ਫਿਲਮ 'ਜੇ ਜੱਟ ਵਿਗੜ ਗਿਆ' 17 ਮਈ ਨੂੰ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼, ਦੇਖੋ ਸਟਾਰਕਾਸਟ ਨਾਲ ਖ਼ਾਸ ਇੰਟਰਵਿਊ | Jay Randhawa and Deep Sehgal are all set with their banger MOvie JE JATT VIGARH GYA which will release on 17th of may 2024 watch special interview with TV9Punjabi Punjabi news - TV9 Punjabi

ਫਿਲਮ ‘ਜੇ ਜੱਟ ਵਿਗੜ ਗਿਆ’ 17 ਮਈ ਨੂੰ ਹੋਵੇਗੀ ਵੱਡੇ ਪਰਦੇ ‘ਤੇ ਰਿਲੀਜ਼, ਦੇਖੋ ਸਟਾਰਕਾਸਟ ਨਾਲ ਖ਼ਾਸ ਇੰਟਰਵਿਊ

Updated On: 

10 May 2024 21:38 PM

17 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਾਲੀਵੁੱਡ ਫਿਲਮ 'ਜੇ ਜੱਟ ਵਿਗੜ ਗਿਆ'। ਇਸ ਸੰਬੰਧ ਵਿੱਚ ਅਸੀਂ ਫਿਲਮ ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਸਟਾਰਕਾਸਟ ਜੈ ਰੰਧਾਵਾ ਅਤੇ ਦੀਪ ਸਹਿਗਲ ਨੇ ਕਿਹਾ ਕਿ ਸਾਡੀ ਫਿਲਮ ਸਮਾਜਿਕ ਮੁੱਦੇ ਨੂੰ ਲੈ ਕੇ ਬਣਾਈ ਗਈ ਹੈ। ਫਿਲਮ ਵਿੱਚ ਭਰਪੂਰ ਐਕਸ਼ਨ, ਕਾਮੇਡੀ ਅਤੇ ਰੋਮਾਂਸ ਦੇਖਣ ਨੂੰ ਮਿਲੇਗਾ।

ਫਿਲਮ ਜੇ ਜੱਟ ਵਿਗੜ ਗਿਆ 17 ਮਈ ਨੂੰ ਹੋਵੇਗੀ ਵੱਡੇ ਪਰਦੇ ਤੇ ਰਿਲੀਜ਼, ਦੇਖੋ ਸਟਾਰਕਾਸਟ ਨਾਲ ਖ਼ਾਸ ਇੰਟਰਵਿਊ

ਸਟਾਰਕਾਸਟ ਨਾਲ ਖ਼ਾਸ ਇੰਟਰਵਿਊ

Follow Us On

ਟੀਵੀ ਹੋਸਟ ਤੋਂ ਐਕਟਰ ਬਣੇ ਜੈ ਰੰਧਾਵਾ ਫਿਲਮ ਮੈਡਲ ਬਾਅਦ ਨਵੀਂ ਫਿਲਮ ‘ਜੇ ਜੱਟ ਵਿਗੜ ਗਿਆ’ ਵਿੱਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ 7 ਦਿਨ ਪਹਿਲਾਂ ਸਪੀਡ ਰਿਕਾਰਡਸ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 5.4M ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਵੱਲੋਂ ਟ੍ਰੇਲਰ ਨੂੰ ਖੂਬ ਲਾਇਕ ਵੀ ਕੀਤਾ ਜਾ ਰਿਹਾ ਹੈ। ਫਿਲਮ 17 ਮਈ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਆਉਣ ਵਾਲੀ ਫਿਲਮ ਨੂੰ ਲੈ ਕੇ ਸਾਡੀ ਟੀਮ ਨੇ ਸਟਾਰਕਾਸਟ ਦਾ ਇੰਟਰਵਿਊ ਕੀਤਾ ਅਤੇ ਫਿਲਮ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਇੰਟਰਵਿਊ ਵਿੱਚ ਕਾਫੀ ਦਿਲਚਸਪ ਗੱਲਾਂ ਫਿਲਮ ਦੇ ਸਟਾਰਸ ਨੇ ਸਾਂਝੀ ਕੀਤੀਆਂ।

ਪੂਰਾ ਇੰਟਰਵਿਊ ਦੇਖਣ ਲਈ ਇਹ ਸਾਡੇ ਯੂਟਿਊਬ ਚੈਨਲ ਦਾ ਲਿੰਕ ਹੈ-

ਇੰਟਰਵਿਊ ਵਿੱਚ ਫਿਲਮ ਦੀ ਸਟਾਰਕਾਸਟ ਦੀਪ ਸਹਿਗਲ ਅਤੇ ਜੈ ਰੰਧਾਵਾ ਨੇ ਦੱਸਿਆ ਕਿ ਇਹ ਫਿਲਮ ਸਮਾਜੀਕ ਮੁੱਦੇ ‘ਤੇ ਬਣੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਫਿਲਮ ਦਾ ਕਾਨਸੈਪਟ ਪੰਜਾਬੀ ਇੰਡਸਟਰੀ ਲਈ ਕਾਫੀ ਨਵਾਂ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਆਵੇਗਾ। ਫਿਲਮ ਦੇ ਕਾਫੀ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਗੱਲ ਕਰੀਏ ਅਦਾਕਾਰਾ ਦੀਪ ਸਹਿਗਲ ਦੀ ਤਾਂ ਦੀਪ ਇਸ ਫਿਲਮ ਨਾਲ ਉਹ ਮੁੱਖ ਕਿਰਦਾਰ ਵਜੋਂ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬੰਬੂਕਾਟ, ਸ਼ੇਰ ਬੱਗਾ ਵਰਗੀਆਂ ਫਿਲਮਾਂ ਵਿੱਚ ਸਾਈਡ ਕਿਰਦਾਰ ਨਿਭਾ ਚੁੱਕੇ ਹਨ। ਐਕਟਰ ਜੈ ਰੰਧਾਵਾ ਅਕਸਰ ਐਕਸ਼ਨ ਰੋਲਸ ਵਿੱਚ ਨਜ਼ਰ ਆਉਂਦੇ ਹਨ। ਇਸ ਵਾਰ ਵੀ ਫਿਲਮ ਵਿੱਚ ਤੁਸੀਂ ਉਨ੍ਹਾਂ ਨੂੰ ਐਕਸ਼ਨ ਕਰਦੇ ਦੇਖੋਗੇ। ਫਿਲਮ ‘ਥਿੰਦ ਮੋਸ਼ਨ ਫਿਲਮਜ਼’ ਦੇ ਬੈਨਰ ਹੇਠ ਅਤੇ ‘ਜਬ ਪ੍ਰੋਡੋਕਸ਼ਨ’ ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ। ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਸੁਪਰਹਿੱਟ ਪੰਜਾਬੀ ਫਿਲਮਾਂ ‘ਚੋਬਰ’, ‘ਮੈਡਲ’, ‘ਪੰਛੀ’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਐਕਸ਼ਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਮਨੀਸ਼ ਭੱਟ ਵੱਲੋਂ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ।

Exit mobile version