ਅਦਾਕਾਰ ਧਰਮਿੰਦਰ ਦੀ ਸਿਹਤ ਖ਼ਰਾਬ ਹੋਣ ਦੀਆਂ ਖਬਰਾਂ ਤੋਂ ਸਾਹਨੇਵਾਲ ਦੇ ਲੋਕ ਪ੍ਰੇਸ਼ਾਨ, ਚੰਗੀ ਸਿਹਤ ਦੇ ਲਈ ਕਰ ਰਹੇ ਦੁਆ
ਅਦਾਕਾਰ ਧਰਮਿੰਦਰ ਦੇ ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਖ਼ਰਾਬ ਸਿਹਤ ਦੀ ਖ਼ਬਰਾਂ ਤੋਂ ਬਹੁਤ ਜ਼ਿਆਦਾ ਚਿੰਤਿਤ ਹਨ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਦੁਆ ਮੰਗ ਰਹੇ ਹਨ। ਧਰਮਿੰਦਰ ਦੇ ਚੰਗੀ ਸਿਹਤ ਦੇ ਲਈ ਲੋਕ ਦੁਆ ਕਰ ਰਹੇ ਹਨ ਕਿ ਉਹ ਜਲਦ ਤੋਂ ਜਲਦ ਠੀਕ ਹੋਣ।
ਲੁਧਿਆਣਾ ਨਿਊਜ਼। ਮਸ਼ਹੂਰ ਫਿਲਮ ਅਦਾਕਾਰ ਅਤੇ ਬਾਲੀਵੁੱਡ ਵਿੱਚ ‘ਹੀ ਮੈਨ’ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ (ਧਰਮਿੰਦਰ ਸਿੰਘ ਦਿਓਲ) ਦੇ ਪਿੰਡ ਸਾਹਨੇਵਾਲ ਦੇ ਲੋਕ ਉਨ੍ਹਾਂ ਦੇ ਖ਼ਰਾਬ ਸਿਹਤ ਦੀ ਖ਼ਬਰਾਂ ਤੋਂ ਬਹੁਤ ਜ਼ਿਆਦਾ ਚਿੰਤਿਤ ਹਨ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਦੁਆ ਮੰਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਨਿੱਜੀ ਨਿਊਜ਼ ਚੈਨਲ ਉੱਪਰ ਪਿੰਡ ਸਾਹਨੇਵਾਲ ਵਿੱਚ ਲੱਡੂ ਵੰਡੇ ਜਾਣ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਚੈਨਲ ਟੀ.ਆਰ.ਪੀ ਦੇ ਲਈ ਗਲਤ ਖਬਰਾਂ ਚਲਾ ਰਹੇ ਹਨ।
ਧਰਮਿੰਦਰ ਦੇ ਬਿਮਾਰ ਹੋਣ ਦੀਆਂ ਖਬਰਾਂ ਤੋਂ ਲੋਕ ਪ੍ਰੇਸ਼ਾਨ
ਪਿੰਡ ਦੇ ਬਜਾਰ ਵਿੱਚ ਸਥਿਤ ਲੰਬੜਦਾਰ ਸਵੀਟ (ਸਾਧੂ ਹਲਵਾਈ) ਦੇ ਸੰਚਾਲਕ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਹ ਧਰਮਿੰਦਰ ਦੇ ਬਿਮਾਰ ਹੋਣ ਦੀਆਂ ਖਬਰਾਂ ਦੇਖ ਕੇ ਚਿੰਤਿਤ ਹਨ ਅਤੇ ਉਹ ਧਰਮਿੰਦਰ ਦੇ ਚੰਗੀ ਸਿਹਤ ਦੇ ਲਈ ਦੁਆ ਕਰ ਰਹੇ ਹਨ ਕਿ ਉਹ ਜਲਦ ਤੋਂ ਜਲਦ ਠੀਕ ਹੋਣ।
ਲੱਡੂ ਵੰਡੇ ਜਾਣ ਦੀ ਖਬਰਾਂ ਨੂੰ ਅਫਵਾਹ ਦੱਸਿਆ
ਲੰਬੜਦਾਰ ਹਲਵਾਈ ਦੇ ਸੰਚਾਲਕ ਨੇ ਇਹ ਵੀ ਦੱਸਿਆ ਕਿ ਧਰਵਿੰਦਰ ਜਦੋਂ ਵੀ ਆਉਂਦੇ ਹਨ ਉਨ੍ਹਾਂ ਦੇ ਦੁਕਾਨ ਦੇ ਗਾਜਰ ਦੇ ਬਰਫ਼ੀ ਜਰੂਰ ਖਾਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਧਰਮਿੰਦਰ ਨੂੰ ਮੁੰਬਈ ਮਿਲਣ ਲਈ ਜਾਂਦੇ ਹਨ ਤਾਂ ਉਨ੍ਹਾਂ ਦੇ ਦੁਕਾਨ ਤੋਂ ਗਾਜਰ ਦੀ ਬਰਫੀ ਜਰੂਰ ਲੈ ਕੇ ਜਾਂਦੇ ਹਨ ਕਿਉਂਕਿ ਇਹ ਧਰਮਿੰਦਰ ਦੀ ਮਨਪਸੰਦ ਮਿਠਾਈ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਧਰਮਿੰਦਰ ਦੇ ਬਿਮਾਰ ਹੋਣ ਤੇ ਪਿੰਡ ਵਿੱਚ ਲੱਡੂ ਵੰਡੇ ਜਾਣ ਦੀ ਖਬਰਾਂ ਨੂੰ ਅਫਵਾਹ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪਿੰਡ ਦੇ ਇੱਕ ਧਾਰਮਿਕ ਸਥਾਨ ‘ਤੇ ਸਮਾਗਮ ਹੈ ਜਿੱਥੇ ਲੱਡੂ ਚੜ੍ਹਾਏ ਜਾਂਦੇ ਹਨ। ਇਸ ਲਈ ਲੋਕ ਲੱਡੂ ਖਰੀਦ ਰਹੇ ਹਨ।