ਚਮਕੀਲਾ ਟੀਜ਼ਰ- ਪਹਿਲੀ ਵਾਰ ਬਿਨਾਂ ਦਸਤਾਰ ਦੇ ਨਜ਼ਰ ਆਏ ਦਿਲਜੀਤ ਦੋਸਾਂਝ, ਫੈਂਸ ਨੇ ਜਤਾਇਆ ਇਤਰਾਜ

Updated On: 

30 May 2023 14:08 PM

Chamkila Teaser: ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਦਾ 27 ਸਾਲ ਦੀ ਉਮਰ 'ਚ ਕਤਲ ਕਰ ਦਿੱਤਾ ਗਿਆ ਸੀ।

ਚਮਕੀਲਾ ਟੀਜ਼ਰ- ਪਹਿਲੀ ਵਾਰ ਬਿਨਾਂ ਦਸਤਾਰ ਦੇ ਨਜ਼ਰ ਆਏ ਦਿਲਜੀਤ ਦੋਸਾਂਝ, ਫੈਂਸ ਨੇ ਜਤਾਇਆ ਇਤਰਾਜ
Follow Us On

Chamkila Teaser Release: ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਦੇ ਮੰਨੇ-ਪ੍ਰਮੰਨੇ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਦਾ ਟੀਜ਼ਰ ਮੰਗਲਵਾਰ ਨੂੰ ਰਿਲੀਜ਼ ਹੋ ਗਿਆ। ਟੀਜ਼ਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਬਣੀ ਹੈ। ਵੱਡੀ ਗੱਲ ਇਹ ਹੈ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਬਿਨਾਂ ਦਸਤਾਰ ਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਨੂੰ ਪ੍ਰਸ਼ੰਸਕ ਪਹਿਲੀ ਵਾਰ ਸਿਲਵਰ ਸਕਰੀਨ ‘ਤੇ ਬਿਨਾਂ ਪੱਗ ਦੇ ਵੇਖਣ ਜਾ ਰਹੇ ਹਨ।

ਹਾਲਾਂਕਿ, ਉਨ੍ਹਾਂ ਨੇ ਪਹਿਲਾਂ ਵੀ ਇੱਕ ਵਾਰ ਫਿਲਮ ਜੋਗੀ ਵਿੱਚ ਦਸਤਾਰ ਉਤਾਰੀ ਸੀ, ਪਰ ਉਹ ਸੀਨ ਦੀ ਮੰਗ ਦੇ ਮੁਤਾਬਕ ਬਹੁਤ ਜਰੂਰੀ ਸੀ ਅਤੇ ਥੋੜੇ ਸਮੇਂ ਲਈ ਸੀ। ਪਰ ਹੁਣ ਪੂਰੀ ਫਿਲਮ ਚ ਦਿਲਜੀਤ ਦੋਸਾਂਝ ਬਿਨਾ ਦਸਤਾਰ ਦੇ ਦਿਖਾਈ ਦੇਣ ਜਾ ਰਹੇ ਹਨ।

ਫਿਲਮ ਦਾ ਟੀਜ਼ਰ ਨੈੱਟਫਲਿਕਸ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਅਮਰ ਸਿੰਘ ਚਮਕੀਲਾ ਦੀ ਲੋਕਪ੍ਰਿਅਤਾ ਪੰਜਾਬ ਦੇ ਲੋਕਾਂ ਵਿਚ ਜ਼ਿਆਦਾ ਹੈ ਅਤੇ ਉਸ ਦੇ ਇਕ ਸ਼ੋਅ ‘ਤੇ ਕਿੰਨੀ ਭੀੜ ਦਿਖਾਈ ਦੇ ਰਹੀਆਂ ਹਨ। ਅਮਰ ਦੇ ਗੀਤਾਂ ਨੂੰ ਸੁਣਨ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਟੀਜ਼ਰ ਦੇਖ ਕੇ ਇਹ ਵੀ ਸਮਝ ਆਉਂਦਾ ਹੈ ਕਿ ਪੰਜਾਬ ‘ਚ ਉਸ ਦਾ ਕਿੰਨਾ ਸਤਿਕਾਰ ਸੀ।

ਫੈਂਸ ਕਰ ਰਹੇ ਟੀਜ਼ਰ ‘ਤੇ ਰਿਐਕਟ

ਇਸ ਟੀਜ਼ਰ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ- ਉਹ ਨਾਮ ਜੋ ਸਾਲਾਂ ਤੋਂ ਤੁਹਾਡੇ ਦਿਲ ਅਤੇ ਦਿਮਾਗ ‘ਚ ਸੀ ਉਹ ਹੁਣ ਤੁਹਾਡੇ ਸਾਹਮਣੇ ਆ ਗਿਆ ਹੈ। ਪੰਜਾਬ ਦੇ ਹਾਈਐਸਟ ਰਿਕਾਰਡ ਸੈਲਿੰਗ ਕਲਾਕਾਰ ਅਮਰ ਸਿੰਘ ਚਮਕੀਲਾ ਜਲਦੀ ਹੀ ਨੈੱਟਫਲਿਕਸ ‘ਤੇ ਆਉਣਗੇ। ਟੀਜ਼ਰ ਰਿਲੀਜ਼ ਹੋਣ ਦੇ ਨਾਲ ਹੀ ਪ੍ਰਸ਼ੰਸਕ ਵੀ ਇਸ ‘ਤੇ ਰਿਐਕਟ ਵੀ ਕਰ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ – ਉਹ ਲੀਜੇਂਡ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ‘ਤੇ ਫਿਲਮ ਬਣ ਰਹੀ ਹੈ। ਇਕ ਹੋਰ ਵਿਅਕਤੀ ਨੇ ਲਿਖਿਆ- ਫਿਲਮ ਖਾਸ ਲੱਗ ਰਹੀ ਹੈ। ਦਿਲਜੀਤ ਦੋਸਾਂਝ ਪਹਿਲੀ ਵਾਰ ਕਿਸੇ ਫਿਲਮ ‘ਚ ਬਿਨਾਂ ਦਸਤਾਰ ਦੇ ਨਜ਼ਰ ਆਏ ਹਨ।

ਇਮਤਿਆਜ਼ ਅਲੀ ਨੇ ਕੀਤਾ ਹੈ ਨਿਰਦੇਸ਼ਨ

ਫਿਲਮ ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਇਸ ਫਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਜ਼ਬਰਦਸਤ ਬਜ ਬਜਨਾ ਸ਼ੁਰੂ ਹੋ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ