ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਦਿੱਤਾ ਗਿਫ਼ਟ, ਬੋਲੇ – ਇੱਕੋ ਹੀ ਹਨ ਭਾਰਤੀ ਅਤੇ ਪਾਕਿਸਤਾਨੀ’
Diljit Dosanjh: ਆਪਣੇ ਗੀਤਾਂ ਦੀ ਧੁਨ 'ਤੇ ਸਾਰਿਆਂ ਨੂੰ ਨੱਚਾਉਣ ਵਾਲੇ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ UK ਕੰਸਰਟ 'ਚ ਜੋ ਕੀਤਾ, ਉਸਨੇ ਸਭ ਦਾ ਦਿਲ ਜਿੱਤ ਲਿਆ ਹੈ। ਦਿਲਜੀਤ ਨੇ ਆਪਣੇ ਪਾਕਿਸਤਾਨੀ ਫੈਨ ਨੂੰ ਸਟੇਜ 'ਤੇ ਬੁਲਾਇਆ ਅਤੇ ਉਸ ਨੂੰ ਇੱਕ ਅਣੋਖਾ ਤੋਹਫਾ ਦਿੱਤਾ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਵੀ ਖੁੱਲ੍ਹ ਕੇ ਦੱਸਿਆ। ਦਿਲਜੀਤ ਦੋਸਾਂਝ ਨੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਅਜਿਹਾ ਸੰਦੇਸ਼ ਦਿੱਤਾ, ਜਿਸਨੂੰ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਭਾਵੁੱਕ ਹੋ ਗਏ।
ਆਪਣੇ ਗੀਤਾਂ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਲਈ ਜਾਣੇ ਜਾਂਦੇ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਹਾਲ ਹੀ ਵਿੱਚ ਇੱਕ ਵੀਡੀਓ ਵਿੱਚ, ਦਿਲਜੀਤ ਇੱਕ ਲਾਈਵ ਪਰਫਾਰਮੈਂਸ ਦੌਰਾਨ ਇੱਕ ਪ੍ਰਸ਼ੰਸਕ ਨੂੰ ਆਪਣੇ ਸ਼ੂਜ਼ ਗਿਫਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਜਾਣਨ ਤੋਂ ਬਾਅਦ ਕਿ ਉਹ ਪਾਕਿਸਤਾਨ ਤੋਂ ਹੈ, ਦਲਜੀਤ ਨੇ ਕਿਹਾ ਕਿ ਸਿਆਸੀ ਸਰਹਦਾਂ ਉਨ੍ਹਾਂ ਦੇ ਪਿਆਰ ਨੂੰ ਘੱਟ ਨਹੀਂ ਕਰ ਸਕਦੀਆਂ। ਦਿਲਜੀਤ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਗਾਇਕ ਇਸ ਵੇਲ੍ਹ ਆਪਣੇ ਦਿਲ-ਲੁਮਿਨਾਟੀ ਟੂਰ ਲਈ ਪੂਰੇ ਯੂਕੇ ਵਿੱਚ ਪਰਫਾਰਮ ਕਰ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਮੈਨਚੈਸਟਰ ਵਿੱਚ ਇੱਕ ਕੰਸਰਟ ਵਿੱਚ ਧੂਮ ਮਚਾ ਦਿੱਤੀ। ਇਸ ਕੰਸਰਟ ਦੌਰਾਨ ਉਨ੍ਹਾਂ ਨੇ ਆਪਣੇ ਪਾਕਿਸਤਾਨੀ ਫੈਨ ਨੂੰ ਖਾਸ ਤੋਹਫਾ ਦਿੱਤਾ। ਉਸ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਉਹ ਪਾਕਿਸਤਾਨ ਤੋਂ ਹੈ, ਜਿਸ ਤੋਂ ਬਾਅਦ ਗਾਇਕ ਨੇ ਇਕ ਸੰਦੇਸ਼ ਵੀ ਦਿੱਤਾ, ਜਿਸ ਤੋਂ ਬਾਅਦ ਉਥੇ ਮੌਜੂਦ ਭੀੜ ਖੁਸ਼ੀ ਨਾਲ ਝੂਮ ਉੱਠੀ। ਇਸ ਖਾਸ ਪਲ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
View this post on Instagram
ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਦਿੱਤਾ ਤੋਹਫਾ
ਸੰਦੇਸ਼ ‘ਚ ਦਿਲਜੀਤ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਸਰਹੱਦਾਂ ਲੋਕਾਂ ਨੂੰ ਵੰਡ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੰਗੀਤ ਰਾਹੀਂ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਪਾਲਦੇ ਹਨ, ਜੋ ਬਿਨਾਂ ਕਿਸੇ ਰੁਕਾਵਟ ਅਤੇ ਧਰਮ-ਜਾਤਿ ਦੇ ਬਣਦੇ ਹਨ।
ਇਹ ਵੀ ਪੜ੍ਹੋ
ਪਾਕਿਸਤਾਨ ਲਈ ਪਿਆਰ
ਦਿਲਜੀਤ ਨੇ ਕਿਹਾ, ‘ਹਿੰਦੁਸਤਾਨ, ਪਾਕਿਸਤਾਨ, ਦੋਵੇਂ ਇੱਕੋ ਜਿਹੇ ਹਨ। ਹਰ ਪੰਜਾਬੀ ਦੇ ਦਿਲ ਵਿੱਚ ਹਰ ਇੱਕ ਲਈ ਅਥਾਹ ਪਿਆਰ ਹੈ। ਇਹ ਸਰਹੱਦਾਂ ਤਾਂ ਸਿਆਸਤਦਾਨਾਂ ਨੇ ਬਣਾਈਆਂ ਹਨ, ਪਰ ਪੰਜਾਬੀ ਜਾਣਨ ਵਾਲੇ ਲੋਕ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਹੋਣ, ਸਭ ਇੱਕੋ ਜਿਹੇ ਹਨ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੂੰ ਸੈਂਸਰ ਬੋਰਡ ਤੋਂ ਵੱਡਾ ਝਟਕਾ, 120 ਕੱਟ ਤੇ ਫਿਲਮ ਦੇ ਨਾਂਅ ਤੋਂ ਇਤਰਾਜ਼
ਦਲਜੀਤ ਨੇ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਕੀਤਾ Introduce
View this post on Instagram
ਉਨ੍ਹਾਂ ਅੱਗੇ ਕਿਹਾ, ‘ਇਸ ਲਈ ਜੋ ਮੇਰੇ ਦੇਸ਼ ਭਾਰਤ ਤੋਂ ਆਏ ਹਨ ਅਤੇ ਜੋ ਮੇਰੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਆਏ ਹਨ, ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੁਹਾਡਾ ਧੰਨਵਾਦ।’ ਇਸ ਦੌਰਾਨ ਦਿਲਜੀਤ ਨੇ ਪਹਿਲੀ ਵਾਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੀ ਵੀ ਜਾਣ-ਪਛਾਣ ਕਰਵਾਈ। ਸ਼ੋਅ ਦੌਰਾਨ ਉਹ ਇਕ ਔਰਤ ਅੱਗੇ ਝੁਕਦੇ ਹੋਏ ਅਤੇ ਉਨ੍ਹਾਂ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆਏ। ਜਿਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਅੱਜ ਮੇਰੀ ਮਾਂ ਅਤੇ ਭੈਣ ਵੀ ਮੇਰਾ ਸ਼ੋਅ ਦੇਖਣ ਆਏ ਹਨ।