Maurh Movie Song: ਫਿਲਮ ਜੋੜੀ ‘ਚ ਗੀਤ ਗਾ ਚਮਕੀ ਸਿਮਰਨ ਕੌਰ ਧਾਦਲੀ ਦੀ ਕਿਸਮਤ, ਹੁਣ ਕਿਸ ਲਈ ਗਾਵੇਗੀ ਗੀਤ ਪੜ੍ਹੋ

Updated On: 

18 May 2023 10:48 AM

ਸਿਮਰਨ ਕੌਰ ਧਾਦਲੀ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਲਈ ਸਿਮਰਨ ਨੂੰ ਜਲਦ ਗੀਤ ਗਾਵੇਗੀ।

Maurh Movie Song: ਫਿਲਮ ਜੋੜੀ ਚ ਗੀਤ ਗਾ ਚਮਕੀ ਸਿਮਰਨ ਕੌਰ ਧਾਦਲੀ ਦੀ ਕਿਸਮਤ, ਹੁਣ ਕਿਸ ਲਈ ਗਾਵੇਗੀ ਗੀਤ ਪੜ੍ਹੋ
Follow Us On

Simran Kaur Dhadli Maurh Movie Song: ਸਿਮਰਨ ਕੌਰ ਧਾਦਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਸਿਮਰਨ ਕੌਰ ਧਾਦਲੀ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਤ ਦੀ ਫਿਲਮ ਲਈ ਗੀਤ ਗਾ ਸਿਮਰਨ ਦੀ ਕਿਸਮਤ ਖੁੱਲ੍ਹ ਚੁੱਕੀ ਹੈ।

ਸਿਮਰਨ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ ਹੈ। ਹੁਣ ਸਿਮਰਨ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਲਈ ਜਲਦ ਹੀ ਗੀਤ ਗਾਵੇਗੀ।

ਫਿਲਮ ਮੌੜ ‘ਚ ਸਿਮਰਨ ਦਾ ਆਵਾਜ਼

ਐਮੀ ਵਿਰਕ ਅਤੇ ਦੇਵ ਖਰੌੜ ਦੀ ਫਿਲਮ ਮੌੜ ਵਿੱਚ ਸਿਮਰਨ ਕੌਰ ਧਾਦਲੀ ਵੱਲੋਂ ਗੀਤ ਫਰਾਰ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਗੀਤਕਾਰ, ਪ੍ਰੋਡਿਊਸਰ ਬੰਟੀ ਬੈਂਸ ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਬੰਟੀ ਬੈਂਸ ਨੇ ਲਿਖਿਆ, ਮੌੜ ਫਿਲਮ ਦੇ ਗਾਣੇ ਚੋਂ ਫਰਾਰ (FARAAR) ਕਮਿੰਗ ਸੂਨ..! ਫਿਲਹਾਲ ਹੁਣ ਸਿਮਰਨ ਦੀ ਕਿਸਮਤ ਚਮਕਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਫਿਲਮ ਜੋੜੀ ਵਿੱਚ ਸਿਮਰਨ ਵੱਲੋਂ ਤਿੰਨ ਗੀਤ ਤੇਰੇ ਘਰ ਦਾ ਪ੍ਰੋਹਣਾ ਬਣਕੇ, ਯਮਲੇ ਦੀ ਤੁੰਬੀ, ਸਕੀਮ ਲਾ ਗਈ ਗੀਤ ਗਾਏ ਹਨ। ਸਿਮਰਨ ਦੀ ਆਵਾਜ਼ ਵਿੱਚ ਗਾਏ ਗੀਤਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾ ਦਾ ਮਨ ਮੋਹਦੇ ਹੋਏ ਦਿਖਾਈ ਦੇ ਰਹੀ ਹੈ।

ਜਿਕਰਯੋਗ ਹੈ ਕਿ ਸਿਮਰਨ ਕੌਰ ਧਾਦਲੀ ਵੱਲੋਂ ਫਿਲਮ ਜੋੜੀ ਵਿੱਚ ਗੀਤ ਗਾਉਣ ‘ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਸੀ। ਉਨ੍ਹਾਂ ਫਿਲਮ ਦੇ ਗੀਤਾਂ ਦੀਆਂ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪੁਾਣੇ ਸੰਗੀਤ ਨਾਲ ਮੈਨੂੰ ਇਸ਼ਕ ਹੀ ਇੰਨਾ ਸੀ ਕੀ ਮੇਰਾ ਦਿਲ ਉਸ ਸੰਗੀਤ ਨੂੰ ਮੇਰੇ ਤੱਕ ਖਿੱਚ ਕੇ ਲੈ ਹੀ ਆਇਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ