ਚੰਡੀਗੜ੍ਹ ਵਿੱਚ ਹੋਏ Maven Ms India Plus 2025 ‘ਚ ਮਾਨਸੀ ਵਰਮਾ ਨੇ ਜਿੱਤਿਆ “ਮਿਸ ਰਨਵੇ ਸਟਾਰ” ਦਾ ਖਿਤਾਬ

Updated On: 

09 Feb 2026 17:51 PM IST

Manasi Verma : ਦੱਸ ਦੇਈਏ ਕਿ ਮਾਨਸੀ ਵਰਮਾ ਪ੍ਰਸਿੱਧ ਵਿਗਿਆਨੀ, ਅਧਿਆਪਕ ਅਤੇ ਸਾਹਿਤਕਾਰ ਮਹੇਸ਼ ਵਰਮਾ ਦੀ ਧੀ ਹੈ। ਆਪਣੇ ਪਿਤਾ ਦੀ ਬੌਧਿਕ ਵਿਰਾਸਤ ਅਤੇ ਕਦਰਾਂ-ਕੀਮਤਾਂ ਦੇ ਨਾਲ ਮਾਨਸੀ ਨੇ ਆਪਣੇ ਆਤਮਬਲ ਅਤੇ ਟੈਲੇਂਟ ਦੇ ਦੱਮ ਤੇ ਇਹ ਮੁਕਾਮ ਹਾਸਿਲ ਕੀਤਾ ਹੈ।

ਚੰਡੀਗੜ੍ਹ ਵਿੱਚ ਹੋਏ Maven Ms India Plus 2025 ਚ ਮਾਨਸੀ ਵਰਮਾ ਨੇ ਜਿੱਤਿਆ ਮਿਸ ਰਨਵੇ ਸਟਾਰ ਦਾ ਖਿਤਾਬ

ਮਾਨਸੀ ਵਰਮਾ ਨੇ ਜਿੱਤਿਆ "ਮਿਸ ਰਨਵੇ ਸਟਾਰ" ਦਾ ਖਿਤਾਬ

Follow Us On

ਚੰਡੀਗੜ੍ਹ ਦੀ ਰਹਿਣ ਵਾਲੀ ਮਾਨਸੀ ਵਰਮਾ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੇ ਵੱਕਾਰੀ ਲੀ ਮੈਰੀਡੀਅਨ ਹੋਟਲ ਵਿੱਚ ਆਯੋਜਿਤ Maven Ms India Plus 2025 ਦੇ ਗ੍ਰੈਂਡ ਫਿਨਾਲੇ ਵਿੱਚ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ। ਦੇਸ਼ ਭਰ ਦੇ ਚਾਰੇ ਜ਼ੋਨਾਂ ਵਿੱਚੋਂ ਚੁਣੇ ਗਏ ਟਾਪ ਫਾਈਨਲਿਸਟਾਂ ਵਿੱਚੋਂ, ਮਾਨਸੀ ਵਰਮਾ ਨੂੰ “ਮਿਸ ਰਨਵੇ ਸਟਾਰ” ਦੇ ਵੱਕਾਰੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।

ਇਸ ਪ੍ਰਾਪਤੀ ਨਾਲ, ਮਾਨਸੀ ਵਰਮਾ ਨੇ ਨਾ ਸਿਰਫ ਮੁਕਾਬਲੇ ਵਿੱਚ ਆਪਣੀ ਮਜ਼ਬੂਤ ​​ਮੌਜੂਦਗੀ, ਆਤਮਵਿਸ਼ਵਾਸ ਅਤੇ ਸਟੇਜ ਹੁਨਰ ਦਾ ਪ੍ਰਦਰਸ਼ਨ ਕੀਤਾ, ਸਗੋਂ ਆਪਣੇ ਸ਼ਹਿਰ ਨੂੰ ਰਾਸ਼ਟਰੀ ਮਾਨਤਾ ਵੀ ਦੁਆਈ। ਉਨ੍ਹਾਂ ਦੀ ਸ਼ਾਨਦਾਰ ਸਫਲਤਾ ਨੇ ਪੂਰੇ ਸ਼ਹਿਰ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਮਾਜਿਕ, ਵਿਦਿਅਕ ਅਤੇ ਸੱਭਿਆਚਾਰਕ ਖੇਤਰਾਂ ਦੇ ਲੋਕਾਂ ਨੇ ਮਾਨਸੀ ਨੂੰ ਵਧਾਈ ਦਿੱਤੀ ਹੈ।

ਦੱਸ ਦੇਈਏ ਕਿ ਮਾਨਸੀ ਵਰਮਾ ਪ੍ਰਸਿੱਧ ਵਿਗਿਆਨੀ, ਅਧਿਆਪਕ ਅਤੇ ਸਾਹਿਤਕਾਰ ਮਹੇਸ਼ ਵਰਮਾ ਦੀ ਧੀ ਹੈ। ਆਪਣੇ ਪਿਤਾ ਦੀ ਬੌਧਿਕ ਵਿਰਾਸਤ ਅਤੇ ਕਦਰਾਂ-ਕੀਮਤਾਂ ਦੇ ਨਾਲ ਮਾਨਸੀ ਨੇ ਆਪਣੇ ਆਤਮਬਲ ਅਤੇ ਟੈਲੇਂਟ ਦੇ ਦੱਮ ਤੇ ਇਹ ਮੁਕਾਮ ਹਾਸਿਲ ਕੀਤਾ ਹੈ।

ਮਾਨਸੀ ਵਰਮਾ ਦੀ ਇਹ ਪ੍ਰਾਪਤੀ ਨਾ ਸਿਰਫ਼ ਨੌਜਵਾਨ ਔਰਤਾਂ ਲਈ ਪ੍ਰੇਰਨਾ ਸਰੋਤ ਹੈ, ਸਗੋਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਆਤਮ-ਵਿਸ਼ਵਾਸ, ਨਿਰੰਤਰ ਮਿਹਨਤ ਅਤੇ ਖੁਦ ਤੇ ਭਰੋਸੇ ਨਾਲ ਹਰ ਪਲੇਟਫਾਰਮ ‘ਤੇ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ।

Related Stories
ਗਾਇਕ ਮਨਕੀਰਤ ਔਲਖ ਖਿਲਾਫ਼ ਸ਼ਿਕਾਇਤ, ‘ਅਸਲਾ’ ਗਾਣੇ ਵਿਰੁੱਧ ਭਾਜਪਾ ਆਗੂ ਨੇ DGP ਨੂੰ ਲਿਖਿਆ ਪੱਤਰ
Ghooskhor Pandat Film Controversy: ਪੰਜਾਬ ਤੱਕ ਪਹੁੰਚਿਆ ਫਿਲਮ ਵਿਰੁੱਧ ਵਿਰੋਧ ਪ੍ਰਦਰਸ਼ਨ, ਬ੍ਰਾਹਮਣ ਸਭਾ ਨੇ ਕੀਤੀ FIR ਦੀ ਮੰਗ
ਬਾਰਡਰ 2 ਦੀ ਸਫਲਤਾ ਤੋਂ ਹਿਲਿਆ ਮਰਦਾਨੀ 3 ਦਾ ਕਲੈਕਸ਼ਨ, ਲਗਾਤਾਰ ਘਟ ਰਹੀ ਕਮਾਈ, ਖ਼ਤਰੇ ਵਿੱਚ ਰਾਣੀ ਦੀ ਫਿਲਮ, ਫ੍ਰੈਂਚਾਇਜ਼ੀ ਦਾ ਵੱਡਾ ਰਿਕਾਰਡ
Ghooskhor Pandat: FIR ਤੋਂ ਬਾਅਦ Netflix ਨੇ ਹਟਾਇਆ ‘ਘੂਸਖੋਰ ਪੰਡਤ’ ਦਾ ਟੀਜ਼ਰ; ਨੀਰਜ ਪਾਂਡੇ ਬੋਲੇ, “ਫਿਲਮ ਪੂਰੀ ਤਰ੍ਹਾਂ ਕਾਲਪਨਿਕ”
ਚੰਡੀਗੜ੍ਹ ‘ਚ ਅਪ੍ਰੈਲ ਤੋਂ ਲਾਗੂ ਹੋਵੇਗੀ ‘ਫਲੈਕਸੀ ਟਿਕਟ ਨੀਤੀ, ਫਿਲਮ ਦੀ ਮੰਗ ਮੁਤਾਬਕ ਘਟਣਗੇ-ਵਧਣਗੇ ਰੇਟ
Abhishek Bachchan Birthday: ਪਤਨੀ ਐਸ਼ਵਰਿਆ ਰਾਏ ਤੋਂ ਅਮੀਰੀ ਵਿੱਚ ਬਹੁਤ ਪਿੱਛੇ ਹਨ ਅਭਿਸ਼ੇਕ ਬੱਚਨ; ਜਾਣੋ ਕਿੰਨੀ ਹੈ ਜੂਨੀਅਰ ਬੱਚਨ ਦੀ ਨੈੱਟ ਵਰਥ