ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਇਹ ਵੱਡਾ ਰਿਕਾਰਡ ਆਪਣੇ ਨਾਂ ਕਿੱਟਾ
ਸਰਗੁਣ ਮਹਿਤਾ ਨੇ ਇਸ ਸਾਲ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ, ਜਿਸ ਵਿੱਚ ਮੋਹ ਅਤੇ ਸੌਕਨ ਸੌਕਾਨੀ ਸ਼ਾਮਲ ਹਨ। ਪੰਜਾਬੀ ਫਿਲਮਾਂ ਤੋਂ ਇਲਾਵਾ ਸਰਗੁਣ ਮਹਿਤਾ ਨੇ ਅਕਸ਼ੈ ਕੁਮਾਰ ਦੀ ਫਿਲਮ 'ਕਠਪੁਤਲੀ' ਨਾਲ ਬਾਲੀਵੁੱਡ 'ਚ ਵੀ ਆਪਣੀ ਪਛਾਣ ਬਣਾਈ ਹੈ।
ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਅਤੇ ਖ਼ੂਬਸੂਰਤੀ ਨਾਲ ਬਹੁਤ ਘੱਟ ਸਮੇਂ ਵਿੱਚ ਬਹੁਤ ਨਾਮ ਕਮਾਇਆ ਹੈ। ਸਰਗੁਣ ਇਕਲੌਤੀ ਪੰਜਾਬੀ ਫਿਲਮ ਕਲਾਕਾਰ ਹੈ, ਜਿਸ ਦਾ ਨਾਂ ਏਸ਼ੀਅਨ ਸਟਾਰਜ਼ 2022 ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ, ਸਰਗੁਣ ਮਹਿਤਾ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ- ‘ਇਹ ਰੈਂਕਿੰਗ ਨਹੀਂ ਹੈ ਜੋ ਮੈਨੂੰ ਖੁਸ਼ ਕਰਦੀ ਹੈ, ਕਿਉਂਕਿ ਹਰ ਕੋਈ ਜੋ ਵੀ ਕਰ ਰਿਹਾ ਹੈ ਉਸ ਜਿੱਤਣਾ ਹੈ, ਕਿਉਂਕਿ ਇਹ ਉਨ੍ਹਾਂ ਦਾ ਟੀਚਾ ਹੈ। ਮੇਰੇ ਲਈ, ਸਿਰਫ਼ ਉਨ੍ਹਾਂ ਸਾਰੇ ਲੋਕਾਂ ਨਾਲ ਮੇਰਾ ਨਾਮ ਸਾਂਝਾ ਕਰਨਾ ਜਿਨ੍ਹਾਂ ਨੂੰ ਮੈਂ ਪਿਆਰ ਕਰਦੀ ਹਾਂ ਅਤੇ ਜੋ ਮੈਨੂੰ ਪ੍ਰੇਰਿਤ ਕਰਦੇ ਹਨ, ਮੈਨੂੰ ਖੁਸ਼ ਰੱਖਦਾ ਹੈ। ਧੰਨਵਾਦ…ਬਸ ਸ਼ੁਕਰਗੁਜ਼ਾਰ’
ਪਾਲੀਵੁੱਡ ਵਿੱਚ ਸਰਗੁਣ ਦੀ ਪਾਰੀ 2015 ਵਿੱਚ ਸ਼ੁਰੂ ਹੋਈ
ਸਰਗੁਣ ਮਹਿਤਾ ਨੇ ਸਾਲ 2015 ਵਿੱਚ ਫਿਲਮ ਅੰਗਰੇਜ਼ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਐਂਟਰੀ ਕੀਤੀ ਸੀ। ਇਸ ਫਿਲਮ ਵਿੱਚ ਸਰਗੁਣ ਦੇ ਨਾਲ ਅਮਰਿੰਦਰ ਗਿੱਲ ਮੁੱਖ ਭੂਮਿਕਾ ਵਿੱਚ ਸਨ। ਪੇਂਡੂ ਪਿਛੋਕੜ ‘ਤੇ ਬਣੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਫਿਲਮ ‘ਚ ਸਰਗੁਣ ਦੇ ਕਿਰਦਾਰ ਅਤੇ ਉਸ ਦੀ ਅਦਾਕਾਰੀ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਰਗੁਣ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਰਗੁਣ ਦੀ ਵੱਖਰੀ ਆਵਾਜ਼ ਉਸ ਲਈ ਵਰਦਾਨ ਸਾਬਤ ਹੋਈ। ਫ਼ਿਲਮ ਦਰ ਫ਼ਿਲਮ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਰਹੀ। ਅੱਜ ਸਰਗੁਣ ਮਹਿਤਾ ਦਾ ਪਾਲੀਵੁੱਡ ਵਿੱਚ ਇੱਕ ਵੱਖਰਾ ਮੁਕਾਮ ਹੈ। ਸਰਗੁਣ ਆਪਣੀ ਸ਼ਾਨਦਾਰ ਅਦਾਕਾਰੀ ਸਦਕਾ 3 ਵਾਰ ਪੀਟੀਸੀ ਪੰਜਾਬੀ ਫਿਲਮਫੇਅਰ ਅਵਾਰਡ ਅਤੇ ਦੋ ਵਾਰ ਫਿਲਮਫੇਅਰ ਅਵਾਰਡ ਪੰਜਾਬੀ ਹਾਸਿਲ ਕਰ ਚੁੱਕੀ ਹੈ। ਹੁਣ ਜਦੋਂ ਸਰਗੁਣ ਦਾ ਨਾਂ ਏਸ਼ੀਅਨ ਸਟਾਰ 2022 ਦੀ ਸੂਚੀ ‘ਚ ਸ਼ਾਮਲ ਹੋਵੇਗਾ ਤਾਂ ਇਹ ਉਸ ਦੇ ਕਰੀਅਰ ਦਾ ਇਕ ਹੋਰ ਮੀਲ ਪੱਥਰ ਸਾਬਤ ਹੋਵੇਗਾ।
ਟੈਲੀਵਿਜ਼ਨ ‘ਤੇ ਵੀ ਅਦਾਕਾਰੀ
ਸਰਗੁਣ ਮਹਿਤਾ ਨੇ ਟੈਲੀਵਿਜ਼ਨ ਇੰਡਸਟਰੀ ‘ਚ ਕਾਫੀ ਨਾਂ ਕਮਾਇਆ ਹੈ। ਸਰਗੁਣ ਪੰਜਾਬੀ ਫਿਲਮਾਂ ‘ਚ ਆਉਣ ਤੋਂ ਪਹਿਲਾਂ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਫੁਲਵਾ, ਬਾਲਿਕਾ ਵਧੂ, ਰਿਸ਼ਤਿਆਂ ਦਾ ਮੇਲਾ ਬਹੁਤ ਮਸ਼ਹੂਰ ਸੀ।
ਫਿਲਮ ਕਿਸਮਤ ਵਿੱਚ ਸ਼ਾਨਦਾਰ ਅਦਾਕਾਰੀ
ਸਰਗੁਣ ਨੇ ਐਮੀ ਵਿਰਕ ਨਾਲ ਫਿਲਮ ਕਿਸਮਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫਿਲਮ ‘ਚ ਆਪਣੀ ਜ਼ਬਰਦਸਤ ਅਦਾਕਾਰੀ ਦੇ ਕਾਰਨ ਸਰਗੁਣ ਨੇ ਦਰਸ਼ਕਾਂ ਅਤੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਖਾਸ ਪ੍ਰਭਾਵ ਛੱਡਿਆ। ਸਰਗੁਣ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮ ਦਾ ਅੰਤ ਇੰਨਾ ਭਾਵੁਕ ਕੀਤਾ ਕਿ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਫਿਲਮ ਦੀ ਕਾਮਯਾਬੀ ਨੂੰ ਦੇਖਦੇ ਹੋਏ ‘ਕਿਸਮਤ ਦੋ’ ਬਣੀ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਸਰਾਹਿਆ ਸੀ।