ ਕੰਮ ਕਰਨਾ ਹਰ ਅਭਿਨੇਤਾ ਅਤੇ ਅਭਿਨੇਤਰੀ ਦਾ ਸੁਪਨਾ ਹੁੰਦਾ ਹੈ। ਹਰ ਇੰਡਸਟਰੀ ਦੇ ਲੋਕ ਬਾਲੀਵੁੱਡ 'ਚ ਕੰਮ ਕਰਨਾ ਚਾਹੁੰਦੇ ਹਨ। ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਪੰਜਾਬੀ ਇੰਡਸਟਰੀ 'ਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲਾ ਇਹ ਅਦਾਕਾਰ ਬਾਲੀਵੁੱਡ 'ਚ ਵੀ ਧਮਾਲ ਮਚਾ ਰਿਹਾ ਹੈ।

ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਅਸਲ ਜ਼ਿੰਦਗੀ ਚ ਮਜਾਕੀਆ ਇਨਸਾਨ

ਇਸ ਸਾਲ ਦਿਲਜੀਤ ਨੇ ਦੁਨੀਆ 'ਚ ਵਜਾਇਆ ਡੰਕਾ,

Follow Us On

ਪੰਜਾਬੀ ਗਾਇਕ, ਰੈਪਰ, ਅਦਾਕਾਰ ਦਿਲਜੀਤ ਦੋਸਾਂਝ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਪੰਜਾਬੀ ਫਿਲਮ ਇੰਡਸਟਰੀ ਦਾ ਇਹ ਸੁਪਰਸਟਾਰ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਿਹਾ ਹੈ। ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ਼ਕ ਦਾ ਉੜਾ-ਏੜਾ ਐਲਬਮ ਨਾਲ ਕੀਤੀ ਸੀ। ਇਸ ਐਲਬਮ ਵਿੱਚ ਦਿਲਜੀਤ ਦੇ ਭੰਗੜੇ ਦੇ ਟਰੈਕ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਦਿਲਜੀਤ ਦਾ ਨਾਂ ਪੰਜਾਬੀ ਗਾਇਕਾਂ ‘ਚ ਕਾਫੀ ਮਸ਼ਹੂਰ ਹੋ ਗਿਆ। ਦਿਲਜੀਤ ਨੇ ਕਈ ਐਲਬਮ ਰਿਲੀਜ਼ ਕੀਤੀਆਂ ਜੋ ਹਿੱਟ ਰਹੀਆਂ।

ਗਾਇਕੀ ਤੋਂ ਬਾਅਦ ਫ਼ਿਲਮਾਂ ਵਿੱਚ ਸਫ਼ਰ

ਗਾਇਕੀ ਵਿੱਚ ਲਗਾਤਾਰ ਹਿੱਟ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਪੰਜਾਬੀ ਫ਼ਿਲਮਾਂ ਵਿੱਚ ਆਪਣਾ ਹੱਥ ਅਜ਼ਮਾਇਆ। ਦਿਲਜੀਤ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ 1984, ਸਰਦਾਰ ਜੀ, ਸੂਰਮਾ ਆਦਿ ਦੇ ਨਾਲ-ਨਾਲ ਲਵਰ ਅਤੇ ਵਾਈਬ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਉੜਤਾ ਪੰਜਾਬ, ਗੁੱਡ ਨਿਊਜ਼ ਵਰਗੀਆਂ ਬਾਲੀਵੁੱਡ ਫਿਲਮਾਂ ‘ਚ ਵੀ ਦਿਲਜੀਤ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਗਾਇਕੀ ਤੋਂ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਜਾਣ ਵਾਲੇ ਦਿਲਜੀਤ ਅਸਲ ਜ਼ਿੰਦਗੀ ਵਿੱਚ ਇੱਕ ਮਜ਼ਾਕੀਆ ਅਤੇ ਜੀਵੰਤ ਵਿਅਕਤੀ ਹਨ।

ਸੋਸ਼ਲ ਮੀਡੀਆ ‘ਤੇ ਸਰਗਰਮ

ਦਿਲਜੀਤ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਆਪਣੇ ਫਨੀ ਵੀਡੀਓਜ਼ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਬੀਚ ‘ਤੇ ਯੋਗ ਕਰਦੇ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਉਹ ਕਿਹੜਾ ਯੋਗ ਆਸਣ ਕਰ ਰਹੇ ਹਨ, ਇਹ ਤਾਂ ਪਤਾ ਨਹੀਂ ਹੈ ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ।

ਕਿਸ਼ੋਰ ਦੇ ਗੀਤ ‘ਤੇ ਨੱਚ ਕੇ ਖੂਬ ਮਸਤੀ ਕੀਤੀ

ਦਿਲਜੀਤ ਦੋਸਾਂਝ ਨੇ ਮਈ 2022 ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ। ਇਸ ‘ਚ ਉਹ ਕਿਸ਼ੋਰ ਕੁਮਾਰ ਦੇ ਗੀਤ ‘ਯੇ ਜੋ ਮੁਹੱਬਤ ਹੈ’ ‘ਤੇ ਭੰਗੜਾ ਪਾਉਂਦੇ ਨਜ਼ਰ ਆਏ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।

ਪੰਜਾਬ 1984 ਵਿੱਚ ਸ਼ਾਨਦਾਰ ਕਿਰਦਾਰ

ਦਿਲਜੀਤ ਦੋਸਾਂਝ ਨੇ ਫਿਲਮ ਪੰਜਾਬ 1984 ਵਿੱਚ ਬਹੁਤ ਵਧੀਆ ਕੰਮ ਕੀਤਾ ਸੀ। ਦਿਲਜੀਤ ਨੇ ਫਿਲਮ ‘ਚ ਇਕ ਭਾਵੁਕ ਪੰਜਾਬੀ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ। ਜੋ ਉਤੇਜਿਤ ਹੋ ਕੇ ਕੁਝ ਵੱਖਵਾਦੀ ਲੋਕਾਂ ਨਾਲ ਰਲ ਜਾਂਦਾ ਹੈ। ਇਸ ਤੋਂ ਬਾਅਦ ਉਹ ਦੁਬਾਰਾ ਕਦੇ ਵੀ ਆਪਣੀ ਆਮ ਜ਼ਿੰਦਗੀ ਵਿਚ ਵਾਪਸ ਨਹੀਂ ਆ ਪਾਉਂਦਾ ਹੈ ਅਤੇ ਫਿਲਮ ਦੇ ਅੰਤ ਵਿਚ ਉਸ ਨੂੰ ਘੇਰ ਲਿਆ ਜਾਂਦਾ ਹੈ। ਇਸ ਫਿਲਮ ‘ਚ ਦਿਲਜੀਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੇ ਕਿਰਦਾਰ ਨੂੰ ਜਿੰਦਾ ਕਰ ਦਿੱਤਾ ਹੈ।