ਸ਼ਹਿਨਾਜ਼ ਨੇ ਗੁਰੂ ਰੰਧਾਵਾ ਨਾਲ ਫੋਟੋ ਸ਼ੇਅਰ ਕਰ ਲਿੱਖਿਆ -“ਮਾਈ ਫੈਮਲੀ”, ਫੈਨਜ਼ ਬੋਲੇ- ਕੀ ਚੱਲ ਰਿਹਾ?

Updated On: 

05 Oct 2023 17:47 PM

ਸ਼ਹਿਨਾਜ਼ ਗਿੱਲ ਦੀ ਨਵੀਂ ਫਿਲਮ ਦੀ ਸਪੈਸ਼ਲ ਸ੍ਰਕਿਨਿੰਗ 'ਤੇ ਪੰਜਾਬੀ ਰੇਪਰ ਅਤੇ ਗਾਈਕ ਗੁਰੂ ਰੰਧਾਵਾ ਸ਼ਾਮਿਲ ਹੋਏ। ਜਿਸ ਦੀ ਫੋਟੋਆਂ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ।

ਸ਼ਹਿਨਾਜ਼ ਨੇ ਗੁਰੂ ਰੰਧਾਵਾ ਨਾਲ ਫੋਟੋ ਸ਼ੇਅਰ ਕਰ ਲਿੱਖਿਆ -ਮਾਈ ਫੈਮਲੀ, ਫੈਨਜ਼ ਬੋਲੇ- ਕੀ ਚੱਲ ਰਿਹਾ?
Follow Us On

ਸ਼ਹਿਨਾਜ਼ ਗਿੱਲ ਆਪਣੀ ਅਪਕਮਿੰਗ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਕਾਫੀ ਬਿਜ਼ੀ ਹੈ। ਪਰ ਇਸ ਦੇ ਨਾਲ ਹੀ ਅਦਾਕਾਰਾ ਆਪਣੇ ਅਫੇਅਰ ਦੀ ਖ਼ਬਰ ਨੂੰ ਲੈ ਕੇ ਵੀ ਚਰਚਾ ਵਿੱਚ ਹੈ। ਬਿੱਗ ਬੌਸ ਤੋਂ ਬਾਅਦ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਸ਼ਹਿਨਾਜ਼ ਆਪਣਾ ਲੱਕ ਆਜ਼ਮਾ ਰਹੀ ਹੈ। ‘ਥੈਂਕ ਯੂ ਫਾਰ ਕਮਿੰਗ’ ਅਦਾਕਾਰਾ ਦੀ ਦੂਜੀ ਬਾਲੀਵੱਡ ਫਿਲਮ ਹੈ। ਇਸ ਤੋਂ ਪਹਿਲਾਂ ਸ਼ਹਿਨਾਜ਼ ‘ਕਿਸੀ ਕਾ ਭਾਈ,ਕਿਸੀ ਦੀ ਜਾਨ’ ਰਾਹੀਂ ਬਾਲੀਵੁੱਡ ਡੇਬਿਊ ਕੀਤਾ ਸੀ।

ਦਰਅਸਲ ਬੀਤੇ ਦਿਨੀਂ ਸ਼ਹਿਨਾਜ਼ ਨੇ ਆਪਣੀ ਨਵੀਂ ਫਿਲਮ ਦੀ ਸਕ੍ਰੀਨਿੰਗ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ। ਜਿਸ ਵਿੱਚ ਗੁਰੂ ਰੰਧਾਵਾ ਅਤੇ ਉਨ੍ਹਾਂ ਦੀ ਮਾਂ ਵੀ ਨਜ਼ਰ ਆਏ। ਤਸਵੀਰ ਦੇ ਕੈਪਸ਼ਨ ਵਿੱਚ ਸ਼ਹਿਨਾਜ਼ ਨੇ ਲਿੱਖਿਆ- “ਮਾਈ ਫੈਮਲੀ” । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਆਸ ਲਗਾਣੇ ਸ਼ੁਰੂ ਕਰ ਦਿੱਤੇ ਹਨ ਕਿ ਦੋਵੇਂ ਇੱਕ-ਦੂਜ਼ੇ ਨੂੰ ਡੇਟ ਕਰ ਰਹੇ ਹਨ। ਸ਼ਹਿਨਾਜ਼ ਅਤੇ ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗੀਤ ‘ਮੂਨਰਾਈਸ’ ਤੋਂ ਬਾਅਦ ਦੋਵਾਂ ਦੀ ਜੋੜੀ ਨੇ ਕਾਫੀ ਸੁਰੱਖੀਆਂ ਬਟੌਰੀਆਂ ਸਨ। ਜਿਸ ਤੋਂ ਬਾਅਦ ਦੋਵੇਂ ਕਾਫੀ ਵਾਰ ਇਕੱਠੇ ਸਪਾਟ ਵੀ ਕੀਤੇ ਗਏ। ਦੀਵਾਲੀ ਦੀ ਪਾਰਟੀ,ਦੁਬਈ ਟੁਅਰ ਅਤੇ ਹੋਰ ਕਈ ਮੌਕਿਆਂ ਤੇ ਦੋਵੇਂ ਇਕੱਠੇ ਨਜ਼ਰ ਆਏ ਸਨ।

ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਦਾ ਟ੍ਰਾਂਸਫੋਰਮੈਸ਼ਨ

ਬਿੱਗ ਬੌਸ ਤੋਂ ਬਾਅਦ ਅਦਾਕਾਰਾ ਦਾ ਅੰਦਾਜ਼ ਬਿਲਕੁੱਲ ਚੇਂਜ ਹੋ ਗਿਆ ਹੈ। ਸ਼ਹਿਨਾਜ਼ ਨੇ ਆਪਣੇ ਆਪ ਨੂੰ ਕਾਫੀ ਫਿੱਟ ਅਤੇ ਵਰਕ ਫਰੰਟ ‘ਤੇ ਵੀ ਕਾਫੀ ਚੰਗੇ ਬਦਲਾਅ ਕੀਤੇ ਹਨ। ਸ਼ਹਿਨਾਜ਼ ਦਾ ਸ਼ੋਅ ਦੇਸੀ ਵਾਈਵਸ ਵਿੱਦ ਸ਼ਿਹਨਾਜ਼ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਬੀਤੇ ਦਿਨੀੰ ਉਨ੍ਹਾਂ ਦੀ ਇੱਕ ਇੰਗਲਿਸ਼ ਇੰਟਰਵਿਊ ਵੀ ਵ੍ਹਾਈਰਲ ਹੋਈ ਸੀ। ਜਿਸ ਨੂੰ ਪ੍ਰਸ਼ੰਸਕਾਂ ਅਤੇ ਹੋਰ ਬਾਲੀਵੁੱਡ ਕਲਾਕਾਰਾਂ ਨੇ ਕਾਫੀ ਪਸੰਦ ਕੀਤਾ ਸੀ।