ਇਕੱਠੇ ਮਸਤੀ ਕਰਦੇ ਨਜਰ ਆਏ ਬਿੱਗ ਬੌਸ 16 ਦੇ ਪ੍ਰਤੀਯੋਗੀ

Published: 

15 Feb 2023 12:05 PM IST

ਬਿੱਗ ਬੌਸ 16 ਦੇ ਖਤਮ ਹੋਣ ਤੋਂ ਬਾਅਦ, ਨਿਰਦੇਸ਼ਕ ਫਰਾਹ ਖਾਨ ਨੇ ਇਸ ਸੀਜ਼ਨ ਦੇ ਸਾਰੇ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ। ਫਰਾਹ ਖਾਨ ਨੇ ਇਹ ਪਾਰਟੀ ਆਪਣੇ ਘਰ ਰੱਖੀ ਸੀ।

ਇਕੱਠੇ ਮਸਤੀ ਕਰਦੇ ਨਜਰ ਆਏ ਬਿੱਗ ਬੌਸ 16 ਦੇ ਪ੍ਰਤੀਯੋਗੀ

 ਇਕੱਠੇ ਮਸਤੀ ਕਰਦੇ ਨਜਰ ਆਏ ਬਿੱਗ ਬੌਸ 16 ਦੇ ਪ੍ਰਤੀਯੋਗੀ। Bigg Boss 16 contestants in Faran Khan's party

Follow Us On
ਬਿੱਗ ਬੌਸ 16 ਦੇ ਖਤਮ ਹੋਣ ਤੋਂ ਬਾਅਦ, ਨਿਰਦੇਸ਼ਕ ਫਰਾਹ ਖਾਨ ਨੇ ਇਸ ਸੀਜ਼ਨ ਦੇ ਸਾਰੇ ਪ੍ਰਤੀਯੋਗੀਆਂ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ। ਫਰਾਹ ਖਾਨ ਨੇ ਇਹ ਪਾਰਟੀ ਆਪਣੇ ਘਰ ਰੱਖੀ ਸੀ। ਇਸ ਦੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਈ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਕਿਉਂਕਿ ਬਿੱਗ ਬੌਸ ਦੇ ਘਰ ਵਿੱਚ ਇੱਕ ਦੂਜੇ ਨਾਲ ਲੜ ਰਹੇ ਸਾਰੇ ਮੁਕਾਬਲੇਬਾਜ਼ ਇੱਥੇ ਇਕੱਠੇ ਨੱਚਦੇ ਅਤੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਖਰਾ ਅਨੁਭਵ ਹੈ।

ਵੀਡੀਓ ‘ਚ ਹਰ ਕੋਈ ਗਲੈਮਰਸ ਲੱਗ ਰਿਹਾ

ਇਸ ਵੀਡੀਓ ‘ਚ ਸਾਜਿਦ ਖਾਨ, ਅਬਦੂ ਰੋਜ਼ਿਕ, ਨਿਮਰਤ ਕੌਰ ਆਹਲੂਵਾਲੀਆ, ਸ਼ਿਵ ਠਾਕਰੇ, ਐਮਸੀ ਸਟੈਨ, ਸ਼ਾਲੀਨ ਭਨੋਟ, ਅਰਚਨਾ ਗੌਤਮ ਅਤੇ ਸੌਂਦਰਿਆ ਸ਼ਰਮਾ ਗਲੈਮਰਸ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਫਰਾਹ ਦੀ ਖਾਸ ਦੋਸਤ ਸਾਨੀਆ ਮਿਰਜ਼ਾ ਵੀ ਪਾਰਟੀ ‘ਚ ਨਜ਼ਰ ਆਈ। ਇਸ ਵੀਡੀਓ ‘ਚ ਹਰ ਕੋਈ ਬਿੱਗ ਬੌਸ ਐਂਟਨ ਨੂੰ ਗਾਉਂਦਾ ਨਜ਼ਰ ਆ ਰਿਹਾ ਹੈ।

ਐਤਵਾਰ ਰਾਤ ਨੂੰ ਹੋਇਆ ਸੀ ਗ੍ਰੈਂਡ ਫਿਨਾਲੇ

ਚਾਰ ਮਹੀਨਿਆਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਐਤਵਾਰ ਰਾਤ ਨੂੰ ਬਿੱਗ ਬੌਸ 16 ਦੇ ਜੇਤੂ ਦਾ ਐਲਾਨ ਕੀਤਾ ਗਿਆ। ਕਰੀਬ 5 ਘੰਟੇ ਤੱਕ ਚੱਲੇ ਇਸ ਸ਼ੋਅ ਦੇ ਫਾਈਨਲ ਤੋਂ ਬਾਅਦ ਜੇਤੂ ਦਾ ਐਲਾਨ ਕੀਤਾ ਗਿਆ। ਸ਼ਿਵ ਠਾਕਰੇ ਬਿੱਗ ਬੌਸ 16 ਦੇ ਉਪ ਜੇਤੂ ਰਹੇ । ਦੂਜੇ ਪਾਸੇ ਉਮੀਦਾਂ ਦੇ ਉਲਟ ਪ੍ਰਿਅੰਕਾ ਚਾਹਰ ਚੌਧਰੀ ਟਾਪ-2 ‘ਚ ਪਹੁੰਚਣ ‘ਚ ਨਾਕਾਮ ਰਹੀ। ਐਮਟੀਵੀ ਹਸਲ ਦੇ ਜੇਤੂ ਰੈਪਰ ਐਮਸੀ ਸਟੈਨ ਨੇ ਬਿੱਗ ਬੌਸ 16 ਜਿੱਤ ਲਿਆ। ਸਟੈਨ ਸੀਜ਼ਨ ਦੇ ਜੇਤੂ ਰਹੇ, ਸ਼ਿਵ ਠਾਕਰੇ ਉਪ ਜੇਤੂ ਰਹੇ। ਬਿੱਗ ਬੌਸ 16 ਦੇ ਵਿਜੇਤਾ ਐਸਸੀ ਸਟੈਨ ਨੂੰ ਹਸਲ ਦੇ ਪਹਿਲੇ ਸੀਜ਼ਨ ਤੋਂ ਹੀ ਪਛਾਣ ਮਿਲੀ। ਇਹ ਪਛਾਣ ਉਸ ਲਈ ਬਿੱਗ ਬੌਸ ਵਿੱਚ ਬੋਨਸ ਸਾਬਤ ਹੋਈ ਅਤੇ ਦਰਸ਼ਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ।

ਇਹ ਸਨ ਸਿਖਰਲੇ 3 ਫਾਈਨਲਿਸਟ

ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਐਮਸੀ ਸਟੈਨ ਨੇ ਬਿੱਗ ਬੌਸ ਸੀਜ਼ਨ 16 ਦੇ ਸਿਖਰਲੇ 3 ਫਾਈਨਲਿਸਟਾਂ ਵਿੱਚ ਥਾਂ ਬਣਾਈ ਸੀ । ਪਰ ਪ੍ਰਿਅੰਕਾ ਅੰਤ ਵਿੱਚ ਬਾਹਰ ਹੋ ਗਈ। ਇਸ ਦੌਰਾਨ ਪੁਰਾਣੇ ਮੁਕਾਬਲੇਬਾਜ਼ਾਂ ਨੇ ਵੀ ਸਟੇਜ ਪੇਸ਼ਕਾਰੀ ਦਿੱਤੀ ਅਤੇ ਆਪਣੇ ਮਨਪਸੰਦ ਫਾਈਨਲਿਸਟਾਂ ਦੀ ਹੌਸਲਾ ਅਫਜ਼ਾਈ ਕੀਤੀ। ਦੂਜੇ ਪਾਸੇ ਪ੍ਰਿਅੰਕਾ ਦਾ ਹੌਸਲਾ ਵਧਾਉਂਦੇ ਹੋਏ ਸਲਮਾਨ ਖਾਨ ਨੇ ਕਿਹਾ ਕਿ ਭਾਵੇਂ ਉਹ ਸੀਜ਼ਨ 16 ਦੀ ਵਿਨਰ ਨਹੀਂ ਬਣ ਸਕੀ ਪਰ ਉਨ੍ਹਾਂ ਦੀ ਨਜ਼ਰ ਵਿੱਚ ਪ੍ਰਿਅੰਕਾ ਹੀ ਅਸਲੀ ਵਿਜੇਤਾ ਹੈ।