ਸ਼ਹਿਨਾਜ਼ ਨੇ ਟੁੱਟੀ-ਫੁੱਟੀ ਇੰਗਲਿਸ਼ ‘ਚ ਦਿੱਤਾ ਪਹਿਲਾ ਅੰਗਰੇਜ਼ੀ ਇੰਟਰਵੀਊ, ਫੈਨਜ਼ ਤੇ ਬਾਲੀਵੁੱਡ ਸੇਲੇਬਸ ਨੇ ਕੀਤੀ ਸ਼ਲਾਘਾ

Updated On: 

29 Sep 2023 16:37 PM

ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਹਿਨਾਜ਼ ਗਿੱਲ ਨੇ ਅੰਗਰੇਜ਼ੀ ਨਾ ਆਉਣ ਦੇ ਬਾਵਜੂਦ ਇੰਗਲੀਸ਼ ਮੀਡੀਆ ਹਾਊਸ ਨੂੰ ਇੰਟਰਵੀਊ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ।

ਸ਼ਹਿਨਾਜ਼ ਨੇ ਟੁੱਟੀ-ਫੁੱਟੀ ਇੰਗਲਿਸ਼ ਚ ਦਿੱਤਾ ਪਹਿਲਾ ਅੰਗਰੇਜ਼ੀ ਇੰਟਰਵੀਊ, ਫੈਨਜ਼ ਤੇ ਬਾਲੀਵੁੱਡ ਸੇਲੇਬਸ ਨੇ ਕੀਤੀ ਸ਼ਲਾਘਾ

Photo : Instagram

Follow Us On

ਪੰਜਾਬੀ ਦੇ ਨਾਲ-ਨਾਲ ਹਿੰਦੀ ਫਿਲਮਾਂ ਵਿੱਚ ਵੀ ਕਿਸਮਤ ਆਜ਼ਮਾ ਰਹੀ ਸ਼ਹਿਨਾਜ਼ ਗਿੱਲ (Shahnaz Gill) ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਬਿੱਗ ਬੌਸ 13 ਤੋਂ ਟੈਲੀਵਿਜ਼ਨ ਅਤੇ ਸ਼ੋਅਬਿਜ਼ ਦਾ ਸਫ਼ਰ ਸ਼ੁਰੂ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਇਸ਼ ਸਮੇਂ ਆਪਣੀ ਬਾਲੀਵੁੱਡ ਫਿਲਮ “ਥੈਂਕ ਯੂ ਫਾਰ ਕਮਿੰਗ” ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਫਿਲਹਾਲ ਸ਼ਹਿਨਾਜ਼ ਫਿਲਮ ਦੀ ਪ੍ਰਮੋਸ਼ਨ ਅਤੇ ਦੂਜੇ ਇਵੈਂਟਸ ਵਿੱਚ ਕਾਫੀ ਬਿਜ਼ੀ ਹੈ। ਫਿਲਮ ਦਾ ਪ੍ਰੀਮੀਅਰ ਟੋਰਾਂਟੋ ਵਿੱਚ ਹੋਇਆ, ਜਿਸ ਲਈ ਸ਼ਹਿਨਾਜ਼ ਦੂਜੇ ਕਾਲਾਕਾਰਾਂ ਸਮੇਤ 48ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਰੈੱਡ ਕਾਰਪੇਟ ਤੇ ਨਜ਼ਰ ਆਈ। ਸ਼ਹਿਨਾਜ਼ ਦੀ ਇਸ ਕਾਮਯਾਬੀ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਇਸ ਫੈਸਟੀਵਲ ਦੌਰਾਨ ਸ਼ਹਿਨਾਜ਼ ਨੇ ਇੱਕ ਇੰਗਲਿਸ਼ ਮੀਡੀਆ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕੀਤੀ ਉਸ ਨੇ ਆਪਣੇ ਕੋਨਫਿਡੈਂਸ ਨਹੀਂ ਛੱਡਿਆ ਅਤੇ ਟੁੱਟੀ ਫੁੱਟੀ ਇੰਗਲਿਸ਼ ਵਿੱਚ ਬੜੀ ਚੰਗੀ ਤਰ੍ਹਾਂ ਜਵਾਬ ਦਿੱਤਾ। ਅਤੇ ਆਪਣੇ ਜਵਾਬ ਨਾਲ ਸਵਾਲ ਪੁੱਛਣ ਵਾਲੇ ਨੂੰ ਵੀ ਇੰਪਪ੍ਰੈੱਸ ਕਰ ਦਿੱਤਾ। ਸ਼ਹਿਨਾਜ਼ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਦੇ ਇਸ ਇੰਟਰਵਿਊ ਦੀ ਬਾਲੀਵੁੱਡ ਦੇ ਕਈ ਸਿਤਾਰੇ ਅਤੇ ਪ੍ਰਸ਼ੰਸਕ ਸ਼ਲਾਘਾ ਕਰ ਰਹੇ ਹਨ।

ਸੈਲੇਬਸ ਨੇ ਕੀਤੀ ਸ਼ਹਿਨਾਜ਼ ਦੀ ਤਾਰੀਫ਼

ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ ਤੋਂ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ ਸਵਾਲ ਪੁੱਛਿਆ ਗਿਆ ਸੀ। ਅਦਾਕਾਰਾ ਨੇ ਇੰਗਲਿਸ਼ ਵਿੱਚ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਬਾਲੀਵੁੱਡ ਦੇ ਕੁੱਝ ਫੈਮਸ ਸਿਤਾਰਿਆਂ ਨੇ ਵੀ ਸਹਿਨਾਜ਼ ਗਿੱਲ ਦੀ ਇਸ ਕੋਸ਼ਿਸ਼ ਦੀ ਰੱਜ ਕੇ ਤਾਰੀਫ਼ ਕੀਤੀ। ਅਦਾਕਾਰਾ ਸੋਨਮ ਕਪੂਰ ਨੇ ਸੋਸ਼ਲ ਮੀਡੀਆ ਤੇ ਇਵੈਂਟ ਦੀ ਇੱਕ ਵਾਈਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ- You are amazing। ਮਸ਼ਹੂਰ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਇਸ ਕੁੜੀ ਲਈ ਢੇਰ ਸਾਰੀ ਦੁਆਵਾਂ ਹਨ। I love you and miss you Shehnaaz Gill. “ਥੈਂਕ ਯੂ ਫਾਰ ਕਮਿੰਗ” ਦੇ ਨਿਰਦੇਸ਼ਕ ਕਰਨ ਨੇ ਵੀ ਸ਼ਹਿਨਾਜ਼ ਦਾ ਇਹ ਵੀਡੀਓ ਸ਼ੇਅਰ ਕੀਤਾ।

ਸ਼ਹਿਨਾਜ਼ ਇੰਗਲਿਸ਼ ਬੋਲਣ ਨੂੰ ਲੈ ਕੇ ਹੋ ਚੁੱਕੀ ਹੈ ਟ੍ਰੋਲ

ਸ਼ਹਿਨਾਜ਼ ਗਿੱਲ ਨੂੰ ਅਕਸਰ ਉਨ੍ਹਾਂ ਦੀ ਇੰਗਲਿਸ਼ ਲਈ ਟ੍ਰੋਲ ਕੀਤਾ ਜਾਂਦਾ ਰਿਹਾ ਹੈ। ਬਿੱਗ ਬੌਸ ਵਿੱਚ ਵੀ ਸ਼ਹਿਨਾਜ਼ ਨੇ ਇਹ ਦੱਸਿਆ ਸੀ ਕਿ ਉਨ੍ਹਾਂ ਦੀ ਅੰਗਰੇਜੀ ਥੋੜੀ ਕਮਜ਼ੋਰ ਹੈ। ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਹਿਨਾਜ਼ ਗਿੱਲ ਨੇ ਅੰਗਰੇਜ਼ੀ ਵਿੱਚ ਹੱਥ ਸਾਫ਼ ਨਾ ਹੋਣ ਦੇ ਬਾਵਜੂਦ ਵੀ ਇੰਟਰਵਿਊ ਦਿੱਤਾ । ਸ਼ਹਿਨਾਜ਼ ਦੇ ਇਸ ਇੰਟਰਵਿਊ ਤੋਂ ਸਾਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਕਦੇ ਆਤਮ-ਵਿਸ਼ਵਾਸ ਲੂਜ਼ ਨਹੀਂ ਕਰਨਾ ਚਾਹਿਦਾ। ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।