ਸਰਕਾਰੀ ਸਨਮਾਨ ਨਾਲ ਸੁਰਜੀਤ ਪਾਤਰ ਨੂੰ ਵਿਦਾਈ, CM ਸਮੇਤ ਕਈ ਵੱਡੀਆਂ ਹਸਤੀਆਂ ਅੰਤਿਮ ਸਸਕਾਰ ‘ਚ ਹੋਈਆਂਸ਼ਾਮਲ – Punjabi News

ਸਰਕਾਰੀ ਸਨਮਾਨ ਨਾਲ ਸੁਰਜੀਤ ਪਾਤਰ ਨੂੰ ਵਿਦਾਈ, CM ਸਮੇਤ ਕਈ ਵੱਡੀਆਂ ਹਸਤੀਆਂ ਅੰਤਿਮ ਸਸਕਾਰ ‘ਚ ਹੋਈਆਂਸ਼ਾਮਲ

Updated On: 

13 May 2024 15:35 PM

Surjit Patar Funeral: ਪੰਜਾਬੀ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਸਰਕਾਰ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸਸਕਾਰ ਲੁਧਿਆਣਾ ਵਿੱਥੇ ਕੀਤਾ ਗਿਆ ਹੈ ਜਿਸ ਚ ਵੱਡੀ ਗਿਣਤੀ ਚ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ ਹਨ। ਇਸ ਮੌਕੇ ਸਿਆਸਤ, ਲਿਖਾਰੀ ਅਤੇ ਅਦਾਕਾਰੀ ਜਗਤ ਤੇ ਵੱਡੇ ਚਿਹਰੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਨ।

ਸਰਕਾਰੀ ਸਨਮਾਨ ਨਾਲ ਸੁਰਜੀਤ ਪਾਤਰ ਨੂੰ ਵਿਦਾਈ, CM ਸਮੇਤ ਕਈ ਵੱਡੀਆਂ ਹਸਤੀਆਂ ਅੰਤਿਮ ਸਸਕਾਰ ਚ ਹੋਈਆਂਸ਼ਾਮਲ
Follow Us On

Surjit Patar Funeral:ਪੰਜਾਬੀ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਸਰਕਾਰ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਸਸਕਾਰ ਲੁਧਿਆਣਾ ਵਿੱਥੇ ਕੀਤਾ ਗਿਆ ਹੈ ਜਿਸ ਚ ਵੱਡੀ ਗਿਣਤੀ ਚ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ ਹਨ। ਇਸ ਮੌਕੇ ਸਿਆਸਤ, ਲਿਖਾਰੀ ਅਤੇ ਅਦਾਕਾਰੀ ਜਗਤ ਤੇ ਵੱਡੇ ਚਿਹਰੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹਨ।

ਇਸ ਮੌਕੇ ਮੁੱਖ ਮੰਤਰੀ ਵੀ ਪਹੁੰਚੇ

ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਚ ਸੁਰਜੀਤ ਪਾਤਰ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ ਅਤੇ ਅੱਜ ਅੰਤਿਮ ਸੰਸਕਾਰ ਮੌਕੇ ਜਿੱਥੇ ਪੰਜਾਬੀ ਸਾਹਿਤ ਅਤੇ ਕਲਾ ਜਗਤ ਤੋਂ ਉੱਘੀਆਂ ਸ਼ਖਸ਼ੀਅਤਾਂ ਪਹੁੰਚੀਆਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਭਾਵਕ ਹੁੰਦੇ ਹੋਏ ਵੀ ਵਿਖਾਈ ਦਿੱਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਜੂ ਨਿਕਲ ਆਏ।

ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਪਾਤਰ ਵਰਗੇ ਕਦੇ ਕਦੇ ਹੀ ਇਸ ਦੁਨੀਆਂ ਦੇ ਵਿੱਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜੋ ਪੰਜਾਬੀ ਸਾਹਿਤ ਅਤੇ ਕਲਾ ਨੂੰ ਦੇਣ ਹੈ ਉਹ ਕਦੇ ਭੁਲਾਈ ਨਹੀਂ ਜਾ ਸਕਦੀ। ਕਿਹਾ ਕਿ ਰਹਿੰਦੀ ਦੁਨੀਆਂ ਤੱਕ ਪਾਤਰ ਜੀ ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਤਰ ਨਾਂਅ ‘ਤੇ ਅਵਾਰਡ ਸ਼ੁਰੂ ਕੀਤੇ ਜਾਣਗੇ। ਜਿਵੇਂ ਅਰਜੁਨ ਅਵਾਰਡ, ਪਦਮਸ਼੍ਰੀ ਅਵਾਰਡ ਹੈ ਉਸੇ ਤਰ੍ਹਾਂ ਪਾਤਰ ਅਵਾਰਡ ਵਿਦਿਆਰਥੀਆਂ ਲਈ ਕਰਵਾਏ ਜਾਣਗੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਉਨ੍ਹਾਂ ਦੀਆਂ ਕਵਿਤਾਵਾਂ ਬਹੁਤ ਜਗ੍ਹਾਂ ‘ਤੇ ਬੋਲਿਆ ਕਰਦੇ ਸਨ। ਉਹਨਾਂ ਦੀ ਕਵਿਤਾਵਾਂ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੈ।

ਇਸ ਦੌਰਾਨ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸੁਰਜੀਤ ਪਾਤਰ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਕਲਾ ਜਗਤ ਸੋਗ ਦੀ ਲਹਿਰ ਦੇ ਵਿੱਚ ਹੈ। ਪੂਰਾ ਸਾਹਿਤ ਜਗਤ ਅੱਜ ਸੋਗ ਮਨਾ ਰਿਹਾ ਹੈ। ਉਹਨਾਂ ਕਿਹਾ ਕਿ ਅਜੇ ਉਨ੍ਹਾਂ ਲਈ ਕਈ ਅਵਾਰਡ ਕਈ ਸਨਮਾਨ ਬਾਕੀ ਹਨ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੋ ਉਨ੍ਹਾਂ ਨੂੰ ਜਾਣਦਾ ਸੀ ਉਹ ਵੀ ਉਹਨਾਂ ਨੂੰ ਪਿਆਰ ਕਰਦਾ ਸੀ ਜੋ ਉਹਨਾਂ ਨੂੰ ਨਹੀਂ ਵੀ ਜਾਣਦਾ ਸੀ ਉਹ ਵੀ ਉਹਨਾਂ ਨੂੰ ਪਿਆਰ ਕਰਦਾ ਸੀ।

Exit mobile version