ਕੌਫੀ ਨੂੰ ਲੈ ਕੇ ਮੁਨੱਵਰ ਫਾਰੂਕੀ ਦੀ ਘਰ ਵਾਲਿਆਂ ਨਾਲ ਝੜੱਪ, ਵਿੱਕੀ ਜੈਨ ਨਾਲ ਵੀ ਤਕਰਾਰ ਹੋਈ Punjabi news - TV9 Punjabi

ਕੌਫੀ ਨੂੰ ਲੈ ਕੇ ਮੁਨੱਵਰ ਫਾਰੂਕੀ ਦੀ ਘਰ ਵਾਲਿਆਂ ਨਾਲ ਝੜੱਪ, ਵਿੱਕੀ ਜੈਨ ਨਾਲ ਵੀ ਤਕਰਾਰ ਹੋਈ

Updated On: 

05 Nov 2023 22:57 PM

ਸਲਮਾਨ ਖਾਨ ਦਾ ਸਭ ਤੋਂ Controversial ਸ਼ੋਅ 'ਬਿੱਗ ਬੌਸ-17' ਸੁਰਖੀਆਂ 'ਚ ਬਣਿਆ ਹੋਇਆ ਹੈ। ਜਿੱਥੇ ਵੀਕੈਂਡ ਕਾ ਵਾਰ ਵਿੱਚ, ਸਲਮਾਨ ਖਾਨ ਕੁਝ ਪ੍ਰਤੀਯੋਗੀਆਂ ਨੂੰ ਸਖਤ ਸਬਕ ਦਿੰਦੇ ਹੋਏ ਦਿਖਾਈ ਦਿੱਤੇ, ਅਰਬਾਜ਼ ਅਤੇ ਸੋਹੇਲ ਨੇ ਵੀ ਮਜ਼ਾਕੀਆ ਢੰਗ ਨਾਲ ਕਈ ਘਰ ਵਾਲਿਆਂ 'ਤੇ ਚੁਟਕੀ ਲਈ। ਇਸ ਦੌਰਾਨ ਇਕ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਮੁਨੱਵਰ ਫਾਰੂਕੀ ਕਾਫੀ ਛੁਪਾਉਂਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਉਹ ਚੋਰੀ ਨੂੰ ਲੈ ਕੇ ਵਿੱਕੀ ਜੈਨ ਨਾਲ ਵੀ ਭਿੜਦਾ ਹੈ।

ਕੌਫੀ ਨੂੰ ਲੈ ਕੇ ਮੁਨੱਵਰ ਫਾਰੂਕੀ ਦੀ ਘਰ ਵਾਲਿਆਂ ਨਾਲ ਝੜੱਪ, ਵਿੱਕੀ ਜੈਨ ਨਾਲ ਵੀ ਤਕਰਾਰ ਹੋਈ

Pic Credit: tv9hindi.com

Follow Us On

ਬਾਲੀਵੁੱਡ ਨਿਊਜ। ਝਗੜਾ, ਘਰ ‘ਚ ਦਾਖਲ ਹੋਣ ਤੋਂ ਪਹਿਲਾਂ ਵਿੱਕੀ-ਨੀਲ ਦੀ ਪਲੈਨਿੰਗ, ਖਾਣੇ ਨੂੰ ਲੈ ਕੇ ਹੰਗਾਮਾ… ਸਭ ਕੁਝ ਸਲਮਾਨ ਖਾਨ (Salman Khan) ਦੇ ਸਭ ਤੋਂ Controversial ਸ਼ੋਅ ਬਿੱਗ ਬੌਸ-17 (Bigg Boss)‘ਚ ਹੁਣ ਤੱਕ ਹੋਇਆ ਹੈ, ਜਿਸ ਲਈ ਇਹ ਘਰ ਜਾਣਿਆ ਜਾਂਦਾ ਹੈ। ਹਾਲਾਂਕਿ, ਇਸ ਸੀਜ਼ਨ ਵਿੱਚ ਹੁਣ ਤੱਕ ਜੋ ਨਹੀਂ ਦੇਖਿਆ ਗਿਆ ਸੀ ਉਹ ਹੈ ਇੱਕ ਦੂਜੇ ਦੇ ਖਾਣੇ ਦੀ ਚੋਰੀ ਪਰ ਹੁਣ ਅਜਿਹਾ ਵੀ ਹੋ ਗਿਆ ਹੈ।

ਹਾਲ ਹੀ ‘ਚ ਇਕ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ‘ਚ ਘਰ ਦੇ ਸਾਥੀ ਕੌਫੀ ਨੂੰ ਲੈ ਕੇ ਇਕ-ਦੂਜੇ ਨਾਲ ਲੜਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ‘ਚ ਮੁਨੱਵਰ ਫਾਰੂਕੀ ਦੂਜੇ ਘਰ ਤੋਂ ਆਪਣਾ ਕੌਫੀ ਬਾਕਸ ਵਾਪਸ ਲਿਆਉਂਦੇ ਨਜ਼ਰ ਆ ਰਹੇ ਹਨ।

ਈਸ਼ਾ ਮਾਲਵੀਆ ਇਸ ਸੀਜ਼ਨ ਦੀ ਸਭ ਤੋਂ ਚਰਚਿਤ ਪ੍ਰਤੀਯੋਗੀ (Competitor) ਬਣ ਗਈ ਹੈ। ਪਹਿਲਾਂ ਸਾਬਕਾ ਬੁਆਏਫ੍ਰੈਂਡ ਨਾਲ ਐਂਟਰੀ, ਫਿਰ ਮੌਜੂਦਾ ਬੁਆਏਫ੍ਰੈਂਡ ‘ਤੇ ਉੱਠੇ ਸਵਾਲ ਅਤੇ ਹੁਣ ਉਹ ਇੰਟੀਮੇਟ ਹੁੰਦੀ ਨਜ਼ਰ ਆ ਰਹੀ ਹੈ। ਖਬਰਾਂ ਮੁਤਾਬਕ ਅਦਾਕਾਰਾ ਦਾ ਪਰਿਵਾਰ ਉਸ ਨੂੰ ਬਿੱਗ ਬੌਸ ਤੋਂ ਵਾਪਸ ਬੁਲਾਣਾ ਚਾਹੁੰਦਾ ਹੈ। ਅਸਲ ‘ਚ ਸਮਰਥ ਜੁਰੇਲ ਨਾਲ ਵਧਦੀ ਨੇੜਤਾ ਨੂੰ ਦੇਖ ਕੇ ਪਰਿਵਾਰਕ ਮੈਂਬਰ ਕਾਫੀ ਹੈਰਾਨ ਅਤੇ ਪਰੇਸ਼ਾਨ ਹਨ।

ਵਿੱਕੀ ਜੈਨ ਨਾਲ ਕਿਉਂ ਭਿੜ ਗਏ ਮੁਨੱਵਰ ਫਾਰੂਕੀ?

ਇਸ ਵਾਇਰਲ ਵੀਡੀਓ ‘ਚ ਮੁਨੱਵਰ ਫਾਰੂਕੀ ਦੇ ਹੱਥ ‘ਚ ਕੌਫੀ ਦਾ ਡੱਬਾ ਹੈ, ਜਿਸ ਨੂੰ ਉਹ ਆਪਣੇ ਕੱਪੜਿਆਂ ‘ਚ ਲੁਕਾਉਂਦੇ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਕੌਫੀ ਚੋਰੀ ਕਰਕੇ ਤੇ ਦੋ ਸੰਤਰੇ ਵੀ ਲੈ ਕੇ ਆਏ ਹਨ। ਇਸ ਦੌਰਾਨ ਸਾਮਾਨ ਵਾਪਸ ਲੈ ਕੇ ਆਉਣ ਤੋਂ ਬਾਅਦ ਮੁਨੱਵਰ ਨੇ ਸਭ ਤੋਂ ਪਹਿਲਾਂ ਅੰਕਿਤਾ ਲੋਖੰਡੇ ‘ਤੇ ਚੁਟਕੀ ਲਈ…ਉਨ੍ਹਾਂ ਕਿਹਾ, ਮੈਂ ਤੁਹਾਡੀ ਇਮਾਨਦਾਰੀ ਲੈ ਕੇ ਆਇਆ ਹਾਂ…

ਹਾਲਾਂਕਿ ਮੁਨੱਵਰ ਦੇ ਹੱਥ ‘ਚ ਕੌਫੀ ਦੇਖ ਕੇ ਵਿੱਕੀ ਜੈਨ ਨੂੰ ਕਾਫੀ ਗੁੱਸਾ ਆ ਗਿਆ। ਉਸ ਨੇ ਕਿਹਾ, ਅਸੀਂ ਚੋਰੀ ਨਹੀਂ ਕੀਤੀ। ਇਸ ਦੌਰਾਨ ਮੁਨੱਵਰ ਖਾਨਜ਼ਾਦੀ ਨੂੰ ਪੁੱਛਦਾ ਦੇਖਿਆ ਗਿਆ ਕਿ, ਇਹ ਚੋਰੀ ਕਰਕੇ ਲੈ ਜਾਂਦੇ ਹਨ, ਫਿਰ ਤੁਸੀਂ ਕਿੱਥੇ ਹੋ, ਹੁਣ ਮੈਂ ਸਾਮਾਨ ਵਾਪਸ ਲੈ ਆਇਆ ਹਾਂ।

ਵਿੱਕੀ ਨੇ ਮੁਨੱਵਰ ਫਾਰੂਕੀ ‘ਤੇ ਸਵਾਲ ਚੁੱਕੇ ਹਨ

ਕੌਫੀ ਨੂੰ ਲੈ ਕੇ ਪਰਿਵਾਰ ਵਾਲਿਆਂ ਵਿਚਾਲੇ ਲੜਾਈ ਇੰਨੀ ਵਧ ਗਈ ਕਿ ਮੁਨੱਵਰ ਫਾਰੂਕੀ ਨੇ ਵਿੱਕੀ ਨੂੰ ਝੂਠ ਬੋਲਣ ‘ਤੇ ਸਵਾਲ ਕੀਤਾ। ਉਸ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਝੂਠ ਕਿਉਂ ਬੋਲਿਆ, ਜਿਸ ‘ਤੇ ਵਿੱਕੀ ਨੇ ਗੁੱਸੇ ‘ਚ ਆ ਕੇ ਕਿਹਾ ਕਿ ਮੈਂ ਤੁਹਾਨੂੰ ਸੱਚ ਜਾਂ ਝੂਠ ਕਿਉਂ ਦੱਸਾਂ, ਤੁਸੀਂ ਕੌਣ ਹੋ? ਹਾਲਾਂਕਿ ਮੁਨੱਵਰ ਆਪਣੀ ਗੱਲ ‘ਤੇ ਅੜੇ ਰਹੇ, ਵੀਡੀਓ ‘ਚ ਉਹ ਕਹਿੰਦੇ ਨਜ਼ਰ ਆ ਰਹੇ ਹਨ, ਜਿੱਥੋਂ ਚਾਹੋ ਕੌਫੀ ਲੈ ਲਓ, ਪਰ ਮੈਂ ਨਹੀਂ ਦੇਵਾਂਗਾ।

Exit mobile version