Diljit Dosanjh Without Dastar: ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਚਮਕੀਲਾ’ ਦਾ ਟੀਜ਼ਰ ਮੰਗਲਵਾਰ ਨੂੰ ਰਿਲੀਜ਼ ਹੋ ਗਿਆ। ਇਸ ਫਿਲਮ ‘ਚ ਦਿਲਜੀਤ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਅ ਰਹੇ ਹਨ। ਹਮੇਸ਼ਾ ਪੱਗ ‘ਚ ਨਜ਼ਰ ਆਉਣ ਵਾਲੇ ਦਿਲਜੀਤ ਨੂੰ ਆਪਣੇ ਨਵੇਂ ਲੁੱਕ ‘ਚ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਇਸ ਫਿਲਮ ‘ਚ ਦਿਲਜੀਤ ਬਿਨਾਂ ਪੱਗ ਦੇ ਨਜ਼ਰ ਆ ਰਹੇ ਹਨ। ਤੁਹਾਨੂੰ ਯਾਦ ਹੀ ਹੋਵੇਗਾ ਕਿ ਫਿਲਮ ‘ਫਿਲੌਰੀ’ ਦੀ ਪ੍ਰਮੋਸ਼ਨ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਉਹ ਫਿਲਮਾਂ ਛੱਡ ਸਕਦੇ ਹਨ ਪਰ ਕਦੇ ਦਸਤਾਰ ਨਹੀਂ ਉਤਾਰਨਗੇ।
ਦਰਅਸਲ ਦਿਲਜੀਤ ਦੋਸਾਂਝ ਦੀ ਪਹਿਲੀ ਫਿਲਮ ਫਲਾਪ ਸਾਬਤ ਹੋਈ ਸੀ। ਉਸ ਸਮੇਂ ਫਿਲਮ ਨਿਰਮਾਤਾਵਾਂ ਨੇ ਦਿਲਜੀਤ ਨੂੰ ਕਿਹਾ ਸੀ ਕਿ ਦਸਤਾਰਧਾਰੀ ਹੀਰੋ ਜ਼ਿਆਦਾ ਨਹੀਂ ਚਲਦੇ। ਤੁਹਾਨੂੰ ਲੋਕ ਪਸੰਦ ਨਹੀਂ ਕਰਨਗੇ। ਇਸ ਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ, ਮੈਂ ਫਿਲਮਾਂ ਨਹੀਂ ਕਰਾਂਗਾ।

ਉੱਥੇ ਹੀ ਅਨੁਸ਼ਕਾ ਸ਼ਰਮਾ ਨਾਲ ਦਿਲਜੀਤ ਦੋਸਾਂਝ ਦੀ ਫਿਲਮ ਫਿਲੌਰੀ ਦੌਰਾਨ ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਮੈਂ ਕਿਸੇ ਰੋਲ ਲਈ ਆਪਣੀ ਪੱਗ ਨਹੀਂ ਉਤਾਰਾਂਗਾ। ਫਿਰ ਮੈਨੂੰ ਕੰਮ ਮਿਲੇ ਜਾਂ ਨਾ ਮਿਲੇ। ਮੈਂ ਫਿਲਮਾਂ ਲਈ ਪੱਗ ਬੰਨ੍ਹਣਾ ਨਹੀਂ ਛੱਡਾਂਗਾ।
ਹਾਲਾਂਕਿ ਇਸ ਤੋਂ ਪਹਿਲਾਂ 1984 ਦੇ ਸਿੱਖ ਦੰਗਿਆਂ ‘ਤੇ ਬਣੀ ਫਿਲਮ ‘ਜੋਗੀ’ ‘ਚ ਵੀ ਦਿਲਜੀਤ ਦੋਸਾਂਝ ਬਿਨਾਂ ਪੱਗ ਦੇ ਨਜ਼ਰ ਆਏ ਸਨ। ਨੈੱਟਫਲਿਕਸ ‘ਤੇ ਬਣੀ ਇਸ ਫਿਲਮ ‘ਚ ਦਿਲਜੀਤ ਦੰਗਿਆਂ ਕਾਰਨ ਆਪਣੇ ਵਾਲ ਕੱਟ ਲੈਂਦੇ ਹਨ। ਇਹ ਨਜ਼ਾਰਾ ਦੇਖ ਕੇ ਉਨ੍ਹਾਂ ਦੀ ਮਾਂ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ। ਫਿਲਮ ਦੇ ਸੀਨ ਨੂੰ ਬੇਹੱਦ ਯਥਾਰਥਵਾਦੀ ਬਣਾਉਣ ਲਈ ਦਿਲਜੀਤ ਨੇ ਆਪਣੇ ਵਾਲ ਕੱਟੇ ਸਨ ਅਤੇ ਹੁਣ ਇਕ ਵਾਰ ਫਿਰ ਫਿਲਮ ‘ਚਮਕੀਲਾ’ ‘ਚ ਦਿਲਜੀਤ ਬਿਨਾਂ ਪੱਗ ਦੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਇਹ ਫਿਲਮ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਅਮਰ ਸਿੰਘ ਚਮਕੀਲਾ ਨੇ 1980 ਦੇ ਦਹਾਕੇ ਵਿੱਚ ਆਪਣੇ ਗੀਤਾਂ ਅਤੇ ਸੰਗੀਤ ਨਾਲ ਇੱਕ ਖਾਸ ਪਛਾਣ ਬਣਾਈ ਸੀ। ਉਹ ਪੰਜਾਬ ਦੇ ਪਹਿਲੇ ਰਾਕਸਟਾਰ ਵਜੋਂ ਜਾਣੇ ਜਾਂਦੇ ਹਨ। 8 ਮਾਰਚ 1988 ਨੂੰ ਜਦੋਂ ਅਮਰ ਸਿੰਘ ਆਪਣੀ ਪਰਫਾਰਮੈਂਸ ਲਈ ਜਾ ਰਿਹਾ ਸੀ ਤਾਂ ਕੁਝ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾ ਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ