ਪਹਿਲੇ ਗੀਤ ਨਾਲ ਹੀ ਕਪਿਲ ਸ਼ਰਮਾ ਹੋਏ ਹਿੱਟ

Published: 

11 Feb 2023 12:19 PM

ਕਪਿਲ ਸ਼ਰਮਾ ਦੇਸ਼-ਵਿਦੇਸ਼ ਵਿੱਚ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਹਨ। ਕਪਿਲ ਸ਼ਰਮਾ ਦੇ ਸ਼ੋਅ ਦੀ ਟੀਆਰਪੀ ਹਮੇਸ਼ਾ ਚੰਗੀ ਹੁੰਦੀ ਹੈ । ਕਪਿਲ ਦੇ ਸ਼ੋ ਦਾ ਲੋਕ ਬੇਸਬਰੀ ਨਾਲ ਇੰਤਜਾਰ ਕਰਦੇ ਹਨ ।

ਪਹਿਲੇ ਗੀਤ ਨਾਲ ਹੀ ਕਪਿਲ ਸ਼ਰਮਾ ਹੋਏ ਹਿੱਟ

Comedian Kapil Sharma- FILE PHOTO

Follow Us On

ਕਪਿਲ ਸ਼ਰਮਾ ਦੇਸ਼-ਵਿਦੇਸ਼ ਵਿੱਚ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਹਨ। ਕਪਿਲ ਸ਼ਰਮਾ ਦੇ ਸ਼ੋਅ ਦੀ ਟੀਆਰਪੀ ਹਮੇਸ਼ਾ ਚੰਗੀ ਹੁੰਦੀ ਹੈ । ਕਪਿਲ ਦੇ ਸ਼ੋ ਦਾ ਲੋਕ ਬੇਸਬਰੀ ਨਾਲ ਇੰਤਜਾਰ ਕਰਦੇ ਹਨ । ਕਈ ਫ਼ਿਲਮ ਨਿਰਦੇਸ਼ਕ ਕਪਿਲ ਸ਼ਰਮਾ ਦੇ ਸ਼ੋਅ ‘ਤੇ ਆ ਕੇ ਆਪਣੀਆਂ ਫ਼ਿਲਮਾਂ ਦਾ ਪ੍ਰਚਾਰ ਕਰਦੇ ਹਨ। ਹਰ ਕੋਈ ਜਾਣਦਾ ਹੈ ਕਿ ਕਪਿਲ ਸ਼ਰਮਾ ਇੱਕ ਸ਼ਾਨਦਾਰ ਕਾਮੇਡੀਅਨ ਹਨ। ਪਰ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਗੀਤ ਲਾਂਚ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ । ਇਸ ਗੀਤ ਨੂੰ ‘ਅਲੋਨ’ ਟਾਈਟਲ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਵਿਸ਼ਾ ਦਰਦ ਭਰਿਆ ਹੈ। ਇਸ ਵਿੱਚ ਕਪਿਲ ਸ਼ਰਮਾ ਪਿਆਰ ਵਿੱਚ ਪੈਂਦੇ ਹੋਏ ਅਤੇ ਫਿਰ ਦਿਲ ਟੁੱਟਣ ਦੀ ਕਹਾਣੀ ਬਿਆਨ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦਾ ਵੀਡੀਓ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਗੁਰੂ ਰੰਧਾਵਾ ਦੇ ਨਾਲ ਕਪਿਲ ਦੇ ਇਸ ਗੀਤ ਨੂੰ ਰਿਲੀਜ਼ ਦੇ ਕੁਝ ਹੀ ਘੰਟਿਆਂ ਵਿੱਚ ਲੱਖਾਂ ਵਿਊਜ਼ ਮਿਲ ਗਏ ਹਨ। ਇਸ ਦੇ ਨਾਲ ਹੀ ਫਾਲੋਅਰਸ ਨੇ ਕਪਿਲ ਸ਼ਰਮਾ ਦੀ ਇਸ ਕਲਾ ਦੀ ਤਾਰੀਫ ਵੀ ਕੀਤੀ।

ਸਿੰਗਰ ਬਣਨ ਸੀ ਕਪਿਲ ਦੀ ਖਵਾਇਸ਼

ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਹਰ ਘਰ ਵਿੱਚ ਦੇਖਿਆ ਜਾਂਦਾ ਹੈ। ਜਿੱਥੇ ਇਹ ਕਲਾਕਾਰ ਲੋਕਾਂ ਨੂੰ ਹਸਾਉਣ ਦੀ ਕਲਾ ਨਾਲ ਭਰਪੂਰ ਹੈ, ਉੱਥੇ ਉਹ ਖੁਦ ਮੰਨਦੇ ਹਨ ਕਿ ਸ਼ੁਰੂ ਵਿੱਚ ਉਹਨਾਂ ਨੇ ਕਦੇ ਵੀ ਕਾਮੇਡੀ ਕਰਨ ਵੱਲ ਧਿਆਨ ਨਹੀਂ ਦਿੱਤਾ। ਉਹ ਤਾਂ ਚੰਗਾ ਗਾਇਕ ਬਣਨਾ ਚਾਹੁੰਦੇ ਸੀ। ਪਰ ਕਾਮੇਡੀਅਨ ਬਣਨਾ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਸੀ। ਹੁਣ ਜਦੋਂ ਕਪਿਲ ਸ਼ਰਮਾ ਦਾ ਪਹਿਲਾ ਗੀਤ ਲਾਂਚ ਹੋਇਆ ਹੈ ਤਾਂ ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਪੂਰੀ ਹੋ ਗਈ ਹੈ।

ਗੁਰੂ ਰੰਧਾਵਾ ਨਾਲ ਜੁਗਲਬੰਦੀ ਫੈਂਸ ਨੂੰ ਵਧੀਆ ਲੱਗ ਰਹੀ

‘ਅਲੋਨ’ ਗੀਤ ‘ਚ ਕਪਿਲ ਸ਼ਰਮਾ ਅਤੇ ਗੁਰੂ ਰੰਧਾਵਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਦੀ ਤਰਫ਼ੋਂ ਕਾਫੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਵੀਡੀਓ ਵੀ ਸ਼ਾਨਦਾਰ ਲੋਕੇਸ਼ਨ ‘ਤੇ ਸ਼ੂਟ ਕੀਤਾ ਗਿਆ ਹੈ। ਇਸ ਗੀਤ ‘ਚ ਕਪਿਲ ਰੋਮਾਂਸ ‘ਚ ਡੁੱਬੇ ਪ੍ਰੇਮੀ ਵਾਂਗ ਨਜ਼ਰ ਆ ਰਹੇ ਹਨ। ਕਪਿਲ ਅਤੇ ਗੁਰੂ ਰੰਧਾਵਾ ਦੇ ਇਸ ਭਾਵੁਕ ਗੀਤ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਹਿ ਰਹੇ ਹਨ ਕਿ ਕਪਿਲ ਸਿਰਫ ਕਾਮੇਡੀ ਹੀ ਨਹੀਂ, ਸਗੋਂ ਬਹੁਤ ਵਧੀਆ ਗਾਇਕ ਵੀ ਹਨ। ਸੋਸ਼ਲ ਮੀਡੀਆ ‘ਤੇ ਕਪਿਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਕਪਿਲ ਨੂੰ ਉਨ੍ਹਾਂ ਦੇ ਗਾਇਕੀ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।