ਨਸ਼ਿਆਂ ‘ਤੇ ਲਾਉਣ ਵਾਲਿਆਂ ਨੂੰ ਕਿਉਂ ਸੱਦ ਰਹੇ ਹੋ… ਜਸਬੀਰ ਜੱਸੀ ਨੇ ਹਨੀ ਸਿੰਘ ਦੀ ਅਵਾਰਡ ਪਰਫਾਰਮੈਂਸ ਦਾ ਕੀਤਾ ਵਿਰੋਧ

Updated On: 

20 Aug 2025 13:58 PM IST

Jasbir Jassi-Honey Singh Controvesry: ਜਸਬੀਰ ਜੱਸੀ ਨੇ ਕਿਹਾ ਕਿ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਕਿ ਇਸ ਨੇ ਸਾਡਿਆਂ ਬੱਚਿਆਂ ਨੂੰ ਨਸ਼ਿਆਂ 'ਤੇ ਲਾ ਦਿੱਤਾ, ਨਸ਼ਿਆਂ ਦੇ ਨਾਮ ਯਾਦ ਦਿਵਾ ਦਿੱਤੇ। ਬੱਚਿਆਂ ਨੂੰ ਬਦਮਾਸ਼ੀ ਕਰਨਾ ਸਿਖਾ ਦਿੱਤਾ ਤੇ ਬੱਚਿਆਂ ਨੂੰ ਵੋਡਕਾ ਦਾ ਨਾਮ ਯਾਦ ਕਰਵਾ ਦਿੱਤਾ। ਮੈਨੂੰ ਇਸ ਗੱਲ ਤੋਂ ਦੁੱਖ ਹੈ ਕਿ ਕੀ ਸਾਡੇ ਕੋਲ ਕਲਾਕਾਰ ਖ਼ਤਮ ਹੋ ਗਏ ਹਨ।

ਨਸ਼ਿਆਂ ਤੇ ਲਾਉਣ ਵਾਲਿਆਂ ਨੂੰ ਕਿਉਂ ਸੱਦ ਰਹੇ ਹੋ... ਜਸਬੀਰ ਜੱਸੀ ਨੇ ਹਨੀ ਸਿੰਘ ਦੀ ਅਵਾਰਡ ਪਰਫਾਰਮੈਂਸ ਦਾ ਕੀਤਾ ਵਿਰੋਧ
Follow Us On

ਪੰਜਾਬ ‘ਚ ਹੋਣ ਜਾ ਰਹੇ ਪੰਜਾਬ ਫਿਲਮ ਫੇਅਰ ਅਵਾਰਡ ਤੋਂ ਪਹਿਲਾਂ ਬਾਲੀਵੁੱਡ ਤੇ ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਸਿੰਗਰ ਜਸਬੀਰ ਜੱਸੀ ਉਨ੍ਹਾਂ ਦੇ ਵਿਰੋਧ ‘ਚ ਖੁਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਕਰਵਾਉਣਾ ਇੱਕ ਚੰਗੀ ਗੱਲ ਹੈ, ਪਰ ਉਹ ਇੱਕ ਗੱਲ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਅਵਾਰਡ ਸ਼ੋਅ ‘ਚ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਖਿਲਾਫ਼ ਯੁੱਧ ਲੜ ਰਹੀ ਹੈ। ਦੂਜੇ ਪਾਸੇ ਅਜਿਹੇ ਸਿੰਗਰ ਪਰਫਾਰਮ ਕਰਨ ਆ ਰਹੇ ਹਨ, ਜੋ ਨਸ਼ੇ ਨੂੰ ਪਰਮੋਟ ਕਰਦੇ ਹਨ।

ਹਨੀ ਸਿੰਘ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਮ ਯਾਦ ਕਰਵਾ ਦਿੱਤੇ: ਜੱਸੀ

ਜਸਬੀਰ ਜੱਸੀ ਨੇ ਕਿਹਾ ਕਿ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਕਿ ਇਸ ਨੇ ਸਾਡਿਆਂ ਬੱਚਿਆਂ ਨੂੰ ਨਸ਼ਿਆਂ ‘ਤੇ ਲਾ ਦਿੱਤਾ, ਨਸ਼ਿਆਂ ਦੇ ਨਾਮ ਯਾਦ ਦਿਵਾ ਦਿੱਤੇ। ਬੱਚਿਆਂ ਨੂੰ ਬਦਮਾਸ਼ੀ ਕਰਨਾ ਸਿਖਾ ਦਿੱਤਾ ਤੇ ਬੱਚਿਆਂ ਨੂੰ ਵੋਡਕਾ ਦਾ ਨਾਮ ਯਾਦ ਕਰਵਾ ਦਿੱਤਾ। ਮੈਨੂੰ ਇਸ ਗੱਲ ਤੋਂ ਦੁੱਖ ਹੈ ਕਿ ਕੀ ਸਾਡੇ ਕੋਲ ਕਲਾਕਾਰ ਖ਼ਤਮ ਹੋ ਗਏ ਹਨ। ਜਸਬੀਰ ਸਿੰਘ ਨੇ ਕਿਹਾ ਕਿ ਉਹ ਪਿੱਛਲੇ 5-7 ਦਿਨਾਂ ਤੋਂ ਜਦੋ-ਜਹਿਦ ਕਰ ਰਹੇ ਸਨ ਕਿ ਇਸ ਮੁੱਦੇ ‘ਤੇ ਬੋਲਣ ਜਾਂ ਨਹੀਂ, ਪਰ ਅੱਜ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਬੋਲਣਗੇ, ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ।

ਡੀਐਨਏ ‘ਚ ਭਰ ਦਿਆਂਗਾ ਨਸ਼ਾ

ਜੱਸੀ ਨੇ ਕਿਹਾ ਕਿ ਸਾਡੇ ਦੋਸਤ IIFA ਪੰਜਾਬੀ ਅਵਾਰਡ ਲੈ ਕੇ ਆ ਰਹੇ ਹਨ। ਇਸ ਸ਼ੋਅ ‘ਚ ਹਨੀ ਸਿੰਘ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹਨੀ ਸਿੰਘ ਨੇ ਅਸ਼ਲੀਲ ਗਾਣਾ ਗਾਇਆ ਸੀ, ਉਸ ‘ਤੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁਦ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੇ ਅਸੀਂ ਅਜਿਹੇ ਸਿੰਗਰਾਂ ਨੂੰ ਬੁਲਾ ਰਹੇ ਹਾਂ। ਜੱਸੀ ਨੇ ਕਿਹਾ ਇਸ ਤੋਂ ਵੱਡੀ ਗੱਲ ਇਹ ਹੈ ਕਿ ਹਨੀ ਸਿੰਘ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਮੈਂ ਇਨ੍ਹਾਂ ਦੀਆਂ ਨਸਲਾਂ ਦੇ ਡੀਐਨਏ ‘ਚ ਨਸ਼ਾਂ ਭਰ ਦਿਆਂਗਾ। ਕੀ ਲੋੜ ਹੈ ਅਜਿਹੇ ਗਾਇਕਾਂ ਨੂੰ ਬੁਲਾਉਣ ਦੀ।