Salman Khan: ਵਿਆਹ ਨਹੀਂ ਹੋਇਆ, ਪਰ ਪਿਤਾ ਬਣਨਾ ਚਾਹੁੰਦੇ ਹਨ ਸਲਮਾਨ ਖਾਨ, ਸੁਪਰਸਟਾਰ ਨੇ ਦੱਸਿਆ ਕਿਉਂ ਨਹੀਂ ਬਣੀ ਗੱਲ

Updated On: 

30 Apr 2023 16:59 PM

Salman Khan: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਹਾਲ ਹੀ 'ਚ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ। ਉਹ ਪਿਤਾ ਬਣਨਾ ਚਾਹੁੰਦੇ ਹਨ। ਹਾਲਾਂਕਿ ਇਸ ਇੱਛਾ ਨੂੰ ਪੂਰਾ ਕਰਨ 'ਚ ਉਨ੍ਹਾਂ ਨੂੰ ਕਾਨੂੰਨ 'ਚ ਬਦਲਾਅ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Salman Khan: ਵਿਆਹ ਨਹੀਂ ਹੋਇਆ, ਪਰ ਪਿਤਾ ਬਣਨਾ ਚਾਹੁੰਦੇ ਹਨ ਸਲਮਾਨ ਖਾਨ, ਸੁਪਰਸਟਾਰ ਨੇ ਦੱਸਿਆ ਕਿਉਂ ਨਹੀਂ ਬਣੀ ਗੱਲ

ਸਲਮਾਨ ਖਾਨ

Follow Us On

Bollywood News: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ (Salman Khan) ਜਦੋਂ ਵੀ ਕੋਈ ਇੰਟਰਵਿਊ ਦਿੰਦੇ ਹਨ ਤਾਂ ਹਰ ਇੰਟਰਵਿਊ ਵਿੱਚ ਉਨ੍ਹਾਂ ਤੋਂ ਵਿਆਹ ਬਾਰੇ ਸਵਾਲ ਪੁੱਛੇ ਜਾਂਦੇ ਹਨ। ਅਦਾਕਾਰ ਦੀ ਉਮਰ 57 ਸਾਲ ਹੈ। ਹਾਲਾਂਕਿ ਉਨ੍ਹਾਂ ਨੇ ਹਾਲੇ ਤੱਕ ਵਿਆਹ ਨਹੀਂ ਕੀਤਾ ਹੈ। ਸਲਮਾਨ ਖਾਨ ਨੇ ਕਈ ਫਿਲਮੀ ਅਭਿਨੇਤਰੀਆਂ ਨਾਲ ਵੀ ਰਿਸ਼ਤੇ ਸਨ ਪਰ ਕਿਸੇ ਨਾਲ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ।

ਮੈਂ ਵਿਆਰ ਨਹੀਂ ਕਰਵਾਉਣਾ ਚਾਹੁੰਦਾ-ਸਲਮਾਨ

ਹਾਲ ਹੀ ‘ਚ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਲਮਾਨ ਖਾਨ ਨੇ ਦੱਸਿਆ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੇ ਪਰ ਪਿਤਾ ਜ਼ਰੂਰ ਬਣਨਾ ਚਾਹੁੰਦੇ ਹਨ। ਕਰਨ ਜੌਹਰ ਵਾਂਗ ਉਸ ਨੇ ਵੀ ਬਿਨਾਂ ਵਿਆਹ ਕੀਤੇ ਸਰੋਗੇਸੀ ਰਾਹੀਂ ਬੱਚਿਆਂ ਦੀ ਯੋਜਨਾ ਬਣਾਈ ਸੀ ਪਰ ਉਸ ਦੀ ਯੋਜਨਾ ਪੂਰੀ ਨਹੀਂ ਹੋ ਸਕੀ। ਆਓ ਜਾਣਦੇ ਹਾਂ ਸਲਮਾਨ ਖਾਨ ਨੇ ਕੀ ਕਿਹਾ।

ਭਾਈਜਾਨ ਨੂੰ ਬਹੁਤ ਪਸੰਦ ਹਨ ਬੱਚੇ

ਬਾਲੀਵੁੱਡ ਆਦਾਕਾਰ (Bollywood Actor) ਸਲਮਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਪਤਨੀ ਲਈ ਨਹੀਂ ਬਲਕਿ ਬੱਚੇ ਲਈ ਸੀ। ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ। ਇੰਟਰਵਿਊ ‘ਚ ਉਨ੍ਹਾਂ ਨੂੰ ਕਰਨ ਜੌਹਰ ਦੀ ਉਦਾਹਰਣ ਦਿੱਤੀ ਗਈ, ਜੋ ਕਿ ਸ਼ਾਦੀਸ਼ੁਦਾ ਨਹੀਂ ਹੈ, ਪਰ ਸਰੋਗੇਸੀ ਰਾਹੀਂ ਉਨ੍ਹਾਂ ਦੇ ਦੋ ਬੱਚੇ ਹਨ। ਇਸ ‘ਤੇ ਸਲਮਾਨ ਨੇ ਕਿਹਾ ਕਿ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਸੀ ਪਰ ਸ਼ਾਇਦ ਹੁਣ ਕਾਨੂੰਨ ਬਦਲ ਗਿਆ ਹੈ, ਜਿਸ ਕਾਰਨ ਅਜਿਹਾ ਨਹੀਂ ਹੋ ਸਕਦਾ।

ਜੇਕਰ ਸਲਮਾਨ ਖਾਨ ਦੇ ਅਫੇਅਰ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਸੰਗੀਤਾ ਬਿਜਲਾਨੀ, ਐਸ਼ਵਰਿਆ ਰਾਏ, ਕੈਟਰੀਨਾ ਕੈਫ ਵਰਗੀਆਂ ਅਭਿਨੇਤਰੀਆਂ ਨਾਲ ਉਨ੍ਹਾਂ ਦੇ ਰਿਸ਼ਤੇ ਰਹੇ ਹਨ। ਹਾਲਾਂਕਿ ਸਲਮਾਨ ਦਾ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। ਅਕਸਰ ਉਨ੍ਹਾਂ ਦੇ ਪ੍ਰਸ਼ੰਸਕ ਇਹ ਸਵਾਲ ਵੀ ਪੁੱਛਦੇ ਰਹਿੰਦੇ ਹਨ ਕਿ ਸਲਮਾਨ ਦਾ ਵਿਆਹ ਕਦੋਂ ਹੋਵੇਗਾ।

ਸਲਮਾਨ ਖਾਨ ਦਾ ਵਰਕ ਫਰੰਟ

ਜੇਕਰ ਸਲਮਾਨ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਨ੍ਹਾਂ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ (‘Kisi ka bhai kisi ki jaan’) ਸਿਨੇਮਾਘਰਾਂ ‘ਚ ਚੱਲ ਰਹੀ ਹੈ। ਇਹ ਫਿਲਮ 21 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਭਾਈਜਾਨ ਦੇ ਨਾਲ ਪੂਜਾ ਹੇਗੜੇ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਅਤੇ ਪਲਕ ਤਿਵਾਰੀ ਨੇ ਇਸ ਫਿਲਮ ਨਾਲ ਆਪਣੇ ਬਾਲੀਵੁੱਡ ਸਫਰ ਦੀ ਸ਼ੁਰੂਆਤ ਕੀਤੀ ਹੈ। ‘ਕਿਸੀ ਕੀ ਭਾਈ ਕਿਸੀ ਕੀ ਜਾਨ’ ਤੋਂ ਪਹਿਲਾਂ ਸਲਮਾਨ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ‘ਚ ਵੀ ਕੈਮਿਓ ਰੋਲ ‘ਚ ਨਜ਼ਰ ਆਏ ਸਨ। ਸਾਲ ਦੇ ਅੰਤ ‘ਚ ਉਹ ਟਾਈਗਰ 3 ‘ਚ ਨਜ਼ਰ ਆਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ