ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਪਹੁੰਚੇ 3 ਪੰਜਾਬੀ ਗਾਇਕ, ਕੁੱਝ ਨੇ ਕੀਤਾ ਸਵਾਗਤ ਤਾਂ ਕੁੱਝ ਨੇ ਕੀਤਾ ਵਿਰੋਧ
ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਸਟੀਵ ਕੂਨਰ ਨੇ ਵਿਧਾਨ ਸਭਾ ਵਿੱਚ ਇਨ੍ਹਾਂ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ, ਜਿਸ ਕਾਰਨ ਇੱਕ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ। ਆਜ਼ਾਦ ਵਿਧਾਇਕ ਡੱਲਾਸ ਬ੍ਰੌਡੀ ਨੇ ਇਸ ਸਨਮਾਨ ਨੂੰ "ਅਸੈਂਬਲੀ ਦਾ ਅਪਮਾਨ" ਕਿਹਾ। ਵਿਵਾਦ ਦਾ ਕੇਂਦਰ ਜੈਜ਼ੀ ਬੀ ਸਨ, ਜਿਸ 'ਤੇ ਖਾਲਿਸਤਾਨੀ ਲਹਿਰ ਨਾਲ ਸਬੰਧਿਤ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਸੂਬਾਈ ਅਸੈਂਬਲੀ ਦਾ ਦੌਰਾ ਪੰਜਾਬੀ ਗਾਇਕ ਜੈਜ਼ੀ ਬੀ, ਚੰਨੀ ਨੱਟਣ ਅਤੇ ਇੰਦਰਪਾਲ ਮੋਗਾ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਵਿਧਾਨ ਸਭਾ ਦੇ ਸੰਸਦੀ ਡਾਇਨਿੰਗ ਰੂਮ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ। ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਦੂਜੇ ਪਾਸੇ ਕੁਝ ਵਿਧਾਇਕਾਂ ਨੇ ਇਸਦਾ ਵਿਰੋਧ ਵੀ ਕੀਤਾ। ਤਿੰਨਾਂ ਪੰਜਾਬੀ ਗਾਇਕਾਂ ਨੇ ਵਿਧਾਨ ਸਭਾ ਵਿੱਚ ਪ੍ਰੀਮੀਅਰ ਡੇਵਿਡ ਐਬੀ ਅਤੇ ਹੋਰ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰੀਮੀਅਰ ਐਬੀ ਨਾਲ ਤਸਵੀਰਾਂ ਵੀ ਖਿਚਵਾਈਆਂ।
ਸਟੀਵ ਕੂਨਰ ਨੇ ਤਿੰਨਾਂ ਦੀ ਵਿਧਾਨ ਸਭਾ ਵਿੱਚ ਫੇਰੀ ਲਈ ਸਾਰਿਆਂ ਦੀ ਪ੍ਰਸ਼ੰਸਾ ਵੀ ਕੀਤੀ। ਸਟੀਵਨ ਕੂਨਰ, ਜੋ ਕਿ ਰਿਚਮੰਡ-ਕਵੀਨਜ਼ਬਰੋ ਹਲਕੇ ਤੋਂ ਵਿਧਾਇਕ ਹਨ, ਇੱਕ ਤਜਰਬੇਕਾਰ ਵਕੀਲ ਹਨ ਅਤੇ 2024 ਵਿੱਚ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਦਾ ਪੰਜਾਬੀ ਸੰਗੀਤ ਨਾਲ ਡੂੰਘਾ ਸਬੰਧ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਕੇ.ਐਸ. ਕੂਨਰ 1980 ਦੇ ਦਹਾਕੇ ਵਿੱਚ ਇੱਕ ਮਸ਼ਹੂਰ ਪੰਜਾਬੀ ਗਾਇਕ ਸਨ।
ਗਾਇਕਾਂ ਦੇ ਆਉਣ ਤੇ ਹੋਇਆ ਵਿਵਾਦ
ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਸਟੀਵ ਕੂਨਰ ਨੇ ਵਿਧਾਨ ਸਭਾ ਵਿੱਚ ਇਨ੍ਹਾਂ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ, ਜਿਸ ਕਾਰਨ ਇੱਕ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ। ਆਜ਼ਾਦ ਵਿਧਾਇਕ ਡੱਲਾਸ ਬ੍ਰੌਡੀ ਨੇ ਇਸ ਸਨਮਾਨ ਨੂੰ “ਅਸੈਂਬਲੀ ਦਾ ਅਪਮਾਨ” ਕਿਹਾ। ਵਿਵਾਦ ਦਾ ਕੇਂਦਰ ਜੈਜ਼ੀ ਬੀ ਸਨ, ਜਿਸ ‘ਤੇ ਖਾਲਿਸਤਾਨੀ ਲਹਿਰ ਨਾਲ ਸਬੰਧਿਤ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਘਟਨਾ ਨੇ ਸੱਭਿਆਚਾਰਕ ਪ੍ਰਤੀਨਿਧਤਾ ਅਤੇ ਜਨਤਕ ਸਮਰਥਨ ਦੇ ਰਾਜਨੀਤਿਕ ਪ੍ਰਭਾਵਾਂ ‘ਤੇ ਕੈਨੇਡਾ ਵਿੱਚ ਵਿਆਪਕ ਚਰਚਾ ਛੇੜ ਦਿੱਤੀ ਹੈ।
ਡੱਲਾਸ ਬ੍ਰੌਡੀ, ਜੋ ਅਕਤੂਬਰ 2024 ਤੋਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵੈਨਕੂਵਰ-ਕੁਇਲਚੈਨਾ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ, ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਲਿਖਿਆ: “ਅੱਜ ਕੁਝ ਪ੍ਰਮੁੱਖ ਖਾਲਿਸਤਾਨ ਪੱਖੀ ਵਿਅਕਤੀਆਂ ਦਾ ਬੀਸੀ ਵਿਧਾਨ ਸਭਾ ਵਿੱਚ ਸਵਾਗਤ ਕੀਤਾ ਗਿਆ,
ਜਿਸ ਵਿੱਚ ਬੀਸੀ ਕੰਜ਼ਰਵੇਟਿਵ ਅਤੇ ਐਨਡੀਪੀ ਦੋਵਾਂ ਦੇ ਵਿਧਾਇਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਆਪਣੇ ਸੰਗੀਤ ਵੀਡੀਓਜ਼ ਵਿੱਚ ਹਿੰਸਕ ਕੱਟੜਪੰਥੀਆਂ ਅਤੇ ਕਾਤਲਾਂ ਦੀ ਖੁੱਲ੍ਹ ਕੇ ਵਡਿਆਈ ਕੀਤੀ ਹੈ। ਇਹ ਸਾਡੀ ਅਸੈਂਬਲੀ ਦਾ ਅਪਮਾਨ ਹੈ।”
ਇਹ ਵੀ ਪੜ੍ਹੋ
ਵਿਧਾਨ ਸਭਾ ਵਿੱਚ 14 ਪੰਜਾਬੀ ਉਮੀਦਵਾਰ
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਪੰਜਾਬੀ ਹਾਵੀ ਹਨ। ਪੰਜਾਬੀ ਮੂਲ ਦੇ 14 ਉਮੀਦਵਾਰ ਜਿੱਤੇ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡੀ ਪ੍ਰਤੀਨਿਧਤਾ ਗਿਣਤੀ ਹੈ। ਇਨ੍ਹਾਂ ਵਿੱਚੋਂ ਪੰਜ ਕੰਜ਼ਰਵੇਟਿਵ ਪਾਰਟੀ ਦੇ ਹਨ ਅਤੇ ਨੌਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਹਨ। ਪੰਜਾਬੀ ਭਾਈਚਾਰੇ ਦੀ ਰਾਜਨੀਤਿਕ ਭਾਗੀਦਾਰੀ ਅਤੇ ਪ੍ਰਭਾਵ ਲਗਾਤਾਰ ਵਧ ਰਿਹਾ ਹੈ।