ਚਾਰ ਵਿਆਹ ਕਰਵਾਉਣ ਵਾਲਿਆਂ ‘ਤੇ ਭੜਕੀ ਪਾਕਿਸਤਾਨੀ ਅਦਾਕਾਰਾ ਫਿਜ਼ਾ ਅਲੀ, ਕਿਹਾ- ਇਸਲਾਮ ਨੇ ਹੁਕਮ ਨਹੀਂ, ਬੱਸ ਇਜਾਜ਼ਤ ਦਿੱਤੀ
Fiza Ali on Polygamy: ਪਾਕਿਸਤਾਨ ਦੀ ਮਲਟੀ ਟੈਲੇਂਟੇਡ ਕਲਾਕਾਰ ਫਿਜ਼ਾ ਅਲੀ ਨੇ ਬਹੁ-ਵਿਆਹ ਅਤੇ ਫੈਮਨਿਜ਼ਮ 'ਤੇ ਬਿਆਨ ਦੇ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਨੇ ਚਾਰ ਵਿਆਹ ਕਰਨ ਵਾਲਿਆਂ ਨੂੰ ਤਗੜੀ ਝਾੜ ਪਾਈ ਹੈ । ਨਾਲ ਹੀ ਹਿਜਾਬੀ ਔਰਤਾਂ ਲਈ ਖੜ੍ਹੇ ਨਾ ਹੋਣ 'ਤੇ ਫੈਮਨਿਸਟਾਂ ਤੇ ਵੀ ਸਵਾਲ ਚੁੱਕੇ। ਉਨ੍ਹਾਂ ਦੀ ਇਸ ਪੋਸਟ ਤੇ ਲੋਕ ਵੱਖੋ-ਵੱਖਰੇ ਕੁਮੈਂਟਸ ਕਰ ਰਹੇ ਹਨ।
ਚਾਰ ਵਿਆਹ ਕਰਵਾਉਣ ਵਾਲਿਆਂ 'ਤੇ ਭੜਕੀ ਪਾਕਿਸਤਾਨੀ ਅਦਾਕਾਰਾ ਫਿਜ਼ਾ ਅਲੀ
ਪਾਕਿਸਤਾਨੀ ਐਕਟ੍ਰੇਸ, ਸਿੰਗਰ ਅਤੇ ਹੋਸਟ ਫਿਜ਼ਾ ਅਲੀ ਦਾ ਬਹੁ-ਵਿਆਹ ਅਤੇ ਫੈਮਨਿਜ਼ਮ ‘ਤੇ ਦਿੱਤਾ ਬਿਆਨ ਖ਼ਬਰਾਂ ਵਿੱਚ ਹੈ। ਉੱਥੇ ਹੀ, ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਦੇ ਬਿਆਨ ‘ਤੇ ਵੱਖ-ਵੱਖ ਤਰ੍ਹਾਂ ਨਾਲ ਰਿਐਕਟ ਕਰ ਰਹੇ ਹਨ। ਹਾਲ ਹੀ ਵਿੱਚ, ਰਮਜ਼ਾਨ ‘ਤੇ ਇੱਕ ਸ਼ੋਅ ਦੌਰਾਨ, ਫਿਜ਼ਾ ਅਲੀ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਚਾਰ ਵਾਰ ਵਿਆਹ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸਲਾਮ ਵਿੱਚ ਚਾਰ ਵਿਆਹਾਂ ਦਾ ਹੁਕਮ ਨਹੀਂ ਹੈ ਪਰ ਸਿਰਫ਼ ਅਸਾਧਾਰਨ ਹਾਲਾਤਾਂ ਵਿੱਚ ਹੀ ਇਸਦੀ ਇਜਾਜ਼ਤ ਦਿੱਤੀ ਗਈ ਹੈ।
ਫਿਜ਼ਾ ਅਲੀ ਸ਼ੋਅ ਵਿੱਚ ਕਹਿੰਦੀ ਹੈ, ਇਸਲਾਮ ਵਿੱਚ ਕਿਸੇ ਮਰਦ ਲਈ ਚਾਰ ਵਾਰ ਵਿਆਹ ਕਰਨ ਦਾ ਕੋਈ ਹੁਕਮ ਨਹੀਂ ਹੈ, ਇਹ ਸਿਰਫ਼ ਇੱਕ ਇਜਾਜ਼ਤ ਹੈ। ਉਹ ਵੀ ਮਜਬੂਰੀ ਹੈ, ਉਨ੍ਹਾਂ ਨੂੰ ਅਜਿਹੀਆਂ ਔਰਤਾਂ ਦੇ ਸਿਰ ਤੇ ਹੱਥ ਰੱਖਣ ਲਈ ਕਿਹਾ ਗਿਆ ਹੈ ਜੋ ਅਨਾਥ, ਗਰੀਬ ਅਤੇ ਬੇਸਹਾਰਾ ਹਨ, ਜਾਂ ਜੋ ਤਲਾਕਸ਼ੁਦਾ ਹਨ ਜਾਂ ਜਿਨ੍ਹਾਂ ਦੇ ਬੱਚੇ ਹਨ। ਉਨ੍ਹਾਂ ਨਾਲ ਵਿਆਹ ਕਰਨ ਤੋਂ ਬਾਅਦ, ਉਨ੍ਹਾਂ ਦੇ ਸਿਰ ‘ਤੇ ਹੱਥ ਰੱਖੋ ਤਾਂ ਜੋ ਉਹ ਕਿਸੇ ਹੋਰ ਆਦਮੀ ਦੀ ਨਜ਼ਰ ਵਿੱਚ ਨਾ ਆਵੇ। ਜਾਂ ਗੰਦੀ ਨਜ਼ਰਾਂ ਵਾਲੇ ਲੋਕਾਂ ਨਾਲ ਬੈਠ ਕੇ ਕੰਮ ਨਾ ਕਰਨਾ ਪਵੇ।
4 ਵਾਰ ਵਿਆਹ ਕਰਵਾਉਣ ਵਾਲਿਆਂ ‘ਤੇ ਵਰ੍ਹੀ ਫਿਜ਼ਾ
ਉਨ੍ਹਾਂ ਨੇ ਕਿਹਾ, ਇਹ ਨਹੀਂ ਕਿਹਾ ਗਿਆ ਸੀ ਕਿ ਤੁਹਾਨੂੰ ਇੱਕੋ ਸਮੇਂ ਚਾਰ ਵਿਆਹ ਕਰ ਲਵੋ ਅਤੇ ਚਾਰ ਬੀਵੀਆਂ ਰੱਖ ਲਵੋ। ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਹਾਂ, ਮੇਰੀ ਇਹ ਬੀਵੀ ਖੁਸ਼ ਹੈ, ਮੇਰੀ ਉਹ ਬੀਵੀ ਵੀ ਖੁਸ਼ ਹੈ, ਮੈਂ ਤਾਂ ਹੋਰ ਕਰਾਂਗਾ। ਕਿਉਂ ਕਰਾਂਗਾ? ਅੰਬ ਦਾ ਦਰਖਤ ਹੈ ਕਿ…? ਚਾਰ-ਚਾਰ ਵਿਆਹ ਕਿਉਂ? ਇੱਕ ਨਾਲ ਵਿਆਹ ਕਰੋ, ਇੱਕ ਰੱਖੋ, ਇੱਕ ਨੂੰ ਖੁਸ਼ ਰੱਖੋ। ਜੇਕਰ ਤੁਸੀਂ ਕਿਸੇ ਬੇਵਾ ਜਾਂ ਬੇਸਹਾਰਾ ਦੀ ਮਦਦ ਕਰਨੀ ਹੈ ਤਾਂ ਕਰੋ, ਨਹੀਂ ਤਾਂ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੀ ਅਯਾਸ਼ੀ ਦੇ ਚੱਕਰ ਵਿੱਚ”
ਇਹ ਵੀ ਪੜ੍ਹੋ
ਫੈਮਨਿਜ਼ਮ ਵਾਲਾ ਬਿਆਨ ਵੀ ਚਰਚਾ ਵਿੱਚ
ਬਹੁ-ਵਿਆਹ ਹੀ ਨਹੀਂ, ਫਿਜ਼ਾ ਅਲੀ ਦੇ ਫੈਮਨਿਜ਼ਮ ਬਾਰੇ ਬਿਆਨ ਦੀ ਵੀ ਖੂਬ ਚਰਚਾ ਵਿੱਚ ਹੈ। ਇਸੇ ਸ਼ੋਅ ਦੌਰਾਨ, ਉਨ੍ਹਾਂ ਨੇ ਪਾਪੂਲਰੇ ਫੈਮਿਨਿਸਟ ਸਲੋਗਨ ‘ਮੇਰਾ ਜਿਸਮ ਮੇਰੀ ਮਰਜ਼ੀ’ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਕਸਰ ਫੈਮਨਿਜ਼ਮ ਸਿਰਫ਼ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੇ ਹਨ ਜੋ ਘਰੇਲੂ ਕੰਮ ਕਰਨ ਤੋਂ ਇਨਕਾਰ ਕਰਦੀਆਂ ਹਨ, ਪਰ ਉਹ ਹਿਜਾਬੀ ਅਤੇ ਪ੍ਰੈਕਟਸਿੰਗ ਮੁਸਲਿਮ ਔਰਤਾਂ ਦੇ ਸੰਘਰਸ਼ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਫਿਜ਼ਾ ਕਹਿੰਦੀ ਹੈ, “ਬੋਲਡ ਅਤੇ ਫੈਸ਼ਨੇਬਲ ਔਰਤਾਂ ਨੂੰ ਸਪੋਰਟ ਕਰਨਾ ਆਸਾਨ ਹੈ, ਪਰ ਕੋਈ ਵੀ ਉਨ੍ਹਾਂ ਲੋਕਾਂ ਲਈ ਖੜ੍ਹਾ ਨਹੀਂ ਹੁੰਦਾ ਹੈ ਜੋ ਇਸਲਾਮੀ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਪਰਿਵਾਰਾਂ ਲਈ ਕੰਮ ਕਰਦੀਆਂ ਹਨ।”
ਛਿੜ ਗਈ ਬਹਿਸ
ਫਿਜ਼ਾ ਦੇ ਇਸ ਬਿਆਨ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਸਪੇਸ ਵਿੱਚ ਹੰਗਾਮਾ ਮਚਾ ਦਿੱਤਾ ਹੈ। ਬਹੁਤ ਸਾਰੇ ਲੋਕ ਬਹੁ-ਵਿਆਹ ਅਤੇ ਹਿਜਾਬੀ ਔਰਤਾਂ ਬਾਰੇ ਉਨ੍ਹਾਂ ਦੇ ਬਿਆਨ ਦਾ ਸਮਰਥਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਉੱਧੜ, ਕੁਝ ਲੋਕ ਇਹ ਕਹਿ ਕੇ ਆਲੋਚਨਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸਲਾਮ ਦੀਆਂ ਸਿੱਖਿਆਵਾਂ ਬਾਰੇ ਸਮਝ ਨਹੀਂ ਹੈ।