ਗੁਰੂ ਰੰਧਾਵਾ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ

Updated On: 

07 Jan 2023 10:22 AM

ਬਿੱਗ ਬਾਸ ਫੇਮ ਸ਼ਹਿਨਾਜ਼ ਗਿੱਲ ਨੇ ਆਪਣੇ ਨੇ ਆਪਣੇ ਇੰਸਟਾਗਰਾਮ ਅਕਾਉਂਟ ਦੇ ਜਰੀਏ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸ਼ਹਿਨਾਜ਼ ਬਾਲਿਵੁੱਡ ਗਾਇਕ ਗੁਰੂ ਰੰਧਾਵਾ ਨਾਲ ਮਸਤੀ ਕਰਦੇ ਹੋਏ ਵੀਡੀਓ ਸਾਂਝਾ ਕੀਤੀ ਹੈ. ਦੋਵੇ ਆਪਣੇ ਮਿਊਜ਼ਿਕ ਵੀਡੀਓ 'Moon Rise' ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ।

ਗੁਰੂ ਰੰਧਾਵਾ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ
Follow Us On

ਫੈਮਸ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬਿੱਗ ਬਾਸ ਫੇਮ ਸ਼ਹਿਨਾਜ਼ ਗਿੱਲ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ‘Moon Rise’ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਬਹੁਤ ਹੀ ਕਿਊਟ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਜ਼ ਬਹੁਤ ਪਿਆਰ ਦੇ ਰਹੇ ਹਨ। ਹੁਣ ਦੋਵਾਂ ਕਲਾਕਾਰਾਂ ਵੱਲੋਂ ਆਪਣੇ ਆਉਣ ਵਾਲੇ ਗੀਤ ‘Moon Rise’ ਦਾ ਪਹਿਲਾ ਪੋਸਟਰ ਸ਼ੇਅਰ ਕਿਤਾ ਹੈ। ‘Moon Rise’ ਪੋਸਟਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਜ਼ ਵੀ Moon Rise’ ਦੇ ਪੋਸਟਰ ‘ਤੇ ਖੂਬ ਪਸੰਦ ਕਰ ਰਹੇ ਹਨ। ਪੋਸਟਰ ‘ਤੇ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਰੋਮਾਂਟਿਕ ਕਮਿਸਟਰੀ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।

10 ਜਨਵਰੀ ਨੂੰ ਰਿਲਿਜ਼ ਹੋਵੇਗਾ Moon Rise

‘ਮੂਨ ਰਾਈਜ਼’ ਟਾਈਟਲ ਹੇਠਾਂ ਇਹ ਗੀਤ 10 ਜਨਵਰੀ ਨੂੰ ਰੀਲੀਜ਼ ਕੀਤਾ ਜਾਵੇਗਾ। ਇਸ ਮਿਊਜ਼ਿਕ ਵੀਡੀਓ ਵਿੱਚ ਫੈਨਜ਼ ਨੂੰ ਦੋਵਾਂ ਕਲਾਕਾਰਾਂ ਦੀ ਰੋਮਾਂਟਿਕ ਕਮਿਸਟਰੀ ਦੇੇਖਣ ਨੂੰ ਮਿਲੇਗੀ। ਮੂਨ ਰਾਈਜ਼ ਗਿਫਟੀ ਵੱਲੋਂ ਨਿਰਦੇਸ਼ਤ ਹੈ. ਪੋਸਟਰ ਨੂੰ ਹੀ ਗੁਰੂ ਅਤੇ ਸ਼ਹਿਨਾਜ਼ ਦੇ ਦੁਨੀਆਂ ਭਰ ਦੇ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ, ਸ਼ਹਿਨਾਜ਼ ਨੇ ਇੰਸਟਾਗ੍ਰਾਮ ‘ਤੇ ਇਕ ਪਿਆਰਾ ਜਿਹਾ ਵੀਡੀਓ ਵੀ ਸ਼ੇਅਰ ਕੀਤਾ ਸੀ ਜਿਸ ਵਿਚ ਦੋਵੇ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਇਕੱਠੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇਸ ਫਿਲਮ ਨਾਲ ਬਾਲੀਵੁੱਡ ਡੈਬਿਊ ਕਰੇਗੀ ਸ਼ਹਿਨਾਜ਼

ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਅਪਕਮਿੰਗ ਫ਼ਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਨਾਲ ਸਬੰਧੀਤ ਫੋਟੋਆਂ ਵੀ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਸੀ। ਸ਼ਹਿਨਾਜ਼ ਗਿੱਲ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲਾਈਮ ਲਾਈਟ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਆਪਣੀ ਜ਼ਿੰਦਗੀ ਦੀ ਹਰ ਇੱਕ ਅਪਡੇਟ ਆਪਣੇ ਫੈਂਸ ਨੂੰ ਨਾਲ ਸ਼ੇਅਰ ਕਰਦੀ ਹੈ। ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੋਵੇ ਪੰਜਾਬ ਦੇ ਕਾਫੀ ਸੁੱਰਖਿਆਂ ਵਿਚ ਰਹਿਣ ਵਾਲੇ ਗਾਇਕ ਅਤੇ ਅਦਾਕਾਰ ਹਨ। ਜਿਹਨ੍ਹਾਂ ਦੀ ਪੰਜਾਬ ਵਿੱਚ ਬਹੁਤ ਫੈਨ ਫਾਲੋਵਿੰਗ ਹੈ। ਲੋਕੀ ਉਹਨ੍ਹਾਂ ਦੋਵਾਂ ਦੀਆਂ ਤਸਵੀਰਾਂ ਨੂੰ ਕਾਫ਼ਿ ਪਸੰਦ ਕਰਦੇ ਹਨ.

ਸ਼ਹਿਨਾਜ਼ ਅਤੇ ਗੁਰੂ ਦੀ ਰੋਮਾਂਟਿਕ Chemistry

‘Moon Rise’ ਦੀ ਮਿਊਜ਼ਿਕ ਵੀਡੀਓ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਨੇ ਇੱਕ ਦੂਜੇ ਨਾਲ ਦਿਵਾਲੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀ ਸੀ. ਦਰਅਸਲ ਗੁਰੂ ਰੰਧਾਵਾ ਨੇ ਇੱਕ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤਾ ਸੀ ਜਿਸ ਵਿੱਚ ‘Moon Rise’ ਦਾ ਗਾਣਾ ਲੱਗਿਆ ਹੋਇਆ ਸੀ । ਜਿਸਦਾ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ‘ਪੈ ਗਈਆਂ ਸ਼ਾਮਾਂ’ ਨੇ ਮੇਰੀ ਪਸੰਦੀਦਾ ਸ਼ਹਿਨਾਜ਼ ਗਿੱਲ ਦੇ ਨਾਲ , ਕੀ ਸਾਨੂੰ ਇਕੱਠੇ ਵੀਡੀਓ ਕਰਨੀ ਚਾਹਿਦੀ ਹੈ। ਜਿਸਦੇ ਕੁਮੈਂਟ ਵਿੱਚ ਫੈਨਜ਼ ਨੇ ਲਿੱਖਿਆ ਜ਼ਰੂਰ, ਅਸੀਂ ਉਡੀਕ ਕਰ ਰਹੇ ਹਾਂ। ਹੁਣ ਇੰਤਜ਼ਾਰ ਬਹੁਤ ਜਲਦ ਖਤਮ ਹੋਣ ਵਾਲਾ ਹੈ। ਦੇਖਣਾ ਹੋਵੇਗਾ ਕੀ ਲੋਕ ਇਸ ਵੀਡੀਓ ਨੂੰ ਕਿਨ੍ਹਾਂ ਪਿਆਰ ਦੇਣਗੇ।