ਪੰਜਾਬੀ ਸਿੰਗਰ ਜੈਸਮੀਨ ਸੈਂਡਲਾਸ ਨੂੰ ਜਾਨ ਤੋਂ ਮਾਰਨ ਦੀ ਧਮਕੀ, ਲਾਰੈਂਸ ਗੈਂਗ ਦਾ ਨਾਂਅ ਲੈ ਕੇ ਕੀਤਾ ਫੋਨ
ਸਰਕਾਰ ਵੱਲੋਂ ਸਖਤੀ ਦੇ ਬਾਵਜੂਦ ਵੀ ਗੈਂਗਸਟਰਾਂ ਦੇ ਹੌਂਸਲੇ ਕਮਜੋਰ ਨਹੀਂ ਬਲਕਿ ਬੁਲੰਦ ਹੁੰਦੇ ਜਾ ਰਹੇ ਨੇ। ਕਦੇ ਵਪਾਰੀਆਂ ਨੂੰ ਫੋਨ ਤੇ ਧਮਕੀਆਂ ਤੇ ਕਦੀ ਗਾਇਕਾਂ ਨੂੰ ਫੋਨ ਤੇ ਧਮਕੀਆਂ ਦੇ ਕੇ ਫਿਰੌਦੀ ਦੀ ਮੰਗ ਕੀਤੀ ਜਾ ਰਹੀ ਹੈ। ਤੇ ਹੁਣ ਪੰਜਾਬ ਸਿੰਗਰ ਜੈਸਮੀਨ ਸੈਂਡਲਾਸ ਨੂੰ ਵੀ ਧਮਕੀ ਦਿੱਤੀ ਗਈ ਹੈ। ਲਾਰੈਂਸ ਬਿਸ਼ਨੋਈ ਦਾ ਨਾਂਅ ਲੈ ਕੇ ਜੈਸਮੀਨ ਨੂੰ ਧਮਕੀ ਦਿੱਤੀ ਹੈ। ਦਿੱਲੀ ਵਿੱਚ ਜਿਸ ਪੰਜ ਤਾਰਾ ਹੋਟਲ ਜੈਸਮੀਨ ਠਹਿਰੀ ਹੋਈ ਹੈ ਉਸਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਨਵੀਂ ਦਿੱਲੀ। ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜੈਸਮੀਨ ਸ਼ਨੀਵਾਰ ਨੂੰ ਹੀ ਨਵੀਂ ਦਿੱਲੀ (New Delhi) ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਲਾਈਵ ਪ੍ਰੋਗਰਾਮ ਕਰਨ ਆਈ ਹੈ। ਇੱਥੇ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਦੋਂ ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਉਸ ਨੂੰ ਧਮਕੀ ਭਰੇ ਫੋਨ ਆਏ। ਜੈਸਮੀਨ ਪੰਜਾਬੀ ਮੂਲ ਦੀ ਹੈ, ਪਰ ਹੁਣ ਅਮਰੀਕਾ ਵਿੱਚ ਰਹਿੰਦੀ ਹੈ।
ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਸਿੰਗਰ ਜੈਸਮੀਨ (Punjabi singer Jasmine) ਨੂੰ ਕਰੀਬ 10 ਤੋਂ 12 ਕਾਲਾਂ ਆਈਆਂ। ਇਸ ਦੌਰਾਨ ਕਾਫੀ ਬਦਸਲੂਕੀ ਵੀ ਕੀਤੀ ਗਈ। ਧਮਕੀ ਦੇਣ ਵਾਲਾ ਨੰਬਰ ਵਿਦੇਸ਼ ਦਾ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਹੈ।
ਇਸ ਦਾ ਪਤਾ ਲੱਗਦਿਆਂ ਹੀ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਜੈਸਮੀਨ ਦੀ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ। ਦਿੱਲੀ ਦੇ ਜਿਸ ਪੰਜ ਤਾਰਾ ਹੋਟਲ ਵਿੱਚ ਉਹ ਠਹਿਰੀ ਹੈ, ਉੱਥੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
6 ਸਾਲ ਦੀ ਉਮਰ ਤੋਂ ਹੀ ਕਰ ਰਹੀ ਸਟੇਜ ਸ਼ੋਅ
ਜਲੰਧਰ ਵਿੱਚ ਜਨਮੀ ਜੈਸਮੀਨ ਦਾ ਪਰਿਵਾਰ 13 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਵਿੱਚ ਸ਼ਿਫਟ ਹੋ ਗਿਆ ਸੀ। ਇੱਕ ਇੰਟਰਵਿਊ ਵਿੱਚ ਜੈਸਮੀਨ ਨੇ ਦੱਸਿਆ ਸੀ ਕਿ ਉਹ 6 ਸਾਲ ਦੀ ਉਮਰ ਤੋਂ ਹੀ ਸਟੇਜ ਸ਼ੋਅ ਕਰ ਰਹੀ ਹੈ। ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਪੂਰੀ ਕਰਨ ਵਾਲੀ ਜੈਸਮੀਨ ਬਚਪਨ ਤੋਂ ਹੀ ਗਾਇਕਾ ਬਣਨਾ ਚਾਹੁੰਦੀ ਸੀ। ਜੈਸਮੀਨ ਦੀ ਮੁਲਾਕਾਤ ਹਨੀ ਸਿੰਘ ਨਾਲ 2013 ‘ਚ ਹੋਈ ਸੀ।
ਹਨੀ ਜੈਸਮੀਨ ਦੀ ਪ੍ਰਤਿਭਾ ਨੂੰ ਦੇਖ ਕੇ ਖੁਸ਼ ਹੋਇਆ ਅਤੇ ਉਸਨੂੰ ਆਪਣੀ ਅਗਲੀ ਐਲਬਮ ਵਿੱਚ ਗਾਉਣ ਦੀ ਪੇਸ਼ਕਸ਼ ਕੀਤੀ। ਜਿਸ ਲਈ ਉਹ ਰਾਜ਼ੀ ਹੋ ਗਈ ਸੀ। ਹਨੀ ਇਸ ਗੀਤ ਨੂੰ ਸਲਮਾਨ ਦੀ ਫਿਲਮ ‘ਕਿਕ’ ਲਈ ਪ੍ਰੋਡਿਊਸ ਕਰਨ ਜਾ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਡੇਵਿਲ: ਯਾਰ ਨਾ ਮਿਲੇ… ਗੀਤ ਵਿੱਚ ਪਲੇਬੈਕ ਗਾਉਣ ਦੇ ਨਾਲ-ਨਾਲ ਜੈਸਮੀਨ ਨੇ ਇਸ ਦੇ ਬੋਲ ਵੀ ਲਿਖੇ ਹਨ।