AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Christmas Eve: ਜਲੰਧਰ ‘ਚ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ‘ਚ ਪਹੁੰਚਣਗੇ ਬਾਲੀਵੁੱਡ ਦੇ ਦਿੱਗਜ ਕਲਾਕਾਰ

ਕ੍ਰਿਸਮਿਸ ਦਾ ਤਿਉਹਾਰ 25 ਦਸੰਬਰ ਨੂੰ ਦੇਸ਼ ਅਤੇ ਦੁਨੀਆ ਵਿਚ ਬੜੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਮੌਕੇ ਚਰਚਾਂ ਨੂੰ ਵੀ ਸਜਾਇਆ ਜਾ ਰਿਹਾ ਹੈ। ਚਰਚ ਦੇ ਪ੍ਰਬੰਧਕ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ 25 ਦਸੰਬਰ ਨੂੰ ਬਾਲੀਵੁੱਡ ਸਿਤਾਰੇ ਸਭ ਤੋਂ ਪਹਿਲਾਂ ਜਲੰਧਰ ਪਹੁੰਚਣਗੇ ਅਤੇ ਰਾਤ ​​ਨੂੰ ਇਹ ਕਲਾਕਾਰ ਨਿਊ ​​ਚੰਡੀਗੜ੍ਹ ਕੁਰਾਲੀ ਦੇ ਚਰਚ 'ਚ ਹਾਜ਼ਰੀ ਭਰਨਗੇ।

Christmas Eve: ਜਲੰਧਰ 'ਚ ਚਰਚ ਆਫ਼ ਗਲੋਰੀ ਐਂਡ ਵਿਜ਼ਡਮ 'ਚ ਪਹੁੰਚਣਗੇ ਬਾਲੀਵੁੱਡ ਦੇ ਦਿੱਗਜ ਕਲਾਕਾਰ
davinder-kumar-jalandhar
| Updated On: 22 Dec 2023 16:04 PM IST
Share

ਕ੍ਰਿਸਮਿਸ ਦਾ ਤਿਉਹਾਰ ਦੇਸ਼ ਅਤੇ ਦੁਨੀਆ ਵਿਚ ਬੜੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜੇ ਮੌਕੇ ਚਰਚਾਂ ਨੂੰ ਵੀ ਸਜਾਇਆ ਜਾ ਰਿਹਾ ਹੈ। ਇਸ ਦੌਰਾਨ 25 ਦਸੰਬਰ ਨੂੰ ਜਲੰਧਰ ਵਿੱਚ, ਬਾਲੀਵੁੱਡ ਦੇ ਦਿੱਗਜ ਕਲਾਕਾਰ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਵਿੱਚ ਪਹੁੰਚਣਗੇ ਅਤੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਜਲੰਧਰ ਸਮਾਗਮ ਤੋਂ ਬਾਅਦ ਬਾਲੀਵੁੱਡ ਅਦਾਕਾਰ ਨਿਊ ​​ਚੰਡੀਗੜ੍ਹ ਕੁਰਾਲੀ ਸਥਿਤ ਚਰਚ ਵੀ ਜਾਣਗੇ।

ਇਸ ਸਬੰਧੀ ਚਰਚ ਦੇ ਪ੍ਰਬੰਧਕ ਅਵਤਾਰ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਨਕੋਦਰ ਰੋਡ, ਜਲੰਧਰ ਵਿਖੇ ਸਥਿਤ ਚਰਚ ਆਫ ਗਲੋਰੀ ਐਂਡ ਵਿਜ਼ਡਮ ‘ਚ ਸਵੇਰੇ 11 ਵਜੇ ਬਾਲੀਵੁੱਡ ਦੇ ਕਲਾਕਾਰ ਇਕ ਸਮਾਗਮ ‘ਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸਤੋਂ ਪਹਿਲਂ 15 ਦਸੰਬਰ ਨੂੰ ਇੱਕ ਵਿਸ਼ਾਲ ਰੈਲੀ ਕੱਢੀ ਗਈ ਸੀ, ਜਿਸ ਦੀ ਸ਼ੁਰੂਆਤ ਕਰਨ ਲਈ ਸੁਨੀਲ ਸ਼ੈਟੀ, ਰਾਖੀ ਸਾਵੰਤ ਅਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚੇ ਸਨ।

ਉਨ੍ਹਾਂ ਦੱਸਿਆ ਕਿ ਚਰਚ ਦੇ ਪਾਦਰੀ ਬਲਜਿੰਦਰ ਸਿੰਘ ਵੱਲੋਂ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਪਹੁੰਚਣ ਲਈ ਕਿਹਾ ਜਾ ਰਿਹਾ ਹੈ। ਚਰਚ ਦੇ ਪ੍ਰਬੰਧਕ ਨੇ ਦੱਸਿਆ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਨੀਲ ਸ਼ੈਟੀ, ਜਯਾਪ੍ਰਦਾ, ਗੋਵਿੰਦਾ, ਜੈਕੀ ਸ਼ਰਾਫ, ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ, ਗੁਲਸ਼ਨ ਗਰੋਵਰ ਅਤੇ ਦਿ ਕਪਿਲ ਸ਼ਰਮਾ ਸ਼ੋਅ ਦੇ ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਮਪਾਲ ਯਾਦਵ ਸਮੇਤ ਕਈ ਹੋਰ ਕਲਾਕਾਰ ਜਲੰਧਰ ਦੇ ਤਾਜਪੁਰ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ ਅਤੇ ਉਸ ਤੋਂ ਬਾਅਦ ਨਿਊ ਚੰਡੀਗੜ੍ਹ ਕੁਰਾਲੀ ਵਿਖੇ ਸ਼ਾਮ 5 ਤੋਂ 10 ਵਜੇ ਤੱਕ ਕ੍ਰਿਸਮਿਸ ਦਾ ਸਮਾਗਮ ਹੋਵੇਗਾ।

31 ਦਸੰਬਰ ਨੂੰ ਵੀ ਹੋਵੇਗਾ ਸਮਾਗਮ

ਜਲੰਧਰ ਤੋਂ ਹੁੰਦੇ ਹੋਏ ਇਹ ਸਾਰੇ ਦਿੱਗਜ ਕਲਾਕਾਰ ਸ਼ਾਮ ਨੂੰ ਕੁਰਾਲੀ ਚਰਚ ਨਿਊ ਚੰਡੀਗੜ੍ਹ ਵਿਖੇ ਪਹੁੰਚਣਗੇ। ਜਿਹੜੇ ਲੋਕ 25 ਦਸੰਬਰ ਨੂੰ ਨਹੀਂ ਪਹੁੰਚ ਸਕਣਗੇ, ਉਨ੍ਹਾਂ ਲਈ 31 ਦਸੰਬਰ ਨੂੰ ਨਿਊ ਚੰਡੀਗੜ੍ਹ ਕੁਰਾਲੀ ਚਰਚ ਵਿਖੇ ਇਕ ਸਮਾਗਮ ਕਰਵਾਇਆ ਜਾਵੇਗਾ ਅਤੇ ਉਹ ਲੋਕ ਉੱਥੇ ਪਹੁੰਚ ਕੇ ਸਮਾਗਮ ਦਾ ਹਿੱਸਾ ਬਣ ਸਕਦੇ ਹਨ।

Follow Us
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......