Diljit Dosanjh ਨੇ ਦੱਸੀ Illuminati ਦੀ ਅਸਲ ਕਹਾਣੀ, ਆਪਣੇ ਅਗਲੇ ਟੂਰ ਨਾਲ ਹਿਲਾਉਣਗੇ ਦੁਨੀਆਂ

Updated On: 

13 Aug 2025 16:45 PM IST

Diljit Dosanjh on Illuminati: ਦਿਲਜੀਤ ਨੇ ਹਾਲ ਹੀ ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਸਟੂਡੀਓ ਵਿੱਚ ਇੱਕ ਇੰਟਰਵਿਊ 'ਚ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਆਪਣੇ ਆਖਰੀ ਵਲਡ ਟੂਰ 'ਦਿਲ-ਲੁਮਿਨਾਤੀ' ਦੇ ਨਾਮ ਪਿੱਛੇ ਦੀ ਕਹਾਣੀ ਵੀ ਦੱਸੀ

Diljit Dosanjh ਨੇ ਦੱਸੀ Illuminati ਦੀ ਅਸਲ ਕਹਾਣੀ, ਆਪਣੇ ਅਗਲੇ ਟੂਰ ਨਾਲ ਹਿਲਾਉਣਗੇ ਦੁਨੀਆਂ

Image Source/Instagram: diljitdosanjh

Follow Us On

ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇਲੂਮਿਨਾਟੀ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਪੂਰੀ ਕਹਾਣੀ ਸਾਂਝੀ ਕੀਤੀ ਹੈ। ਪਿਛਲੇ ਸਾਲ, ਦਿਲਜੀਤ ਦੁਆਰਾ ਆਪਣੇ ਨਿਊਜ਼ੀਲੈਂਡ ਸ਼ੋਅ ਦੌਰਾਨ ਇੱਕ ਸੰਕੇਤ ਨੇ ਕੁਝ ਸੋਸ਼ਲ ਮੀਡੀਆ ਪੇਜਾਂ ‘ਤੇ ਚਰਚਾ ਛੇੜ ਦਿੱਤੀ ਸੀ ਕਿ ਦਿਲਜੀਤ ਇਲੂਮਿਨਾਟੀ ਨਾਲ ਜੁੜਿਆ ਹੋਇਆ ਹੈ।

ਦਿਲਜੀਤ ਨੇ ਹਾਲ ਹੀ ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਸਟੂਡੀਓ ਵਿੱਚ ਇੱਕ ਇੰਟਰਵਿਊ ਚ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਆਪਣੇ ਆਖਰੀ ਵਲਡ ਟੂਰ ‘ਦਿਲ-ਲੁਮਿਨਾਤੀ‘ ਦੇ ਨਾਮ ਪਿੱਛੇ ਦੀ ਕਹਾਣੀ ਵੀ ਦੱਸੀ ਅਤੇ ਕਿਹਾ ਕਿ ਇਹ ਕਹਾਣੀ ਉਨ੍ਹਾਂ ਦੇ ਸੰਗੀਤ ਅਤੇ ਸਫ਼ਰ ਜਿੰਨੀ ਹੀ ਦਿਲਚਸਪ ਹੈ।

ਇਲੂਮਿਨਾਤੀ ਬਾਰੇ ਚਰਚਾਵਾਂ ਤੋਂ ਪਿਆ ਦਿਲ-ਲੁਮਿਨਾਤੀ ਟੂਰ ਦਾ ਨਾਮ

ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਵਲਡ ਟੂਰ ਦਾ ਨਾਮ ‘ਦਿਲ-ਲੁਮਿਨਾਤੀ‘ ਅਸਲ ਵਿੱਚ ਇਲੂਮਿਨਾਤੀ ਨਾਲ ਸਬੰਧਤ ਅਫਵਾਹਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਇੱਕ ਸ਼ੋਅ ਦੌਰਾਨ, ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਹੱਥ ਦਾ ਚਿੰਨ੍ਹ ਬਣਾਇਆ ਸੀ, ਜਿਸ ਨੂੰ ਉਹ ‘ਚੱਕਰ’ ਕਹਿੰਦੇ ਹਨ। ਇਸ ਚਿੰਨ੍ਹ ਨੂੰ ਦੇਖ ਕੇ, ਸੋਸ਼ਲ ਮੀਡੀਆ ‘ਤੇ ਅਫਵਾਹ ਫੈਲ ਗਈ ਕਿ ਉਹ ਇਲੂਮਿਨਾਤੀ ਵਿੱਚ ਸ਼ਾਮਲ ਹੋ ਗਿਆ ਹੈ।

ਦਿਲਜੀਤ ਨੇ ਹੱਸ ਕੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਲੂਮਿਨਾਟੀ ਬਾਰੇ ਕੁਝ ਨਹੀਂ ਪਤਾ ਸੀ। ਜਦੋਂ ਲੋਕਾਂ ਨੇ ਉੁਨ੍ਹਾਂ ਨੂੰ ਇਸ ਵਿਸ਼ੇਤੇ ਮਜ਼ਾਕ ਵਿੱਚ ਛੇੜਿਆ, ਤਾਂ ਉਨ੍ਹਾਂ ਮਜ਼ਾਕ ਵਿੱਚ ਆਪਣੇ ਟੂਰ ਦਾ ਨਾਮਦਿਲ-ਲੁਮਿਨਾਟੀਰੱਖਿਆਦਿਲਜੀਤ ਨੂੰ ਇਹ ਨਾਮ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਇਸ ਨੂੰ ਰੱਖ ਲਿਆ

ਸਰ੍ਹੋਂ ਦੇ ਤੇਲ ਨਾਲ ਸਵਾਗਤ

ਮੰਗਲਵਾਰ ਨੂੰ, ਦਿਲਜੀਤ ਐਪਲ ਸਟੂਡੀਓ ਪਹੁੰਚਿਆ, ਜਿੱਥੇ ਉਨ੍ਹਾਂ ਦਾ ਸਵਾਗਤ ਅਨੋਖੇ ਤਰੀਕੇ ਨਾਲ ਕੀਤਾ ਗਿਆ। ਜਿਵੇਂ ਹੀ ਉਹ ਸਟੂਡੀਓ ਵਿੱਚ ਦਾਖਲ ਹੋਏ, ਮੇਜ਼ਬਾਨਾਂ ਨੇ ਉਨ੍ਹਾਂ ਸਾਹਮਣੇ ਜ਼ਮੀਨ ‘ਤੇ ਸਰ੍ਹੋਂ ਦਾ ਤੇਲ ਪਾ ਕੇ ਰਵਾਇਤੀ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ। ਇਸ ਦੌਰਾਨ ਹਾਸੇ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਨੇ ਮਾਹੌਲ ਨੂੰ ਹੋਰ ਖਾਸ ਬਣਾ ਦਿੱਤਾ। ਇਸ ਸੰਬੰਧੀ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਇੱਕ ਵੀਡਿਓ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮੇਰਾ ਇੱਥੇ ਸਰ੍ਹੋਂ ਦਾ ਤੇਲ ਪਾ ਕੇ ਸਵਾਗਤ ਕੀਤਾ ਗਿਆ ਹੈ।

ਪੰਜਾਬੀ ਕਲਾਕਾਰ ਦਾ ਸਭ ਤੋਂ ਸਫਲ ਟੂਰ

ਦਿਲ-ਲੁਮਿਨਾਤੀ ਟੂਰ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰ ਸਾਬਤ ਹੋਇਆ। ਅਪ੍ਰੈਲ 2024 ਤੋਂ ਸ਼ੁਰੂ ਹੋ ਕੇ, ਦਿਲਜੀਤ ਨੇ ਭਾਰਤ, ਉੱਤਰੀ ਅਮਰੀਕਾ, ਯੂਰਪ ਅਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ। ਲੱਖਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੇ ਹੋਏ, ਇਸ ਟੂਰ ਨੇ ਉੱਤਰੀ ਅਮਰੀਕਾ ਵਿੱਚ $38 ਮਿਲੀਅਨ, ਭਾਰਤ ਵਿੱਚ $34.6 ਮਿਲੀਅਨ ਅਤੇ ਕੁੱਲ $137 ਮਿਲੀਅਨ ਦੀ ਕਮਾਈ ਕੀਤੀ।

ਇਹ ਕਿਸੇ ਵੀ ਪੰਜਾਬੀ ਕਲਾਕਾਰ ਲਈ ਇੱਕ ਬੇਮਿਸਾਲ ਪ੍ਰਾਪਤੀ ਹੈ। ਹੁਣ ਦਿਲਜੀਤ ਆਪਣੇ ਅਗਲੇ ਸੰਗੀਤਕ ਅਧਿਆਇ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਸਦਾ ਨਵਾਂ ਐਲਬਮ ਔਰਾ 24 ਸਤੰਬਰ ਨੂੰ ਰਿਲੀਜ਼ ਹੋਵੇਗਾ। ਇਸ ਦੇ ਨਾਲ, ਉਹ ਇੱਕ ਬਿਲਕੁਲ ਨਵੇਂ ਅਤੇ ਵੱਡੇ ਪੱਧਰ ਦੇ ਟੂਰ ‘ਤੇ ਕੰਮ ਕਰ ਰਿਹਾ ਹੈ। ਇਸ ਵਾਰ ਉਹ ਆਪਣੀ ਪੂਰੀ ਟੂਰ ਕਮਾਈ ਨੂੰ ਪ੍ਰੋਡਕਸ਼ਨ ਵਿੱਚ ਨਿਵੇਸ਼ ਕਰਨ ਜਾ ਰਿਹਾ ਹੈ ਤਾਂ ਜੋ ਸ਼ੋਅ ਦਾ ਪੱਧਰ ਇੱਕ ਮੁੱਖ ਧਾਰਾ ਦੇ ਪੌਪ ਕੰਸਰਟ ਵਰਗਾ ਹੋ ਸਕੇ।

ਦਿਲਜੀਤ ਦੋਸਾਂਝ ਨੂੰ ਲੈ ਕੇ ਯੂਨੀਵਰਸਿਟੀ ਚ ਕੋਰਸ

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸੰਮੇਲਨ ਵਿੱਚ, ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ (ਟੀਐਮਯੂ) ਨੇ ਐਲਾਨ ਕੀਤਾ ਸੀ ਕਿ 2026 ਤੋਂ ਇੱਕ ਨਵਾਂ ਕੋਰਸ ਸ਼ੁਰੂ ਹੋਵੇਗਾ, ਜਿਸ ਵਿੱਚ ਦਿਲਜੀਤ ਦੋਸਾਂਝ ਦੇ ਕਰੀਅਰ, ਪੰਜਾਬੀ ਸੰਗੀਤ ਡਾਇਸਪੋਰਾ ਅਤੇ ਗਲੋਬਲ ਮਨੋਰੰਜਨ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਬਾਰੇ ਪੜ੍ਹਾਇਆ ਜਾਵੇਗਾ

ਕੀ ਹੈ ਇਲੂਮਿਨਾਟੀ ਅਤੇ ਇਸ ਦੇ ਪਿੱਛੇ ਦੀ ਕਹਾਣੀ

ਇਲੂਮਿਨਾਟੀ ਇੱਕ ਅਜਿਹਾ ਨਾਮ ਹੈ ਜੋ ਅਕਸਰ ਰਹੱਸਮਈ ਅਤੇ ਗੁਪਤ ਸੰਗਠਨਾਂ ਦੀਆਂ ਕਹਾਣੀਆਂ ਵਿੱਚ ਸੁਣਿਆ ਜਾਂਦਾ ਹੈ। ਇਤਿਹਾਸਕ ਤੌਰ ‘ਤੇ, ਇਹ 18ਵੀਂ ਸਦੀ ਦੇ ਅਖੀਰ ਵਿੱਚ ਜਰਮਨੀ ਵਿੱਚ ਗੁਪਤ ਸਮਾਜ ਨਾਲ ਸਬੰਧਤ ਹੈ, ਜਿਸ ਦਾ ਉਦੇਸ਼ ਗਿਆਨ, ਤਰਕ ਅਤੇ ਆਜ਼ਾਦ ਸੋਚ ਨੂੰ ਉਤਸ਼ਾਹਿਤ ਕਰਨਾ ਸੀ।

ਸਮੇਂ ਦੇ ਨਾਲ, ਪੌਪ ਸੱਭਿਆਚਾਰ ਅਤੇ ਸਾਜ਼ਿਸ਼ ਸਿਧਾਂਤਾਂ ਨੇ ਇਲੂਮਿਨਾਟੀ ਨੂੰ ਸ਼ਕਤੀਸ਼ਾਲੀ ਗੁਪਤ ਸਮੂਹ ਵਜੋਂ ਉਭਾਰਿਆ ਹੈ ਜੋ ਕਥਿਤ ਤੌਰ ‘ਤੇ ਰਾਜਨੀਤੀ, ਆਰਥਿਕਤਾ ਅਤੇ ਮਨੋਰੰਜਨ ਉਦਯੋਗ ਨੂੰ ਪਰਦੇ ਪਿੱਛੇ ਨਿਯੰਤਰਿਤ ਕਰਦਾ ਸੀ।

ਭਾਵੇਂ ਇਸ ਦੀ ਹੋਂਦ ਅਤੇ ਪ੍ਰਭਾਵ ਦਾ ਕੋਈ ਠੋਸ ਸਬੂਤ ਨਹੀਂ ਹੈ, ਪਰ ਇਹ ਨਾਮ ਅੱਜ ਵੀ ਰਹੱਸ, ਸ਼ਕਤੀ ਅਤੇ ਗਲੈਮਰ ਦਾ ਪ੍ਰਤੀਕ ਬਣ ਗਿਆ ਹੈ। ਬਹੁਤ ਸਾਰੇ ਹਾਲੀਵੁੱਡ ਗਾਇਕਾਂ ਅਤੇ ਅਦਾਕਾਰਾਂ ਦੇ ਨਾਮ ਇਲੂਮਿਨਾਟੀ ਨਾਲ ਜੁੜੇ ਹੋਏ ਹਨ।