37 ਸਾਲ ਦੀ ਹੋਈ ਪਰਿਨੀਤੀ ਚੋਪੜਾ, ਪਤੀ ਰਾਘਵ ਚੱਡਾ ਨੇ ਇੰਝ ਦਿੱਤੀ ਵਧਾਈ, ਦੇਖੋ ਪਿਆਰੀਆਂ ਤਸਵੀਰਾਂ

Published: 

22 Oct 2025 19:37 PM IST

Parineeti Chopra Birthday: ਰਾਘਵ ਚੱਡਾ ਨੇ ਪਰਿਣੀਤੀ ਚੋਪੜਾ ਨੂੰ ਇੱਕ ਵਿਲੱਖਣ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਸ਼ੋਸਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਪੋਸਟ ਕੀਤਾ, "ਸ਼ਹਿਰ ਦੀ ਸਭ ਤੋਂ ਨਵੀਂ ਅਤੇ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ। ਗਰਲਫਰੈਂਡ ਤੋਂ ਪਤਨੀ ਅਤੇ ਹੁਣ ਸਾਡੇ ਪਿਆਰੇ ਬੇਟੇ ਦੀ ਮਾਂ ਬਣਨ ਤੱਕ ਦਾ ਸਫਰ ਵਾਕਾਈ ਕਮਾਲ ਦਾ ਰਿਹਾ।"

37 ਸਾਲ ਦੀ ਹੋਈ ਪਰਿਨੀਤੀ ਚੋਪੜਾ, ਪਤੀ ਰਾਘਵ ਚੱਡਾ ਨੇ ਇੰਝ ਦਿੱਤੀ ਵਧਾਈ, ਦੇਖੋ ਪਿਆਰੀਆਂ ਤਸਵੀਰਾਂ
Follow Us On

ਅੱਜ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਜਨਮਦਿਨ ਹੈ, ਜੋ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪਤਨੀ ਹੈ। ਪਰਿਨੀਤੀ 37 ਸਾਲ ਦੀ ਹੋ ਗਏ ਹਨ। ਇਸ ਮੌਕੇ ‘ਤੇ, ਉਸਦੇ ਪਤੀ ਰਾਘਵ ਚੱਡਾ ਨੇ ਪਰਿਣੀਤੀ ਚੋਪੜਾ ਨੂੰ ਇੱਕ ਵਿਲੱਖਣ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਉਹਨਾਂ ਨੇ ਸ਼ੋਸਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, “ਸ਼ਹਿਰ ਦੀ ਸਭ ਤੋਂ ਨਵੀਂ ਅਤੇ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ। ਗਰਲਫਰੈਂਡ ਤੋਂ ਪਤਨੀ ਅਤੇ ਹੁਣ ਸਾਡੇ ਪਿਆਰੇ ਬੇਟੇ ਦੀ ਮਾਂ ਬਣਨ ਤੱਕ ਦਾ ਸਫਰ ਵਾਕਾਈ ਕਮਾਲ ਦਾ ਰਿਹਾ।”

ਇਸ ਪੋਸਟ ਦੇ ਨਾਲ ਹੀ ਉਹਨਾਂ ਨੇ ਆਪਣੀ ਪਤਨੀ (Parineeti Chopra) ਦੇ ਬੇਬੀ ਬੰਪ ਦੀਆਂ ਚਾਰ ਫੋਟੋਆਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਆਪਣੇ ਬੇਬੀ ਬੰਪ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ ਅਤੇ ਰਾਘਵ ਉਸਨੂੰ ਚੁੰਮਦੇ ਹੋਏ ਦਿਖਾਈ ਦੇ ਰਹੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ ਨੇ ਸਿਰਫ਼ ਤਿੰਨ ਦਿਨ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਉਸ ਦੀ ਡਿਲੀਵਰੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਹੋਈ ਸੀ।

ਫੋਟੋਆਂ ‘ਤੇ ਟਿੱਪਣੀ ਕਰਦੇ ਹੋਏ, ਇੱਕ ਫੈਨ ਨੇ ਲਿਖਿਆ, “ਜਨਮਦਿਨ ਮੁਬਾਰਕ ਪਰਿਣੀਤੀ। ਤੁਹਾਨੂੰ ਪਹਿਲਾਂ ਹੀ ਸਭ ਤੋਂ ਵਧੀਆ ਤੋਹਫ਼ਾ ਮਿਲ ਚੁੱਕਾ ਹੈ। ਮਾਂ ਬਣਨ ਦਾ ਆਨੰਦ ਮਾਣੋ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਬਾਲੀਵੁੱਡ ਦੀਆਂ ਸਭ ਤੋਂ ਵਧੀਆ ਤਸਵੀਰਾਂ ਹਨ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਸਭ ਤੋਂ ਸੁੰਦਰ ਮੈਟਰਨਿਟੀ ਸ਼ੂਟ।”

ਵਿਦੇਸ਼ਾਂ ਵਿੱਚ ਪੜ੍ਹੀ-ਲਿਖੀ

ਪਰੀਣੀਤੀ ਚੋਪੜਾ ਦਾ ਜਨਮ 22 ਅਕਤੂਬਰ, 1988 ਨੂੰ ਅੰਬਾਲਾ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਤੋਂ ਵੀ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿੱਚ, ਪਰਿਣੀਤੀ ਲੰਡਨ ਚਲੀ ਗਈ, ਜਿੱਥੇ ਉਸਨੇ ਮੈਨਚੈਸਟਰ ਬਿਜ਼ਨਸ ਸਕੂਲ ਤੋਂ ਵਪਾਰ, ਵਿੱਤ ਅਤੇ ਅਰਥ ਸ਼ਾਸਤਰ ਵਿੱਚ ਆਨਰਜ਼ ਡਿਗਰੀ ਪ੍ਰਾਪਤ ਕੀਤੀ।

ਸੂਬਾ ਸਰਕਾਰ ਨੇ ਪਰਿਣੀਤੀ ਚੋਪੜਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਲਈ ਬ੍ਰਾਂਡ ਅੰਬੈਸਡਰ ਵਜੋਂ ਵੀ ਨਿਯੁਕਤ ਕੀਤਾ ਸੀ। ਉਹਨਾਂ ਦੇ ਪਿਤਾ, ਪਵਨ ਚੋਪੜਾ, ਅਤੇ ਮਾਂ, ਰੀਨਾ ਚੋਪੜਾ, ਅੰਬਾਲਾ ਕੈਂਟ ਦੇ ਸਟਾਫ ਰੋਡ ‘ਤੇ ਰਹਿੰਦੇ ਹਨ। ਪਰਿਣੀਤੀ ਦੇ ਪਿਤਾ ਰਾਏ ਮਾਰਕੀਟ ਵਿੱਚ ਚੋਪੜਾ ਆਟੋਮੋਬਾਈਲਜ਼ ਨਾਮਕ ਇੱਕ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਹਨ।