Gadar 2 Video Leak: ਤਾਰਾ ਸਿੰਘ ਅਤੇ ਸਕੀਨਾ ਦਾ ਵੀਡੀਓ ਲੀਕ, ਗੁਰਦੁਆਰਾ ਕੰਪਲੈਕਸ ‘ਚ ਸ਼ੂਟਿੰਗ ਕਰਦੇ ਨਜ਼ਰ ਆਏ ਸੰਨੀ ਦਿਓਲ-ਅਮੀਸ਼ਾ ਪਟੇਲ
Gadar 2 Video Leak: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਗਦਰ 2 ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਇਸ ਫਿਲਮ ਦੇ ਸ਼ੂਟਿੰਗ ਸੈੱਟ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਰੋਮਾਂਟਿਕ ਸੀਨ ਸ਼ੂਟ ਕਰਦੇ ਨਜ਼ਰ ਆ ਰਹੇ ਹਨ।
Image Credit source: Instagram
Gadar 2 Video Leak: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਲੰਬੇ ਸਮੇਂ ਤੋਂ ਗਦਰ: ਏਕ ਪ੍ਰੇਮ ਕਥਾ ਦੇ ਸੀਕਵਲ ਲਈ ਸੁਰਖੀਆਂ ਵਿੱਚ ਹਨ। ਲਗਭਗ 22 ਸਾਲਾਂ ਬਾਅਦ ਇੱਕ ਵਾਰ ਫਿਰ ਤਾਰਾ ਸਿੰਘ ਅਤੇ ਸਕੀਨਾ ਦੋਵੇਂ ਪਰਦੇ ‘ਤੇ ਆਪਣੀ ਅਦਾਕਾਰੀ ਦਿਖਾਉਣ ਜਾ ਰਹੇ ਹਨ। ਫਿਲਹਾਲ ਇਸ ਫਿਲਮ (ਗਦਰ-2) ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਦੌਰਾਨ ਸੈੱਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ।
ਇਸ ਫਿਲਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਰਾ ਸਿੰਘ ਅਤੇ ਸਕੀਨਾ ਦੀ ਇਸ ਜੋੜੀ ਨੂੰ ਹਰ ਕੋਈ ਇਕ ਵਾਰ ਫਿਰ ਤੋਂ ਪਰਦੇ ‘ਤੇ ਦੇਖਣਾ ਚਾਹੁੰਦਾ ਹੈ। ਜੇਕਰ ਸਾਹਮਣੇ ਆਈ ਵੀਡੀਓ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਗੁਰਦੁਆਰਾ ਪਰਿਸਰ ‘ਚ ਆਪਣੀ ਫਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ।
ਰੋਮਾਂਟਿਕ ਸੀਨ ਦੀ ਸ਼ੂਟਿੰਗ ਦਾ ਵੀਡੀਓ ਲੀਕ
ਵੀਡੀਓ ‘ਚ ਸੰਨੀ ਦਿਓਲ ਅਤੇ ਅਮੀਸ਼ ਪਟੇਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦਾ ਕੋਈ ਰੋਮਾਂਟਿਕ ਗੀਤ ਸ਼ੂਟ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਹੋਰ ਲੋਕ ਵੀ ਦਿਖਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸੁਕਤਾ ਹੈ।
ਕੁਝ ਸਮਾਂ ਪਹਿਲਾਂ ਇਸ ਫਿਲਮ ਦਾ ਸੰਨੀ ਦਿਓਲ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਸੀ, ਜਿਸ ‘ਚ ਉਹ ਹੱਥਾਂ ‘ਚ ਹਥੌੜਾ ਫੜੀ ਨਜ਼ਰ ਆ ਰਹੇ ਸਨ। ਧਿਆਨਯੋਗ ਹੈ ਕਿ ਸਾਲ 2001 ‘ਚ ਰਿਲੀਜ਼ ਹੋਈ ‘ਗਦਰ’ ਤੋਂ ਉਨ੍ਹਾਂ ਦਾ ਹੈਂਡਪੰਪ ਉਖਾੜਨ ਦਾ ਸੀਨ ਕਾਫੀ ਮਸ਼ਹੂਰ ਹੋਇਆ ਸੀ, ਜਦਕਿ ਇਸ ਵਾਰ ਸੰਨੀ ਦਿਓਲ ਦੇ ਹੱਥ ‘ਚ ਹਥੌੜਾ ਦੇਖ ਕੇ ਲੋਕਾਂ ਦੀ ਉਤਸੁਕਤਾ ਵਧ ਗਈ ਸੀ।
ਇਹ ਵੀ ਪੜ੍ਹੋ
ਸ਼ੂਟਿੰਗ ਸੈੱਟ ਤੋਂ ਸਾਹਮਣੇ ਆਈ ਇਸ ਵੀਡੀਓ ‘ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਰੋਮਾਂਟਿਕ ਦ੍ਰਿਸ਼ਾਂ ਦੀ ਸ਼ੂਟਿੰਗ ਅਤੇ ਗੱਤਕੇ ਦੀ ਪੇਸ਼ਕਾਰੀ ਤੇ ਨਾਰਾਜ਼ਗੀ ਪ੍ਰਗਟਾਈ ਹੈ।
ਕਦੋਂ ਰਿਲੀਜ਼ ਹੋ ਰਹੀ ਹੈ ਫਿਲਮ ?
ਹਾਲਾਂਕਿ ਜੇਕਰ ਗਦਰ 2 ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਫਿਲਮ 11 ਅਗਸਤ ਤੋਂ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਮੇਕਰਸ ਨੇ ਇਸ ਦਾ ਪਹਿਲਾ ਪਾਰਟ ਇਕ ਵਾਰ ਫਿਰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਗਦਰ: ਏਕ ਪ੍ਰੇਮ ਕਥਾ 9 ਜੂਨ ਨੂੰ ਮੁੜ ਰਿਲੀਜ਼ ਹੋ ਰਹੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ