ਰਿਤਿਕ ਰੋਸ਼ਨ ਗਰਲਫ੍ਰੈਂਡ ਦੇ ਨਾਲ ਪਰਿਵਾਰਕ ਸਮਾਰੋਹ ‘ਚ ਸ਼ਾਮਲ ਹੋਏ
ਫਿਲਮ ਕਹੋ ਨਾ ਪਿਆਰ ਹੈ ਨਾਲ ਬਤੌਰ ਹੀਰੋ ਬਾਲੀਵੁੱਡ ਡੈਬਿਊ ਕਰਨ ਵਾਲੇ ਰਿਤਿਕ ਰੋਸ਼ਨ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਨਾਲ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਿਰਕਤ ਕੀਤੀ।
ਰਿਤਿਕ ਰੋਸ਼ਨ ਗਰਲਫ੍ਰੈਂਡ ਦੇ ਨਾਲ ਪਰਿਵਾਰਕ ਸਮਾਰੋਹ ‘ਚ ਸ਼ਾਮਲ ਹੋਏ
ਫਿਲਮ ਕਹੋ ਨਾ ਪਿਆਰ ਹੈ ਨਾਲ ਬਤੌਰ ਹੀਰੋ ਬਾਲੀਵੁੱਡ ਡੈਬਿਊ ਕਰਨ ਵਾਲੇ ਰਿਤਿਕ ਰੋਸ਼ਨ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਨਾਲ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਿਰਕਤ ਕੀਤੀ। ਮੌਕਾ ਸੀ ਰਿਤਿਕ ਰੋਸ਼ਨ ਦੀ ਭੈਣ ਦੇ ਜਨਮਦਿਨ ਦਾ। ਇਸ ਮੌਕੇ ਸਾਰਾ ਪਰਿਵਾਰ ਇਕੱਠਾ ਹੋਇਆ ਸੀ । ਇਸ ਲਈ ਖੁਸ਼ੀ ਦੇ ਇਸ ਪਲ ਨੂੰ ਖਾਸ ਬਣਾਉਣ ਲਈ ਰਿਤਿਕ ਰੋਸ਼ਨ ਵੀ ਆਪਣੀ ਗਰਲਫ੍ਰੈਂਡ ਸਬਾ ਆਜ਼ਾਦ ਨਾਲ ਪਹੁੰਚੇ।
ਪ੍ਰਸ਼ੰਸਕਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਰਿਤਿਕ ਰੋਸ਼ਨ ਦੀ ਮਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਨਮਦਿਨ ਸਮਾਰੋਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਹ ਫੋਟੋ ਕੁਝ ਹੀ ਦੇਰ ‘ਚ ਵਾਇਰਲ ਹੋ ਗਈਆਂ । ਇਨ੍ਹਾਂ ਤਸਵੀਰਾਂ ‘ਚ ਰਿਤਿਕ ਰੋਸ਼ਨ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰ ਕਾਫੀ ਖੁਸ਼ ਨਜ਼ਰ ਆ ਰਹੇ ਸਨ।


