ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Dev Anand Birthday: ਲਾਈਮਲਾਈਟ ਤੋਂ ਦੂਰ ਹੈ ਦੇਵ ਆਨੰਦ ਦਾ ਪਰਿਵਾਰ, ਫਿਲਮੀ ਦੁਨੀਆਂ ‘ਚ ਨਹੀਂ ਦਿਖਾਏ ਪਾਏ ਕਮਾਲ

ਦੇਵ ਆਨੰਦ ਹਿੰਦੀ ਫਿਲਮ ਇੰਡਸਟਰੀ ਦੇ 'ਐਵਰਗਰੀਨ ਐਕਟਰ' ਵਜੋਂ ਜਾਣੇ ਜਾਂਦੇ ਹਨ। ਦੇਵ ਆਨੰਦ ਦੀਆਂ ਫਿਲਮਾਂ ਤੋਂ ਲੈ ਕੇ ਉਨ੍ਹਾਂ ਦੇ ਅਫੇਅਰਜ਼ ਤੱਕ ਉਨ੍ਹਾਂ ਨਾਲ ਜੁੜੀ ਹਰ ਚੀਜ਼ ਦੀ ਕਾਫੀ ਚਰਚਾ ਹੋਈ। ਪਰ ਉਸ ਦਾ ਪਰਿਵਾਰ ਲਾਈਮਲਾਈਟ ਦੀ ਇਸ ਦੁਨੀਆ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ।

Dev Anand Birthday: ਲਾਈਮਲਾਈਟ ਤੋਂ ਦੂਰ ਹੈ ਦੇਵ ਆਨੰਦ ਦਾ ਪਰਿਵਾਰ, ਫਿਲਮੀ ਦੁਨੀਆਂ ‘ਚ ਨਹੀਂ ਦਿਖਾਏ ਪਾਏ ਕਮਾਲ
Follow Us
tv9-punjabi
| Updated On: 26 Sep 2023 07:05 AM

ਬਾਲੀਵੁੱਡ ਨਿਊਜ। ਅੱਜ ਯਾਨੀ 26 ਸਤੰਬਰ ਨੂੰ ਹਿੰਦੀ ਫਿਲਮ ਇੰਡਸਟਰੀ (Hindi film industry) ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਦਾ 100ਵਾਂ ਜਨਮ ਦਿਨ ਹੈ। ਆਪਣੇ ਸਟਾਈਲ ਅਤੇ ਬੋਲਣ ਦੇ ਅਨੋਖੇ ਤਰੀਕੇ ਲਈ ਜਾਣੇ ਜਾਂਦੇ ਦੇਵ ਆਨੰਦ ਇੰਡਸਟਰੀ ਦੇ ਇਤਿਹਾਸ ਦੇ ਪਹਿਲੇ ਅਜਿਹੇ ਅਭਿਨੇਤਾ ਸਨ, ਜਿਨ੍ਹਾਂ ਦੇ ਲਈ ਹਜ਼ਾਰਾਂ ਕੁੜੀਆਂ ਦੀਵਾਨੀਆਂ ਸਨ।

ਹਾਲਾਂਕਿ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ਦਾ ਮਨੋਰੰਜਨ ਕਰਨ ਵਾਲੇ ਇਸ ਅਦਾਕਾਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੱਚੇ ਇਸ ਫਿਲਮੀ ਦੁਨੀਆ ‘ਚ ਕੁਝ ਖਾਸ ਨਹੀਂ ਦਿਖਾ ਸਕੇ। ਤਾਂ ਆਓ ਇੱਕ ਨਜ਼ਰ ਮਾਰੀਏ ਕਿ ਦੇਵ ਆਨੰਦ ਦੇ ਪਰਿਵਾਰ ਵਿੱਚ ਹੁਣ ਕੌਣ ਹੈ ਅਤੇ ਉਹ ਇਸ ਸਮੇਂ ਕੀ ਕਰ ਰਹੇ ਹਨ।

92 ਸਾਲ ਦੀ ਪਤਨੀ ਕਲਪਨਾ ਕਾਰਤਿਕ

92 ਸਾਲਾ ਦੇਵ ਆਨੰਦ ਦੀ ਪਤਨੀ ਕਲਪਨਾ ਕਾਰਤਿਕ ਆਪਣੇ ਬੇਟੇ ਸੁਨੀਲ ਆਨੰਦ ਨਾਲ ਰਹਿੰਦੀ ਹੈ। ਕਲਪਨਾ ਦਾ ਅਸਲੀ ਨਾਂ ਮੋਨਾ ਸੀ। 1954 ‘ਚ ਫਿਲਮ ‘ਟੈਕਸੀ ਡਰਾਈਵਰ’ (‘Taxi Driver’) ਦੇ ਸੈੱਟ ‘ਤੇ ਪਿਆਰ ਹੋਣ ਤੋਂ ਬਾਅਦ ਦੇਵ ਆਨੰਦ ਅਤੇ ਮੋਨਾ ਨੇ ਲੰਚ ਬ੍ਰੇਕ ਦੌਰਾਨ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਉਸ ਨੇ ਫਿਲਮਾਂ ਅਤੇ ਮੀਡੀਆ ਦੋਵਾਂ ਤੋਂ ਦੂਰੀ ਬਣਾ ਲਈ ਸੀ।

ਬੇਟੇ ਸੁਨੀਲ ਆਨੰਦ ਨੇ ਅਮਰੀਕਾ ਤੋਂ ਕੀਤੀ ਹੈ ਪੜ੍ਹਾਈ

ਦੇਵ ਆਨੰਦ ਦੇ ਬੇਟੇ ਸੁਨੀਲ ਆਨੰਦ ਦੀ ਉਮਰ 68 ਸਾਲ ਹੈ। ਅਦਾਕਾਰੀ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਉਸਨੇ ਅਮਰੀਕੀ ਯੂਨੀਵਰਸਿਟੀ (American University) ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਿਗਰੀ ਹਾਸਲ ਕੀਤੀ ਸੀ। ਕਾਰੋਬਾਰ ਦੀ ਪੜ੍ਹਾਈ ਦੇ ਬਾਵਜੂਦ ਸੁਨੀਲ ਨੂੰ ਫਿਲਮਾਂ ਦਾ ਸ਼ੌਕ ਸੀ। ਦੇਵ ਆਨੰਦ ਨੇ ਆਪਣੇ ਬੇਟੇ ਨੂੰ ਸਟਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਆਪਣੇ ਸੁਪਰਸਟਾਰ ਪਿਤਾ ਦੇ ਸਮਰਥਨ ਦੇ ਬਾਵਜੂਦ, ਸੁਨੀਲ ਆਨੰਦ ਦਾ ਐਕਟਿੰਗ ਕਰੀਅਰ ਸ਼ੁਰੂ ਨਹੀਂ ਹੋਇਆ। ਇਸ ਸਮੇਂ ਉਹ ਨਵਕੇਤਨ ਫਿਲਮਜ਼ ਦੇ ਬੈਨਰ ਹੇਠ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ।

ਦਿੱਲੀ ਰਹਿੰਦੀ ਹੈ ਬੇਟੀ ਦੇਵੀਨਾ ਆਨੰਦ

ਮਾਂ ਅਤੇ ਪਿਤਾ ਦੋਵੇਂ ਐਕਟਰ ਹੋਣ ਦੇ ਬਾਵਜੂਦ, ਦੇਵ ਆਨੰਦ ਦੀ ਬੇਟੀ ਦੇਵੀਨਾ ਆਨੰਦ ਨੇ ਫਿਲਮ ਇੰਡਸਟਰੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਉਸ ਦਾ ਵਿਆਹ ਪਾਇਲਟ ਬੌਬੀ ਨਾਰੰਗ ਨਾਲ ਹੋਇਆ ਸੀ। ਹਾਲਾਂਕਿ, ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਤਲਾਕ ਤੋਂ ਤੁਰੰਤ ਬਾਅਦ ਬੌਬੀ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਦੇਵੀਨਾ ਨੇ ਕੁਝ ਸਮਾਂ ਲਿਆ ਅਤੇ ਫਿਰ ਦੁਬਾਰਾ ਵਿਆਹ ਕਰ ਲਿਆ। ਲਾਈਮਲਾਈਟ ਤੋਂ ਦੂਰ ਰਹਿਣ ਵਾਲੀ ਦੇਵ ਆਨੰਦ ਦੀ ਇਹ ਬੇਟੀ ਸਾਦਾ ਜੀਵਨ ਬਤੀਤ ਕਰਦੀ ਹੈ। ਫਿਲਹਾਲ ਉਹ ਆਪਣੇ ਪਰਿਵਾਰ ਨਾਲ ਦਿੱਲੀ ‘ਚ ਰਹਿੰਦੀ ਹੈ।

ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!
ਸਿੱਧੂ ਮੂਸੇਵਾਲਾ ਤੇ ਬਣ ਰਹੀ Documentary ਤੋਂ ਖੁਸ਼ ਨਹੀਂ ਪਿਤਾ ਬਲਕੌਰ!...
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...