Govinda Firing Incident: ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਪਹਿਲਾ ਬਿਆਨ, ਬੋਲੇ – ਮਹਾਕਾਲ ਦੀ ਕਿਰਪਾ ਨਾਲ…
Govinda First Statement: ਮੰਗਲਵਾਰ ਸਵੇਰੇ ਗੋਵਿੰਦਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ, ਜਿਸ 'ਚ ਦੱਸਿਆ ਗਿਆ ਕਿ ਉਸ ਦੇ ਪੈਰ 'ਚ ਗੋਲੀ ਲੱਗ ਗਈ ਹੈ। ਹਾਲਾਂਕਿ ਇਹ ਗੋਲੀ ਉਨ੍ਹਾਂ ਦੇ ਆਪਣੇ ਹੀ ਰਿਵਾਲਵਰ ਤੋਂ ਚੱਲੀ ਸੀ। ਇਸ ਤੋਂ ਬਾਅਦ ਹੁਣ ਗੋਵਿੰਦਾ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਗੋਵਿੰਦਾ ਨੂੰ ਅੱਜ ਸਵੇਰੇ ਯਾਨੀ 1 ਅਕਤੂਬਰ ਨੂੰ ਦੇ ਪੈਰ ‘ਚ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਉਨ੍ਹਾਂ ਦੇ ਸਰੀਰ ‘ਚੋਂ ਕਾਫੀ ਖੂਨ ਨਿਕਲ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਹਾਲਾਂਕਿ ਹੁਣ, ਗੋਲੀ ਲੱਗਣ ਤੋਂ ਬਾਅਦ ਗੋਵਿੰਦਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੈਰ ‘ਚੋਂ ਗੋਲੀ ਕੱਢ ਦਿੱਤੀ ਗਈ ਹੈ।
ਗੋਵਿੰਦਾ ਨੇ ਕਿਹਾ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਬਾਬਾ ਭੋਲੇ ਦੇ ਆਸ਼ੀਰਵਾਦ ਅਤੇ ਗੁਰੂਜੀ ਦੀ ਕਿਰਪਾ ਨਾਲ ਜੋ ਗੋਲੀ ਲੱਗੀ ਸੀ, ਉਸਨੂੰ ਹੁਣ ਕੱਢ ਦਿੱਤਾ ਗਿਆ ਹੈ। ਮੈਂ ਡਾਕਟਰ ਅਗਰਵਾਲ ਦਾ ਧੰਨਵਾਦ ਕਰਦਾ ਹਾਂ ਅਤੇ ਮੇਰੇ ਲਈ ਪ੍ਰਾਰਥਨਾ ਕਰਨ ਲਈ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਹਾਂ। ਗੋਵਿੰਦਾ ਦਾ ਇਹ ਬਿਆਨ ਆਡੀਓ ਰੂਪ ‘ਚ ਆਇਆ ਹੈ, ਜਿਸ ਨੂੰ ਗੋਵਿੰਦਾ ਦੇ ਕਰੀਬੀ ਦੋਸਤ, ਸਾਬਕਾ ਵਿਧਾਇਕ ਅਤੇ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਬੁਲਾਰੇ ਕ੍ਰਿਸ਼ਨਾ ਹੇਗੜੇ ਨੇ ਜਾਰੀ ਕੀਤਾ ਹੈ। ਆਡੀਓ ਸੰਦੇਸ਼ ‘ਚ ਗੋਵਿੰਦਾ ਦੀ ਆਵਾਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਹਾਲਤ ਕਾਫੀ ਖ਼ਰਾਬ ਹੈ।
ਗਲਤੀ ਨਾਲ ਚੱਲ ਗਈ ਸੀ ਗੋਲੀ
ਫਿਲਹਾਲ ਗੋਵਿੰਦਾ CRITI ਹਸਪਤਾਲ ‘ਚ ਦਾਖਲ ਹਨ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਦਾ ਲਾਇਸੈਂਸੀ ਰਿਵਾਲਵਰ ਜ਼ਬਤ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਰਿਵਾਲਵਰ ਚੋਂ ਗਲਤੀ ਨਾਲ ਗੋਲੀ ਚੱਲੀ ਜੋ ਗੋਵਿੰਦਾ ਦੇ ਗੋਡੇ ‘ਚ ਜਾ ਕੇ ਲੱਗੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਵਿੰਦਾ ਦੇ ਮੈਨੇਜਰ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੋਵਿੰਦਾ ਕੋਲਕਾਤਾ ਜਾਣ ਦੀ ਤਿਆਰੀ ਵਿੱਚ ਸਨ। ਦਰਅਸਲ, ਜਦੋਂ ਗੋਵਿੰਦਾ ਕੇਸ ਵਿੱਚ ਰਿਵਾਲਵਰ ਰੱਖ ਰਹੇ ਸਨ, ਉਸੇ ਸਮੇਂ ਰਿਵਾਲਵਰ ਉਨ੍ਹਾਂ ਦੇ ਹੱਥ ਤੋਂ ਤਿਲਕ ਗਿਆ ਅਤੇ ਜ਼ਮੀਨ ‘ਤੇ ਡਿੱਗ ਗਿਆ, ਜਿਸ ਕਾਰਨ ਗੋਲੀ ਚੱਲ ਗਈ।