Oscar Junior NTR: ਅਮਰੀਕਾ ਤੋਂ ਵਾਪਸ ਪਰਤੇ ਜੂਨੀਅਰ ਐਨਟੀਆਰ, ਸਵਾਗਤ ਲਈ ਪ੍ਰਸ਼ੰਸਕ ਹੋਏ ਬੇਕਾਬੂ
Junior NTR back: ਜੂਨੀਅਰ ਐਨਟੀਆਰ ਅਮਰੀਕਾ ਵਿੱਚ ਆਸਕਰ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਭਾਰਤ ਪਰਤ ਆਏ ਹਨ। ਉਹ ਬੁੱਧਵਾਰ ਤੜਕੇ 3 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਨੂੰ ਦੇਖ ਪ੍ਰਸ਼ੰਸਕ ਬੇਕਾਬੂ ਹੋ ਗਏ। ਇਸ ਸਭ ਦੇ ਵਿਚਕਾਰ, ਜੂਨੀਅਰ ਐਨਟੀਆਰ ਨੇ ਜਿੱਥੇ ਮੌਕੇ 'ਤੇ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਅਮਰੀਕਾ ਤੋਂ ਵਾਪਸ ਪਰਤੇ ਜੂਨੀਅਰ ਐਨਟੀਆਰ ਦੇ ਸਵਾਗਤ ਲਈ ਪ੍ਰਸ਼ੰਸਕ ਹੋਏ ਬੇਕਾਬੂ।
ਨਾਟੂ ਨਾਟੂ ਨੇ ਹਾਲੀਵੁੱਡ ਗੀਤਾਂ ਨੂੰ ਦਿੱਤੀ ਮਾਤ
ਨਾਟੂ ਨਾਟੂ ਦਾ ਕ੍ਰੇਜ਼ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ੀ ਪ੍ਰਸ਼ੰਸਕਾਂ ਦੇ ਸਿਰ ‘ਤੇ ਚੜ੍ਹ ਰਿਹਾ ਹੈ। ਕਈ ਅੰਤਰਰਾਸ਼ਟਰੀ ਗੀਤਾਂ ਨੂੰ ਪਿੱਛੇ ਛੱਡ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਨ੍ਹਾਂ ਵਿੱਚ ਹੋਲਡ ਮਾਈ ਹੈਂਡ, ਲਿਫਟ ਮੀ ਅੱਪ ਅਤੇ ਦਿਸ ਇਜ਼ ਏ ਲਾਈਫ ਵਰਗੇ ਚਾਰਟ ਬਸਟਰ ਸ਼ਾਮਲ ਸਨ। ਆਸਕਰ ਤੋਂ ਪਹਿਲਾਂ, ਇਸ ਗੀਤ ਨੇ ਗੋਲਡਨ ਗਲੋਬ ਅਵਾਰਡ ਅਤੇ ਬੈਸਟ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਿਆ ਸੀ।RRR ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ
ਐਸਐਸ ਰਾਜਾਮੌਲੀ ਦੀ ਫਿਲਮ RRR ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920 ਦੇ ਆਸ-ਪਾਸ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈ ਹੈ ।
Follow Us
