Diljit Dosanjh Concert: ਬਲੈਕ ‘ਚ ਵਿਕ ਰਹੀਆਂ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ, ਸ਼ੋਅ ਵੇਖਣ ਤੋਂ ਖੁੰਝੇ ਫੈਨਜ਼ ਨਿਰਾਸ਼
Diljit Dosanjh Concert: ਗਲੋਬਲ ਆਰਟਿਸਟ ਦਿਲਜੀਤ ਦੋਸਾਂਝ ਨੇ ਨਾ ਸਿਰਫ਼ ਅਦਾਕਾਰੀ ਅਤੇ ਗਾਇਕ ਵਜੋਂ ਦੁਨੀਆ ਭਰ ਵਿੱਚ ਕਾਫੀ ਪ੍ਰਸਿੱਧੀ ਕਮਾਈ ਹੈ ਸਗੋਂ ਉਨ੍ਹਾਂ ਦੇ ਕੰਸਰਟ ਵੀ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਗਾਇਕ ਦੇ ਫੈਨਜ਼ ਦੁਨੀਆ ਭਰ ਵਿੱਚ ਹਨ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਹਰ ਕੰਨਸਰਟ ਦੀਆਂ ਟਿਕਟਾਂ ਸੋਲਡ ਆਊਟ ਹੋ ਜਾਂਦੀਆਂ ਹਨ।
ਇੰਟਰਨੈਸ਼ਨਲ Sensation ਫੈਮਸ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਆਪਣੀ ਗਾਇਕੀ ਲਈ ਮਸ਼ਹੂਰ ਹਨ। ਉਨ੍ਹਾਂ ਦੇ ਕੰਸਰਟ ਇਸ ਸਾਲ ਦਾ ਹੌਟ ਟੌਪਿਕ ਰਹੇ ਹਨ। ਉਨ੍ਹਾਂ ਦੇ ਹਰ ਕੰਨਸਰਟ ਨੇ ਨਾ ਸਿਰਫ਼ ਰਿਕਾਰਡ ਬਣਾਇਆ ਹੈ ਸਗੋਂ ਬ੍ਰੇਕ ਵੀ ਕੀਤਾ ਹੈ। ਗਾਇਕ ਮੈਲਬੌਰਨ ਵਿੱਚ ਰੋਡ ਲੇਬਰ ਅਰੀਨਾ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਅਜਿਹੇ ਭਾਰਤੀ ਅਤੇ ਪੰਜਾਬੀ ਸਿੰਗਰ ਹਨ। ਸ਼ੋਅ ਦੀਆਂ ਟਿਕਟਾਂ ਵੀ ਪਹਿਲੀ ਵਾਰ ਇੰਨ੍ਹੇ ਵੱਡੇ ਨੰਬਰ ਵਿੱਚ ਵਿਕੀਆਂ ਸਨ। ਪਰ ਕਈ ਵਾਰ ਗਾਇਕ ਦੇ ਕੰਨਸਰ ਦੀਆਂ ਟਿਕਟਾਂ ਬਲੈਕ ਵਿੱਚ ਵੀ ਮਿਲਦੀਆਂ ਹਨ। ਇਹ ਖੁਲਾਸਾ ਉਨ੍ਹਾਂ ਦੀ ਮੈਨੇਜਰ ਨੇ ਕੀਤਾ ਹੈ। ਹਾਲ ਹੀ ‘ਚ ਦੋਸਾਂਝ ਆਪਣੇ ਦਿਲ-ਲੁਮੀਨਾਟੀ ਟੂਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਕਾਰਨ ਇਹ ਹੈ ਕਿ ਦਿਲ-ਲੁਮਿਨਾਟੀ ਟੂਰ ਦੀਆਂ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਜਾਂਦੀਆਂ ਹਨ ਅਤੇ ਬਹੁਤ ਮਹਿੰਗੀਆਂ ਹੁੰਦੀਆਂ ਹਨ। ਇਸ ਤੋਂ ਕਾਫੀ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਈ ਪ੍ਰਾਈਜ਼ ਕੰਸਰਟ ਟਿਕਟਾਂ ਨੂੰ ਲੈ ਕੇ ਯੂਜ਼ਰਸ ਆਲੋਚਨਾ ਵੀ ਕਰਦੇ ਹਨ।
ਸੋਸ਼ਲ ਮੀਡੀਆ ਯੂਜ਼ਰਸ ਅਤੇ ਗਾਇਕ ਦੇ ਫੈਨਜ਼ ਇਸ ਮੁੱਦੇ ਨੂੰ ਲੈ ਕੇ ਵੀਡੀਓ ਬਣਾ ਰਹੇ ਹਨ ਅਤੇ ਦਿਲਜੀਤ ਨੂੰ ਟੈਗ ਕਰ ਰਹੇ ਹਨ ਕਿ ਉਹ ਕੰਸਰਟ ਲਈ ਟਿਕਟਾਂ ਨਹੀਂ ਖਰੀਦ ਸਕੇ ਕਿਉਂਕਿ ਟਿਕਟਾਂ ਨੂੰ ਖਰੀਦਣ ‘ਤੇ ਇਹ ਬਹੁਤ ਸਾਰੀਆਂ ਲਾਈਆਂ ਗਈਆਂ ਸਨ ਅਤੇ ਮਿੰਟਾਂ ਵਿੱਚ ਹੀ ਇਹ ਵਿਕ ਗਈਆਂ ਸੀ। ਟਿਕਟਾਂ ਦੀਆਂ ਕੀਮਤਾਂ ਵੀ ਹੈਰਾਨ ਕਰਨ ਵਾਲੀਆਂ ਹਨ। ਇਹ ਹੀ ਨਹੀਂ ਹਾਲ ਹੀ ਵਿੱਚ ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਖੁਲਾਸਾ ਵੀ ਕੀਤਾ ਹੈ ਕਿ ਗਾਇਕ ਨੇ ਆਪਣੇ ਅਮਰੀਕਾ ਦੇ ਸ਼ੋਅ ਤੋਂ ਲਗਭਗ 234 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਨੇ ਕਨੈਕਟ ਸਿਨੇ ਨੂੰ ਦੱਸਿਆ ਕਿ ਕੁਝ ਰੈਸਲਰ ਸਨ ਜਿਨ੍ਹਾਂ ਨੇ 54 ਲੱਖ ਅਤੇ 46 ਲੱਖ ਰੁਪਏ ਦੀਆਂ ਟਿਕਟਾਂ ਵੇਚੀਆਂ ਅਤੇ ਕੁਝ ਲੋਕ ਇਸ ਨੂੰ ਖਰੀਦ ਵੀ ਰਹੇ ਸਨ। ਹਾਲਾਂਕਿ, ਇਹ ਅਧਿਕਾਰਤ ਟਿਕਟ ਦੀਆਂ ਕੀਮਤਾਂ ਨਹੀਂ ਸਨ।
ਸੋਨਾਲੀ ਨੇ ਕਿਹਾ- “ਇੱਥੇ ਲੋਕਾਂ ਵਿੱਚ ਟ੍ਰੈਂਡ ਹੈ ਕਿ ਉਹ ਟਿਕਟਾਂ ਖਰੀਦਦੇ ਹਨ ਅਤੇ ਫਿਰ ਇਸਨੂੰ ਦੁਬਾਰਾ ਵੇਚਦੇ ਹਨ। ਅਸੀਂ ਗਾਇਕ ਦੇ ਉੱਤਰੀ ਅਮਰੀਕਾ ਦਿਲ-ਲੁਮਿਨਾਤੀ ਦੌਰੇ ਦੌਰਾਨ ਲਗਭਗ 28 ਮਿਲੀਅਨ ਡਾਲਰ (234 ਕਰੋੜ ਰੁਪਏ) ਕਮਾਏ”। ਉਨ੍ਹਾਂ ਨੇ ਅੱਗੇ ਕਿਹਾ ਕਿ ਦਿਲਜੀਤ ਦੇ ਆਉਣ ਵਾਲੇ ਯੂਰਪ ਦੌਰੇ ਦੀਆਂ ਟਿਕਟਾਂ ਕੁਝ ਘੰਟਿਆਂ ਵਿੱਚ ਹੀ ਸੋਲਡ ਆਊਟ ਹੋ ਗਈਆਂ। ਅਸੀਂ ਉਦੋਂ ਚਰਚਾ ਕਰ ਰਹੇ ਸੀ ਕਿ ਤੀਜਾ ਸ਼ੋਅ ਹੋਣਾ ਚਾਹੀਦਾ ਹੈ ਜਾਂ ਨਹੀਂ, ਪਰ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਗਭਗ 80,000 ਲੋਕ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਲਈ ਇੰਤਜਾਰ ਕਰ ਰਹੇ ਸਨ।”
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਵੀਰ ਦਾਸ ਐਮੀ ਐਵਾਰਡਜ਼ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ, ਇਨ੍ਹਾਂ ਅਦਾਕਾਰਾਂ ਨੇ ਵਧਾਈ ਦਿੱਤੀ
ਦਿਲਜੀਤ ਕਾ ਦਿਲ-ਲੁਮਿਨਾਟੀ ਇੰਡੀਆ ਟੂਰ
ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਹੁਣ ਦਿਲ-ਲੁਮਿਨਾਟੀ ਟੂਰ ਨੂੰ ਇੰਡੀਆ ਵਿੱਚ ਵੀ ਸ਼ੁਰੂ ਕਰਨ ਲਈ ਤਿਆਰ ਹਨ।
ਦਿਲਜੀਤ ਦੇ ਦਿਲ-ਲੁਮਿਨਾਟੀ ਇੰਡੀਆ ਟੂਰ ਦੀ ਸ਼ੁਰੂਆਤ 26 ਅਕਤੂਬਰ, 2024 ਨੂੰ ਦਿੱਲੀ ਤੋਂ ਹੋਵੇਗੀ। ਇਸ ਤੋਂ ਬਾਅਦ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਦਾ ਦੌਰਾ ਕਰਨਗੇ।