ਫਿਲਮ ਯਾਰੀਆਂ-2 ਦੀ ਟੀਮ ਖਿਲਾਫ਼ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

Published: 

31 Aug 2023 11:01 AM

ਜਲੰਧਰ 'ਚ ਸਿੱਖ ਤਾਲਮੇਲ ਕਮੇਟੀ ਵੱਲੋਂ ਯਾਰੀਆਂ-2 ਫਿਲਮ ਦੀ ਟੀਮ ਖਿਲਾਫ਼ FIR ਦਰਜ ਕੀਤੀ ਗਈ ਹੈ। ਯਾਰੀਆਂ-2 ਫਿਲਮ ਦੇ ਗੀਤ ਵਿੱਚ ਕੰਕਾਰਾਂ ਦੀ ਬੇਅਦਬੀ ਹੋ ਰਹੀ ਹੈ। ਜਿਸ ਤੋਂ ਬਾਅਦ ਇਸ ਫਿਲਮ ਦਾ ਗੀਤ ਵਿਵਾਦਾਂ ਵਿੱਚ ਆ ਗਿਆ। ਇਸ ਸੀਨ ਤੋਂ ਬਾਅਦ ਸਿੱਖ ਸੰਸਥਾਵਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਫਿਲਮ ਯਾਰੀਆਂ-2 ਦੀ ਟੀਮ ਖਿਲਾਫ਼ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ
Follow Us On

ਮਨੋਰੰਜਨ ਨਿਊਜ਼। ਯਾਰੀਆਂ-2 ਫਿਲਮ ਦੀ ਟੀਮ ਖਿਲਾਫ਼ FIR ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਅਦਾਕਾਰ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਵਿਨੈ ਸਪਰੂ ਖਿਲਾਫ ਬੀਤੀ ਰਾਤ ਜਲੰਧਰ ‘ਚ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਸਿੱਖ ਤਾਲਮੇਲ ਕਮੇਟੀ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ। ਫਿਲਮ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਕੀ ਹੈ ਪੂਰਾ ਮਾਮਲਾ

ਯਾਰੀਆਂ-2 ਫਿਲਮ ਦੇ ਗੀਤ ਵਿੱਚ ਕੰਕਾਰਾਂ ਦੀ ਬੇਅਦਬੀ ਹੋ ਰਹੀ ਹੈ। ਜਿਸ ਤੋਂ ਬਾਅਦ ਇਸ ਫਿਲਮ ਦਾ ਗੀਤ ਵਿਵਾਦਾਂ ਵਿੱਚ ਆ ਗਿਆ।
ਦਰਅਸਲ ਫਿਲਮ ਦੇ ਇੱਕ ਸੀਨ ਵਿੱਚ ਅਦਾਕਰਾ ਨੇ ਕਿਰਪਾਨ ਪਾਈ ਹੋਈ ਹੈ। ਇਸ ਸੀਨ ਤੋਂ ਬਾਅਦ ਸਿੱਖ ਸੰਸਥਾਵਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਵੀ ਜਾਤਾਇਆ ਜਾ ਰਿਹਾ ਹੈ। ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਇਸ ਗੀਤ ‘ਤੇ ਇਤਰਾਜ਼ ਜਤਾਇਆ ਹੈ।

ਵਿਵਾਦਿਤ ਕਲਿਪ ਨੂੰ ਪ੍ਰਵਾਨਗੀ ਨਾ ਦੇਣ ਦੀ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਅਤੇ ਪ੍ਰਸਾਰਣ ਮੰਤਰਾਲੇ ਨੂੰ ਸੰਬੰਧੀ ਅਪੀਲ ਕੀਤੀ ਹੈ ਕਿ ਇਸ ਵਿਵਾਦਿਤ ਵੀਡੀਓ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਸੈਂਸਰ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਵੱਲੋਂ ਰਿਲੀਜ਼ ਲਈ ਪ੍ਰਵਾਨਗੀ ਨਾ ਦਿੱਤੀ ਜਾਵੇ। SGPC ਵੱਲੋਂ ਯਾਰੀਆਂ-2 ਫਿਲਮ ਦੇ ਇਸ ਗੀਤ ਨੂੰ ਯੂ-ਟਿਊਬ ਤੋਂ ਹਟਾਉਣ ਦੀ ਅਪੀਲ ਵੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਫਿਲਮ ਦੇ ਡਾਈਰੈਕਟਰ ਨੇ ਇਸ ਨੂੰ ਕਿਰਪਾਨ ਨਾ ਕਹਿ ਕੇ ਖੋਖਰੀ ਦੱਸਿਆ ਹੈ। ਤੁਹਾਨੂੰ ਦੱਸ ਦਈਏ ਕਿ ਖੋਖਰੀ ਨੇਪਾਲ ਦਾ ਹਥਿਆਰਾ ਹੈ। ਇਸ ਨੂੰ ਜਿਆਦਾਤਰ ਨੇਪਾਲ ਦੇ ਲੋਕ ਰਥਿਆਰ ਦੇ ਤੌਰ ‘ਤੇ ਵਰਤਦੇ ਹਨ।