71st National Film Awards: ਸ਼ਾਹਰੁਖ-ਵਿਕਰਾਂਤ ਨੂੰ ਬੈਸਟ ਐਕਟਰ ਐਵਾਰਡ, ਬੈਸਟ ਐਕਟ੍ਰੈਸ ਬਣੀ ਰਾਣੀ, ਕਟਹਲ ਨੂੰ ਬੈਸਟ ਫਿਲਮ ਪੁਰਸਕਾਰ

Updated On: 

01 Aug 2025 19:12 PM IST

71st National Film Awards: ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਅੱਜ ਸ਼ੁੱਕਰਵਾਰ ਨੂੰ ਹੋ ਗਿਆ ਹੈ। ਸ਼ਾਹਰੁਖ ਖਾਨ ਨੂੰ ਆਪਣੇ 35 ਸਾਲਾਂ ਦੇ ਕਰੀਅਰ ਵਿੱਚ ਪਹਿਲੀ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ। ਉਨ੍ਹਾਂ ਨੇ ਫਿਲਮ 'ਜਵਾਨ' ਲਈ ਇਹ ਪੁਰਸਕਾਰ ਜਿੱਤਿਆ ਹੈ। ਪੰਜਾਬੀ ਫਿਲਮ ਗੋਡੇ-ਗੋਡੇ ਚਾਅ ਨੂੰ ਖੇਤਰੀ ਭਾਸ਼ਾ ਦੀ ਕੈਟਿਗਰੀ ਵਿੱਚ ਐਵਾਰਡ ਮਿਲਿਆ ਹੈ।

71st National Film Awards: ਸ਼ਾਹਰੁਖ-ਵਿਕਰਾਂਤ ਨੂੰ ਬੈਸਟ ਐਕਟਰ ਐਵਾਰਡ, ਬੈਸਟ ਐਕਟ੍ਰੈਸ ਬਣੀ ਰਾਣੀ, ਕਟਹਲ ਨੂੰ ਬੈਸਟ ਫਿਲਮ ਪੁਰਸਕਾਰ

ਨੇਸ਼ਨਲ ਫਿਲਮ ਐਵਾਰਡ ਦਾ ਐਲਾਨ

Follow Us On

71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਹੋ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਇਸ ਵੱਕਾਰੀ ਪੁਰਸਕਾਰ ਦੇ ਦਾਅਵੇਦਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਵਿੱਚ, ਸ਼ਾਹਰੁਖ ਖਾਨ ਨੂੰ ਵੀ ਆਪਣਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਫਿਲਮ ‘ਜਵਾਨ’ ਲਈ ਮਿਲਿਆ ਹੈ। ਹੋਰ ਕਿਸਨੂੰ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ? ਜਾਣੋੋ

ਵਿਕਰਾਂਤ ਮੈਸੀ ਨੂੰ ਵੀ ਮਿਲਿਆ ਪੁਰਸਕਾਰ

ਤੁਹਾਨੂੰ ਦੱਸ ਦੇਈਏ ਕਿ ਕੋਵਿਡ ਮਹਾਂਮਾਰੀ ਕਾਰਨ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਦੇਰੀ ਹੋ ਰਹੀ ਹੈ। ਸਾਲ 2024 ਵਿੱਚ, 2022 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਪੁਰਸਕਾਰ ਦਿੱਤੇ ਗਏ ਸਨ। ਹੁਣ ਇਸ ਸਾਲ ਉਨ੍ਹਾਂ ਫਿਲਮਾਂ ਨੂੰ ਪੁਰਸਕਾਰ ਦਿੱਤੇ ਜਾਣਗੇ ਜੋ ਸਾਲ 2023 ਵਿੱਚ ਰਿਲੀਜ਼ ਹੋਈਆਂ ਸਨ। ਸ਼ਾਹਰੁਖ ਖਾਨ ਤੋਂ ਇਲਾਵਾ, ਵਿਕਰਾਂਤ ਮੈਸੀ ਨੂੰ ਵੀ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਫਿਲਮ ’12ਵੀਂ ਫੇਲ’ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ।

‘ਕਟਹਲ’ ਬਣੀ ਬੈਸਟ ਹਿੰਦੀ ਫਿਲਮ

‘ਕਟਹਲ’ ਨੂੰ ਬੈਸਟ ਹਿੰਦੀ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਦਿੱਤਾ ਗਿਆ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਫਿਲਮ ‘ਕਟਹਲ’ ਵਿੱਚ ਸਾਨਿਆ ਮਲਹੋਤਰਾ, ਵਿਜੇ ਰਾਜ ਅਤੇ ਅਨੰਤ ਜੋਸ਼ੀ ਵਰਗੇ ਸਿਤਾਰੇ ਸਨ।

ਸਾਲ 2023 ਵਿੱਚ ਰਿਲੀਜ਼ ਹੋਈਆਂ ਇਨ੍ਹਾਂ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵੇਖੋ ਪੂਰੀ ਲਿਸਟ

  • ਬੈਸਟ ਗੁਜਰਾਤੀ ਫਿਲਮ – ‘ਵਸ਼’
  • ਬੈਸਟ ਬੰਗਾਲੀ ਫਿਲਮ – ‘ਡੀਪ ਫ੍ਰੀਜ਼’
  • ਬੈਸਟ ਅਸਾਮੀ ਫਿਲਮ – ਰੋਂਗਾਤਪੂ
  • ਬੈਸਟ ਹਿੰਦੀ ਫਿਲਮ – ਕਟਹਲ
  • ਬੈਸਟ ਕੰਨੜ ਫਿਲਮ – ਕੰਡੀਲੂ
  • ਬੈਸਟ ਸਪੈਸ਼ਲ ਮੈਨਸ਼ਨ ਫੀਚਰ ਫਿਲਮ – ਐਨੀਮਲ (ਰੀ-ਰਿਕਾਰਡਿੰਗ ਮਿਕਸਰ, ਐਮਆਰ ਰਾਜਕ੍ਰਿਸ਼ਨਨ)
  • ਬੈਸਟ ਤਾਈ ਫਾਕੇ ਫੀਚਰ ਫਿਲਮ – ਪਾਈ ਤਾਂਗ… ਸਟੈਪ ਆਫ ਹੋਪ
  • ਬੈਸਟ ਗਾਰੋ ਫੀਚਰ ਫਿਲਮ – ਰਿਮਦੋਗੀਤਾਂਗਾ
  • ਬੈਸਟ ਤੇਲਗੂ ਫੀਚਰ ਫਿਲਮ – ਭਗਵੰਤ ਕੇਸਰੀ
  • ਬੈਸਟ ਤਮਿਲ ਫੀਚਰ ਫਿਲਮ – ਪਾਰਕਿੰਗ
  • ਬੈਸਟ ਪੰਜਾਬੀ ਫੀਚਰ ਫਿਲਮ – ਗੋਡੇ-ਗੋਡੇ ਚਾਅ
  • ਬੈਸਟ ਉੜੀਆ ਫੀਚਰ ਫਿਲਮ – ਪੁਸ਼ਕਰ
  • ਬੈਸਟ ਮਰਾਠੀ ਫੀਚਰ ਫਿਲਮ – ਸ਼ਿਆਮਚੀ ਆਈ
  • ਬੈਸਟ ਮਲਿਆਲਮ ਫੀਚਰ ਫਿਲਮ – ਉਲੂਝੂਕੁ

ਨਾਨ-ਫੀਚਰ ਫਿਲਮ ਕੈਟਿਗਰੀ ਵਿੱਚ ਇਨ੍ਹਾਂ ਫਿਲਮਾਂ ਲਈ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ

  • ਬੈਸਟ ਸਪੈਸ਼ਲ ਮੈਨਸ਼ਨ ਗੈਰ-ਫੀਚਰ ਫਿਲਮ ਪੁਰਸਕਾਰ – ਨੇਕਲ (ਮਲਿਆਲਮ)
  • ਬੈਸਟ ਮਿਊਜ਼ਿਕ ਨਾਨ-ਫੀਚਰ ਫਿਲਮ ਪੁਰਸਕਾਰ – ਦ ਫਸਟ ਫਿਲਮ (ਹਿੰਦੀ)
  • ਬੈਸਟ ਐਡੀਟਿੰਗ ਨਾਨ-ਫੀਚਰ ਫਿਲਮ ਪੁਰਸਕਾਰ – ਮੂਵਿੰਗ ਫੋਕਸ (ਅੰਗਰੇਜ਼ੀ)
  • ਬੈਸਟ ਸਾਊਂਡ ਡਿਜ਼ਾਈਨ ਨਾਨ-ਫੀਚਰ ਫਿਲਮ ਪੁਰਸਕਾਰ – ਧੁੰਦਗਿਰੀ ਕੇ ਫੂਲ (ਹਿੰਦੀ)
  • ਬੈਸਟ ਸਿਨੇਮੈਟੋਗ੍ਰਾਫੀ ਨਾਨ-ਫੀਚਰ ਫਿਲਮ ਪੁਰਸਕਾਰ – ਲਿਟਲ ਵਿੰਗਜ਼ (ਤਾਮਿਲ)
  • ਬੈਸਟ ਨਿਰਦੇਸ਼ਕ ਨਾਨ-ਫੀਚਰ ਫਿਲਮ ਪੁਰਸਕਾਰ – ਪੀਯੂਸ਼ ਠਾਕੁਰ, ਦ ਫਸਟ ਫਿਲਮ (ਹਿੰਦੀ)
  • ਬੈਸਟ ਸ਼ਾਰਟ ਫਿਲਮ ਨਾਨ-ਫੀਚਰ ਫਿਲਮ ਪੁਰਸਕਾਰ – ਗਿੱਧ ਦ ਸਕੈਵੇਂਗਰ (ਹਿੰਦੀ)
  • ਬੈਸਟ ਨਾਨ-ਫੀਚਰ ਫਿਲਮ ਪ੍ਰਮੋਟਿੰਗ ਸੋਸ਼ਲ ਕੰਸਰਨ ਪੁਰਸਕਾਰ – ਦ ਸਾਈਲੈਂਟ ਐਪੀਡੈਮਿਕ (ਹਿੰਦੀ)
  • ਬੈਸਟ ਡੌਕੂਮੈਂਟਰੀ ਫਿਲਮ ਪੁਰਸਕਾਰ – ਗੌਡ ਵਲਚਰ ਐਂਡ ਹਿਊਮਨ (ਅੰਗਰੇਜ਼ੀ)
  • ਬੈਸਟ ਆਰਟ/ਕਲਚਰ ਨਾਨ-ਫੀਚਰ ਫਿਲਮ ਪੁਰਸਕਾਰ – ਟਾਈਮਲੇਸ ਤਾਮਿਲਨਾਡੂ (ਅੰਗਰੇਜ਼ੀ)
  • ਬੈਸਟ ਨਾਨ-ਫੀਚਰ ਫਿਲਮ ਪੁਰਸਕਾਰ – ਦ ਫਲਾਵਰਿੰਗ ਮੈਨ (ਹਿੰਦੀ)

ਰਾਣੀ ਮੁਖਰਜੀ ਨੇ ਸਰਵੋਤਮ ਐਕਟ੍ਰੈਸ ਲਈ ਰਾਸ਼ਟਰੀ ਫਿਲਮ ਪੁਰਸਕਾਰ

ਵਿਕਰਾਂਤ ਮੈਸੀ ਅਤੇ ਸ਼ਾਹਰੁਖ ਖਾਨ ਨੂੰ ਕ੍ਰਮਵਾਰ ’12ਵੀਂ ਫੇਲ’ ਅਤੇ ‘ਜਵਾਨ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਰਾਣੀ ਮੁਖਰਜੀ ਨੂੰ ਉਨ੍ਹਾਂ ਦੀ 2023 ਦੀ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ। ਇਹ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਹੈ।

ਨੈਸ਼ਨਲ ਐਵਾਰਡ ਦਾ ਇਤਿਹਾਸ

ਨੈਸ਼ਨਲ ਐਵਾਰਡ 1954 ਵਿੱਚ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਪੱਧਰ ‘ਤੇ ਫਿਲਮ ਉਦਯੋਗ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸਦੀ ਨੀਂਹ ਭਾਰਤੀ ਸੱਭਿਆਚਾਰ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਲਈ ਰੱਖੀ ਗਈ ਸੀ। ਰਾਸ਼ਟਰੀ ਪੁਰਸਕਾਰ ਦਾ ਪਹਿਲਾ ਸਮਾਰੋਹ 10 ਅਕਤੂਬਰ 1954 ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਮਰਾਠੀ ਫਿਲਮ ‘ਸ਼ਿਆਮਚੀ ਆਈ’ ਨੂੰ ਸਰਵੋਤਮ ਫੀਚਰ ਫਿਲਮ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ ਸੀ।