Gadar 2 Collection Day 8: 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ‘ਗਦਰ 2’ , ਅੱਠਵੇਂ ਦਿਨ ਵੀ ਕੀਤੀ ਸ਼ਾਨਦਾਰ ਕਲੈਕਸ਼ਨ

Updated On: 

19 Aug 2023 10:30 AM IST

Gadar 2 Box Office Collection: ਢਾਈ ਕਿੱਲੋ ਦੇ ਹੱਥ ਲਈ ਮਸ਼ਹੂਰ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਫਿਲਮ ਲਗਾਤਾਰ ਕਰੋੜਾਂ ਦੀ ਕਮਾਈ ਕਰ ਰਹੀ ਹੈ। ਫਿਲਮ ਦੀ ਸਫਲਤਾ ਨੂੰ ਦੇਖ ਕੇ ਮੇਕਰਸ ਕਾਫੀ ਖੁਸ਼ ਹਨ। ਇਸ ਦੌਰਾਨ ਫਿਲਮ ਦੇ ਅੱਠਵੇਂ ਦਿਨ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ।

Gadar 2 Collection Day 8: 300 ਕਰੋੜ ਦੇ ਕਲੱਬ ਚ ਸ਼ਾਮਲ ਹੋਈ ਗਦਰ 2 , ਅੱਠਵੇਂ ਦਿਨ ਵੀ ਕੀਤੀ ਸ਼ਾਨਦਾਰ ਕਲੈਕਸ਼ਨ
Follow Us On
ਮਨੋਰੰਜਨ ਨਿਊਜ਼। ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਫਿਲਮ ‘ਗਦਰ 2’ ਦੀ ਧਮਾਕੇਦਾਰ ਕਮਾਈ ਜਾਰੀ ਹੈ। ਇਸ ਫਿਲਮ ਨੇ ਵੱਡੀਆਂ ਫਿਲਮਾਂ ਨੂੰ ਮਾਤ ਦਿੱਤੀ ਹੈ। ‘ਗਦਰ 2’ ਨੂੰ ਦੇਖਣ ਲਈ ਦਰਸ਼ਕ ਲਗਾਤਾਰ ਥੀਏਟਰ ਪਹੁੰਚ ਰਹੇ ਹਨ। ਫਿਲਮ ਦਾ ਜਾਦੂ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜਿਸ ਤਰ੍ਹਾਂ ਦੀ ਕਲੈਕਸ਼ਨ ‘ਗਦਰ 2’ ਰੋਜ਼ਾਨਾ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੰਨੀ ਦੀ ਫਿਲਮ 500 ਕਰੋੜ ਦੀ ਕਮਾਈ ਕਰੇਗੀ।

ਫਿਲਮ ਦੀ 300 ਕਰੋੜ ਦੇ ਕਲੱਬ ‘ਚ ਐਂਟਰੀ

ਸੰਨੀ ਦਿਓਲ ਦੇ ਪ੍ਰਸ਼ੰਸਕ ਫਿਲਮ ਦੇ ਕਲੈਕਸ਼ਨ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ‘ਗਦਰ 2’ ਦੀ ਧਮਾਕੇਦਾਰ ਕਮਾਈ ਨੂੰ ਦੇਖ ਕੇ ਮੇਕਰਸ ਅਤੇ ਸਟਾਰਕਾਸਟ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਦੌਰਾਨ ‘ਗਦਰ 2’ ਦਾ ਅੱਠਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ 300 ਕਰੋੜ ਦੇ ਕਲੱਬ ‘ਚ ਐਂਟਰੀ ਕਰ ਚੁੱਕੀ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਦਾ ਪਹਿਲਾ ਵੀਕੈਂਡ ਸ਼ਾਨਦਾਰ ਰਿਹਾ। ਫਿਲਮ ਨੇ ਇਕ ਹਫਤੇ ‘ਚ ਹੀ 283 ਕਰੋੜ ਦਾ ਕਾਰੋਬਾਰ ਕਰ ਲਿਆ।

ਸ਼ਨੀਵਾਰ ਤੇ ਐਤਵਾਰ ਦੇ ਅੰਕੜੇ ਫਿਲਮ ਨੂੰ ਲੈ ਜਾਣਗੇ

ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਫਿਲਮ ਨੇ ਦੂਜੇ ਹਫਤੇ ਦੇ ਪਹਿਲੇ ਦਿਨ ਅਤੇ ਦੂਜੇ ਸ਼ੁੱਕਰਵਾਰ 19.50 ਕਰੋੜ ਦਾ ਧਮਾਕੇਦਾਰ ਕਾਰੋਬਾਰ ਕੀਤਾ ਹੈ। ਜਿਸ ਨਾਲ ਭਾਰਤ ‘ਚ ਫਿਲਮ ਦੀ ਹੁਣ ਤੱਕ ਦੀ ਕਮਾਈ 304.13 ਕਰੋੜ ਹੋ ਗਈ ਹੈ। ਹਾਲਾਂਕਿ, ਇਹ ਅਜੇ ਵੀ ਸ਼ੁਰੂਆਤੀ ਅੰਕੜੇ ਹਨ। ਗਦਰ 2 ਦੇ ਪ੍ਰਸ਼ੰਸਕਾਂ ਲਈ ਇਹ ਖਬਰ ਬਹੁਤ ਚੰਗੀ ਹੈ ਅਤੇ ਦੂਜਾ ਵੀਕਐਂਡ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਅਤੇ ਐਤਵਾਰ ਦੇ ਅੰਕੜੇ ਫਿਲਮ ਨੂੰ ਕਾਫੀ ਅੱਗੇ ਲੈ ਜਾ ਸਕਦੇ ਹਨ।

ਅਕਸ਼ੇ ਕੁਮਾਰ ਦੀ OMG ਨੂੰ ਵੀ ਮਿਲ ਰਿਹਾ ਕਾਫੀ ਪਿਆਰ

ਗਦਰ 2 ਨੂੰ ਇਨ੍ਹਾਂ ਦੋ ਦਿਨਾਂ ਤੋਂ ਕਾਫੀ ਫਾਇਦਾ ਮਿਲ ਸਕਦਾ ਹੈ। ਕਿਉਂਕਿ ਸੰਨੀ ਦਿਓਲ ਦੀ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੀ OMG ਵੀ ਲਗਾਤਾਰ ਸਿਨੇਮਾਘਰਾਂ ‘ਚ ਛਾਈ ਹੋਈ ਹੈ। ਹਾਲਾਂਕਿ ਗਦਰ 2 ਕਾਰਨ ਇਸ ਫਿਲਮ ਨੂੰ ਕਮਾਈ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ। ਪਰ ਅਕਸ਼ੇ ਦੀ ਇਸ ਫਿਲਮ ਨੂੰ ਕਾਫੀ ਤਾਰੀਫ ਮਿਲ ਰਹੀ ਹੈ। ਫਿਲਮ ਦੀ ਕਹਾਣੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ