News9 Global Summit: ਸ਼ਾਹਰੁਖ ਖਾਨ ਅਤੇ ਭਾਰਤੀ ਸਿਨੇਮਾ ਬਾਰੇ ਕੀ ਸੋਚਦੇ ਹਨ ਜਰਮਨ? ਗਲੋਬਲ ਸੰਮੇਲਨ ‘ਚ ਦੱਸਿਆ

Updated On: 

22 Nov 2024 12:52 PM

News9 Global Summit Germany: ਦੇਸ਼ ਦੇ ਸਭ ਤੋਂ ਵੱਡੇ ਨਿਊਜ਼ ਨੈੱਟਵਰਕ TV9 ਦੇ ਨਿਊਜ਼9 ਗਲੋਬਲ ਸੰਮੇਲਨ ਵਿੱਚ ਭਾਰਤੀ ਸਿਨੇਮਾ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਓਲੀਵਰ ਮਾਨ ਨੇ ਸ਼ਾਹਰੁਖ ਖਾਨ ਦਾ ਜ਼ਿਕਰ ਕੀਤਾ। ਨਾਲ ਹੀ ਇਸ 'ਸਲਮਡੌਗ ਮਿਲੀਅਨੇਅਰ' ਨੂੰ ਇੱਕ ਬੇਹਤਰੀਨ ਫਿਲਮ ਦੱਸਿਆ।

News9 Global Summit: ਸ਼ਾਹਰੁਖ ਖਾਨ ਅਤੇ ਭਾਰਤੀ ਸਿਨੇਮਾ ਬਾਰੇ ਕੀ ਸੋਚਦੇ ਹਨ ਜਰਮਨ? ਗਲੋਬਲ ਸੰਮੇਲਨ ਚ ਦੱਸਿਆ

News9 ਗਲੋਬਲ ਸੰਮੇਲਨ

Follow Us On

ਭਾਰਤ ਦੇ ਨੰਬਰ 1 ਨਿਊਜ਼ ਨੈੱਟਵਰਕ TV9 ਦੇ ਨਿਊਜ਼9 ਗਲੋਬਲ ਸੰਮੇਲਨ 21 ਨਵੰਬਰ ਤੋਂ ਜਰਮਨੀ ਵਿੱਚ ਸ਼ੁਰੂਆਤ ਹੋ ਚੁੱਕੀ ਹੈ। ਇਸ ਸਮਾਗਮ ਵਿੱਚ ਸਿਨੇਮਾ ‘ਤੇ ਇੱਕ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ Wurttemberg Film Oce ਦੇ ਬੋਰਡ ਚੇਅਰਮੈਨ ਓਲੀਵਰ ਮਾਨ ਅਤੇ Constantin Film AG ਦੇ ਮੈਨੇਜਿੰਗ ਡਾਇਰੈਕਟਰ ਫਰੈਡਰਿਕ ਰੈਡਮੈਨ ਨੇ ਭਾਰਤੀ ਸਿਨੇਮਾ ‘ਤੇ ਗੱਲਬਾਤ ਕੀਤੀ ਹੈ।

ਸੈਸ਼ਨ ‘ਚ ਸ਼ਾਹਰੁਖ ਖਾਨ ਦਾ ਜ਼ਿਕਰ ਕਰਦੇ ਹੋਏ ਓਲੀਵਰ ਮਾਨ ਨੇ ਕਿਹਾ ਕਿ ਜਰਮਨੀ ‘ਚ ਸ਼ਾਹਰੁਖ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ। ਇੱਥੇ ਜਰਮਨੀ ਵਿੱਚ ਉਨ੍ਹਾਂ ਦੇ ਕਈ ਦੋਸਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੋਰ ਇੰਡੀਅਨ ਸਟਾਰਸ ਨੂੰ ਇੱਥੇ ਲਿਆਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਜਰਮਨੀ ਦੇ ਯੂਥ ਨਾਲ ਇੰਟ੍ਰੋਡਿਊਸ ਕਰਵਾਉਣਾ ਹੋਵੇਗਾ।

ਇਰਫਾਨ ਖਾਨ ਅਤੇ ਉਨ੍ਹਾਂ ਦੇ ਬੇਟੇ ਦਾ ਜ਼ਿਕਰ

ਉਨ੍ਹਾਂ ਭਾਰਤੀ ਫ਼ਿਲਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉੱਥੇ ਬਣੀਆਂ ਫ਼ਿਲਮਾਂ ਨੂੰ ਜਰਮਨੀ ਵਿੱਚ ਪਸੰਦ ਕੀਤਾ ਜਾਂਦਾ ਹੈ। ਓਲੀਵਰ ਮਾਨ ਨੇ ਇਰਫਾਨ ਖਾਨ ਅਤੇ ਉਨ੍ਹਾਂ ਦੇ ਬੇਟੇ ਬਾਬਿਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਜਰਮਨ ਫਿਲਮੀ ਪ੍ਰੇਮੀ ਇਰਫਾਨ ਨੂੰ ਨਹੀਂ ਜਾਣਦੇ ਸਨ, ਪਰ ਉਨ੍ਹਾਂ ਨੇ ਜਰਮਨੀ ਵਿੱਚ ਬਾਬਿਲ ਖਾਨ ਦਾ ਨਿੱਘਾ ਸਵਾਗਤ ਕੀਤਾ ਸੀ।

ਭਾਰਤੀ ਥੀਏਟਰਾਂ ਵਿੱਚ ਤਾੜੀਆਂ ਵੱਜਦੀਆਂ ਹਨ- ਫਰੇਡਪਿਕ ਰੈਡਮੈਨ

ਇਸ ਦੌਰਾਨ ਫਰੇਡਪਿਕ ਰੈਡਮੈਨ ਨੇ ਕਿਹਾ ਕਿ ਜਰਮਨੀ ਦੇ ਲੋਕਾਂ ਲਈ ਭਾਰਤ ਬਹੁਤ ਖਾਸ ਜਗ੍ਹਾ ਹੈ। ਮੈਂ ਉੱਥੇ ਦੇਖਿਆ ਹੈ ਕਿ ਜਦੋਂ ਫਿਲਮੀ ਸਿਤਾਰੇ ਪਰਦੇ ‘ਤੇ ਆਉਂਦੇ ਹਨ ਤਾਂ ਲੋਕ ਤਾੜੀਆਂ ਮਾਰਦੇ ਹਨ ਪਰ ਜਰਮਨੀ ‘ਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਲੱਮ ਡੌਗ ਮਿਲੀਅਨੇਅਰ’ ਸਮੇਤ ਕਈ ਅਜਿਹੀਆਂ ਫਿਲਮਾਂ ਹਨ, ਜੋ ਸਿੱਧੀਆਂ ਦਿਲ ਤੋਂ ਆਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤੀ ਫਿਲਮਾਂ ਉਥੋਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ। ਉਥੇ ਫਿਲਮਾਂ ‘ਚ ਗੀਤ ਹੁੰਦੇ ਹਨ, ਪਰ ਸਾਡੀਆਂ ਫਿਲਮਾਂ ‘ਚ ਗੀਤ ਨਹੀਂ ਹੁੰਦੇ ਹਨ। ਦੋਵਾਂ ਦੇਸ਼ਾਂ ਦੀ ਸਟੋਰੀ ਟੈਲਿੰਗ ਵੱਖ-ਵੱਖ ਹੈ। ਸਾਨੂੰ ਭਾਰਤੀ ਫਿਲਮਾਂ ਨੂੰ ਹੋਰ ਵੀ ਵੱਡੇ ਪੱਧਰ ‘ਤੇ ਲੈ ਜਾਣ ਬਾਰੇ ਸੋਚਣਾ ਚਾਹੀਦਾ ਹੈ। Tibetan ਬਲੂ ਐਡਵਾਈਜ਼ਰੀ ਸਰਵਿਸਿਜ਼ ਦੇ ਸੰਸਥਾਪਕ Jay Frankovich ਨੇ ਕਿਹਾ ਕਿ ਭਾਰਤ ਕੰਟੈਂਟ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਕੰਟੈਂਟ ਦੇ ਪਿੱਛੇ ਪੈਸਾ ਲਗਾ ਰਿਹਾ ਹੈ।

ਨਿਊਜ਼ ਗਲੋਬਲ ਸਮਿਟ ਵਿੱਚ ਦੇਸ਼ ਦੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀ ਪਹਿਲੇ ਦਿਨ ਹਿੱਸਾ ਲਿਆ। ਉਨ੍ਹਾਂ ਨੇ ‘ਭਾਰਤ ਅਤੇ ਜਰਮਨੀ: ਟਿਕਾਊ ਵਿਕਾਸ ਲਈ ਰੋਡਮੈਪ’ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ, VfB Stuttgart ਦੇ ਮੁੱਖ ਮਾਰਕੀਟਿੰਗ ਅਤੇ ਵਿਕਰੀ ਅਧਿਕਾਰੀ rouven kasper ਅਤੇ ਹੋਰ ਕਈ ਵੱਡੀਆਂ ਹਸਤੀਆਂ ਨੇ ਇਸ ਸੰਮੇਲਨ ਵਿੱਚ ਸ਼ਿਰਕਤ ਕੀਤੀ।

Exit mobile version