ਅਨੰਤ ਦੇ ਪ੍ਰੀ ਵੈਡਿੰਗ ‘ਚ ਦਿਖਿਆ ਸੱਭਿਆਚਾਰਕ ਮਾਹੌਲ, ਨੀਤਾ ਅੰਬਾਨੀ ਨੇ ਪੇਸ਼ ਕੀਤਾ ਸ਼ਾਨਦਾਰ ਭਗਤੀ ਡਾਂਸ, VIDEO
Anant-Radhika Pre- Wedding Function: ਇਸ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਦੇਸ਼ ਅਤੇ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਦੇ ਸਾਰੇ ਪ੍ਰੋਗਰਾਮ ਸੱਭਿਆਚਾਰਕ ਰੀਤੀ-ਰਿਵਾਜਾਂ ਅਨੁਸਾਰ ਕਰਵਾਏ ਗਏ। ਤਿੰਨ ਦਿਨਾਂ ਪ੍ਰੋਗਰਾਮ 'ਚ ਸਾਰੇ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਨਾਲ ਖੂਬ ਮਾਹੌਲ ਬਣਾਇਆ। ਸਮਾਰੋਹ ਦੇ ਆਖਰੀ ਦਿਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਵੀ ਸ਼ਾਨਦਾਰ ਪਰਫਾਰਮੈਂਸ ਦਿੱਤੀ।

Nita Ambani Dance : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਤਿੰਨ ਦਿਨਾਂ ਪ੍ਰੀ ਵੈਡਿੰਗ ਫੰਕਸ਼ਨ ਖਤਮ ਹੋ ਗਿਆ ਹੈ। ਗੁਜਰਾਤ ਦੇ ਜਾਮਨਗਰ ਵਿੱਚ 1 ਮਾਰਚ 2024 ਤੋਂ ਪ੍ਰੀ ਵੈਡਿੰਗ ਦਾ ਜਸ਼ਨ ਸ਼ੁਰੂ ਹੋਇਆ। ਇਸ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ। ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
Nita Ambani Dance: ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ‘ਸ਼ਹਿਨਾਈ’ ਜਲਦ ਹੀ ਵੱਜਣ ਵਾਲੀ ਹੈ। ਦਰਅਸਲ, ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਸੱਤ ਫੇਰੇ ਲੈਣਗੇ। ਇਸ ਤੋਂ ਪਹਿਲਾਂ, ਜੋੜੇ ਦਾ ਤਿੰਨ ਦਿਨਾਂ ਪ੍ਰੀ-ਵੈਡਿੰਗ ਫੰਕਸ਼ਨ ਗੁਜਰਾਤ ਦੇ ਜਾਮਨਗਰ ਵਿੱਚ ਆਯੋਜਿਤ ਕੀਤਾ ਗਿਆ।
ਆਪਣੇ ਛੋਟੇ ਬੇਟੇ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ, ਨੀਤਾ ਅੰਬਾਨੀ ਨੇ ‘ਯਾ ਦੇਵੀ ਸਰਵਭੂਤੇਸ਼ੁ’ ‘ਤੇ ਸ਼ਾਨਦਾਰ ਕਥਕ ਦਾ ਪ੍ਰਦਰਸ਼ਨ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਸਮਾਗਮ ਤੋਂ ਸਾਹਮਣੇ ਆਇਆ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਨੀਤਾ ਅੰਬਾਨੀ ਆਰੇਂਜ ਕਲਰ ਦੀ ਸਾੜ੍ਹੀ ਪਹਿਨੀ ਨਜ਼ਰ ਆਈ।
View this post on Instagram
ਇਹ ਵੀ ਪੜ੍ਹੋ
ਇਹ ਵੀ ਪੜ੍ਹੋ –ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਚ ਭਾਰਤੀ ਸੱਭਿਆਚਾਰ ਦੀ ਝਲਕ, ਦੇਖੋ ਵੀਡੀਓ
ਧੋਨੀ-ਆਕਾਸ਼ ਅੰਬਾਨੀ ਨੇ ਰਾਸ ਡਾਂਡੀਆ ਖੇਡਿਆ
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਸਟਾਰ ਕ੍ਰਿਕਟਰ ਵੀ ਇਕੱਠੇ ਹੋਏ। ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਤੋਂ ਲੈ ਕੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡਵੇਨ ਬ੍ਰਾਵੋ ਨੇ ਵੀ ਇਸ ਸਮਾਰੋਹ ‘ਚ ਸ਼ਿਰਕਤ ਕੀਤੀ।
ਸਮਾਗਮ ਦੇ ਦੂਜੇ ਦਿਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਡਵੇਨ ਬ੍ਰਾਵੋ ਨਾਲ ਡਾਂਡੀਆ ਖੇਡਦੇ ਨਜ਼ਰ ਆਏ। ਇੰਨਾ ਹੀ ਨਹੀਂ ਧੋਨੀ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨਾਲ ਡਾਂਡੀਆ ਖੇਡਦੇ ਵੀ ਨਜ਼ਰ ਆਏ।