Deepika Padukone: ਦੀਪਿਕਾ ਨੇ ਸ਼ੇਅਰ ਕੀਤਾ ਮੈਟਰਨਿਟੀ ਫੋਟੋਸ਼ੂਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੰਗ- ‘Go and Surrender’
Deepika Padukone: ਦੀਪਿਕਾ ਪਾਦੂਕੋਣ ਨੇ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਸ਼ਾਨਦਾਰ ਮੈਟਰਨਿਟੀ ਸ਼ੂਟ ਵਿੱਚ ਰਣਵੀਰ ਸਿੰਘ ਨੂੰ ਆਪਣੀ ਗਰਭਵਤੀ ਪਤਨੀ ਨਾਲ ਕਾਫੀ ਪਿਆਰੇ ਅੰਦਾਜ਼ ਵਿੱਚ ਦੇਖਿਆ ਜਾ ਸਕਦਾ ਹੈ।
ਬੀ-ਟਾਊਨ ਦੀ ਮੋਸਟ ਅਵੇਟੇਡ ਮੋਮ ਟੂ ਬੀ ਦੀਪਿਕਾ ਪਾਦੂਕੋਣ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮੈਟਰਨਿਟੀ ਫੋਟੋਸ਼ੂਟ ਸ਼ੇਅਰ ਕੀਤਾ ਹੈ। ਜਿਸ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੈਲੇਬ੍ਰੇਟੀਸਜ਼ ਕਮੈਂਟ ਕਰ ਕੇ ਉਨ੍ਹਾਂ ਲਈ ਖੁਸ਼ੀ ਜਾਹਿਰ ਕਰ ਰਹੇ ਹਨ। ਮੈਟਰਨਿਟੀ ਫੋਟੋਸ਼ੂਟ ਵਿੱਚ ਕਪਲ ਕਾਫੀ ਖੂਬਸੂਰਤ ਲੱਗ ਰਹੇ ਹਨ। ਫੋਟੋਸ਼ੂਟ ਵਿੱਚ ਦੀਪਿਕਾ ਨੇ ਵੱਖ-ਵੱਖ ਡਰੈੱਸ ਵਿੱਚ ਪੋਜ਼ ਦਿੱਤੇ ਹਨ। ਉਨ੍ਹਾਂ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੀ ਮੌਜੂਦ ਹਨ। ਇਸ ਫੋਟੋਸ਼ੂਟ ਰਾਹੀਂ ਕਪਲ ਨੇ ਯਕੀਨਨ ਉਨ੍ਹਾਂ ਟ੍ਰੋਲਸ ਨੂੰ ਜਵਾਬ ਦੇ ਦਿੱਤਾ ਹੈ ਜੋ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ‘ਫੇਕ’ ਕਹਿ ਰਹੇ ਸਨ।