ਪੰਜਾਬੀ ਸਿੰਗਰ ਕਮਲ ਗਰੇਵਾਲ ‘ਤੇ ਮਾਮਲਾ ਦਰਜ, ਸਟੰਟ ਵੀਡੀਓ ਪਾਉਣ ਦੇ ਲੱਗੇ ਇਲਜ਼ਾਮ

Published: 

19 Dec 2023 14:23 PM

ਪੰਜਾਬੀ ਗਾਇਕ ਕਮਲ ਗਰੇਵਾਲ ਤੇ ਸਟੰਟ ਦਾ ਵੀਡੀਓ ਲਗਾਉਣ 'ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 11 ਦਸੰਬਰ ਨੂੰ ਪਿੰਡ ਪੱਲੀ-ਉੱਚੀ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਸਟੰਟ ਕਰਨ ਦੇ ਸਬੰਧ ਵਿੱਚ ਹਨ। ਪੁਲਿਸ ਅਨੁਸਾਰ ਅਜਿਹੀਆਂ ਪੋਸਟਾਂ ਪਾਉਣਾ ਡੀਸੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਆਉਂਦੇ ਹਨ।

ਪੰਜਾਬੀ ਸਿੰਗਰ ਕਮਲ ਗਰੇਵਾਲ ਤੇ ਮਾਮਲਾ ਦਰਜ, ਸਟੰਟ ਵੀਡੀਓ ਪਾਉਣ ਦੇ ਲੱਗੇ ਇਲਜ਼ਾਮ
Follow Us On

ਨਵਾਂਸ਼ਹਿਰ (Nawanshahr) ਸਦਰ ਪੁਲਿਸ ਨੇ ਟਰੈਕਟਰ ‘ਤੇ ਖ਼ਤਰਨਾਕ ਸਟੰਟ ਕਰਨ ਦੇ ਇਲਜ਼ਾਮ ਹੇਠ ਸਟੰਟਮੈਨ ਹੈਪੀ ਮਹਾਲਣ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ‘ਤੇ ਵੀਡੀਓ ਲਗਾਉਣ ‘ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਇਹ ਦੋਵੇਂ ਮਾਮਲੇ 11 ਦਸੰਬਰ ਨੂੰ ਪਿੰਡ ਪੱਲੀ-ਉੱਚੀ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਸਟੰਟ ਕਰਨ ਦੇ ਸਬੰਧ ਵਿੱਚ ਹਨ। ਸਟੰਟਮੈਨ ਹੈਪੀ ਨਾ ਮਹਿਲਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ 279 ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 184 ਤਹਿਤ ਕੇਸ ਨੰਬਰ 120 ਦਰਜ ਕੀਤਾ ਗਿਆ ਹੈ।

ਥਾਣਾ ਸਦਰ ਨਵਾਂਸ਼ਹਿਰ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਮਿਲੀ ਸੀ। ਇਸ ਆਧਾਰ ‘ਤੇ 11 ਦਸੰਬਰ ਨੂੰ ਗਗਨ ਪਾਲ ਉਰਫ ਹੈਪੀ ਮਾਹਲ ‘ਤੇ ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ। ਪੁਲਿਸ ਅਨੁਸਾਰ ਹੈਪੀ ਮਾਹਲਾ ਨੇ ਖ਼ਤਰਨਾਕ ਢੰਗ ਨਾਲ ਟਰੈਕਟਰ ਸਟੰਟ ਕੀਤੇ ਜਿਸ ਖ਼ਿਲਾਫ਼ ਆਈਪੀਸੀ (IPC) ਦੀ ਧਾਰਾ 188,279,184 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮਲ ਗਰੇਵਾਲ ਦਾ ਇੱਕ ਗੀਤ ਹੈ ਅਤੇ ਇਸ ਦੇ ਭੜਕਾਊ ਬੋਲ ਕਾਰਨ ਉਸ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੇ ਬੋਲ ਹਨ ”ਜਿਹੜੇ ਕੰਮ ਸਰਕਾਰ ਵੱਲੋਂ ਬੈਨ ਹੈ, ਜੱਟ ਉਨ੍ਹਾਂ ਦਾ ਫੈਨ ਹੈ’ ਦਾ ਗੀਤ ਸਟੇਟਸ ਪਾ ਦਿੱਤਾ ਗਿਆ। ਇਸ ਗੀਤ ‘ਤੇ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਨੋਟਿਸ ਦੇ ਕੇ ਗ੍ਰਿਫਤਾਰ ਕੀਤਾ ਜਾਵੇਗਾ।

ਭੜਕਾਉ ਗਾਣੇ ਦਾ ਮਾਮਲਾ

ਜ਼ਿਲ੍ਹੇ ਡੀਸੀ ਦਫ਼ਤਰ ਵੱਲੋਂ ਦਿੱਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹੈਪੀ ਮਾਹਲਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਦੋਂ ਕਿ ਗਾਇਕ ਕਮਲ ਗਰੇਵਾਲ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਅਤੇ ਸਟੰਟਮੈਨ ਦੇ ਸਟੰਟ ਦੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾਉਣ ਦੇ ਦੋਸ਼ ਹੋਠ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਅਜਿਹੀਆਂ ਪੋਸਟਾਂ ਪਾਉਣਾ ਡੀਸੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਆਉਂਦੇ ਹਨ।

Related Stories