ਚੰਡੀਗੜ੍ਹ ਵਿੱਚ ਗਾਇਕ ਅਰਿਜੀਤ ਦਾ ਸ਼ੋਅ ਕੱਲ੍ਹ, ਟ੍ਰੈਫਿਕ ਪੁਲਿਸ ਨੇ ਜਾਮ ਤੋਂ ਬਚਣ ਲਈ ਇਹ ਰੂਟ ਕੀਤਾ ਤਿਆਰ

Updated On: 

03 Nov 2023 16:38 PM

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਚੰਡੀਗੜ੍ਹ ਦੇ ਸੈਕਟਰ-34 'ਚ ਹੋਣ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਭੀੜ ਇਕੱਠੀ ਹੋਣ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਸ ਨੇ ਵੀ ਰੂਟ ਪਲਾਨ ਤਿਆਰ ਕਰ ਲਿਆ ਹੈ। ਰੂਟ ਪਲਾਨ ਦੇ ਮੁਤਾਬਕ ਲੋਕਾਂ ਨੂੰ ਘਰੋਂ ਨਿਕਲਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਾਉਣ ਲਈ ਇਹ ਯੋਜਨਾ ਤਿਆਰ ਕੀਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਰੂਟ ਪਲਾਨ ਕੀਤਾ ਤਿਆਰ

ਚੰਡੀਗੜ੍ਹ ਵਿੱਚ ਗਾਇਕ ਅਰਿਜੀਤ ਦਾ ਸ਼ੋਅ ਕੱਲ੍ਹ, ਟ੍ਰੈਫਿਕ ਪੁਲਿਸ ਨੇ ਜਾਮ ਤੋਂ ਬਚਣ ਲਈ ਇਹ ਰੂਟ ਕੀਤਾ ਤਿਆਰ

(Photo Credit: arijitsingh)

Follow Us On

ਚੰਡੀਗੜ੍ਹ ਨਿਊਜ। ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦਾ ਲਾਈਵ ਸ਼ੋਅ ਚੰਡੀਗੜ੍ਹ ਦੇ ਸੈਕਟਰ-34 ‘ਚ ਹੋਣ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਭੀੜ ਇਕੱਠੀ ਹੋਣ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਸ ਨੇ ਵੀ ਰੂਟ ਪਲਾਨ ਤਿਆਰ ਕਰ ਲਿਆ ਹੈ। ਰੂਟ ਪਲਾਨ ਦੇ ਮੁਤਾਬਕ ਲੋਕਾਂ ਨੂੰ ਘਰੋਂ ਨਿਕਲਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਾਉਣ ਲਈ ਇਹ ਯੋਜਨਾ ਤਿਆਰ ਕੀਤੀ ਹੈ।

ਸ਼ੋਅ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਟ੍ਰੈਫਿਕ ਪਲਾਨ

ਚੰਡੀਗੜ੍ਹ ਪੁਲਿਸ ਵੱਲੋਂ ਲਾਈਵ ਸ਼ੋਅ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਡਾਇਮੰਡ ਅਤੇ ਲੌਂਜ ਦੀਆਂ ਟਿਕਟਾਂ ਵਾਲਿਆਂ ਨੂੰ ਸਟੇਜ ਦੇ ਪਿੱਛੇ ਸ਼ਾਮ ਜਵੈਲਰਜ਼ ਦੇ ਸਾਹਮਣੇ ਤੋਂ ਐਂਟਰੀ ਲੈਣੀ ਪਵੇਗੀ। ਪਲੈਟੀਨਮ ਟਿਕਟਾਂ ਰੱਖਣ ਵਾਲਿਆਂ ਨੂੰ ਜਿੱਥੇ ਆਕਾਸ਼ ਇੰਸਟੀਚਿਊਟ ਦੇ ਸਾਹਮਣੇ ਆਪਣੇ ਵਾਹਨ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ, ਉੱਥੇ ਹੀ , ਗੋਲਡ, ਸਿਲਵਰ,ਬ੍ਰੋਂਜ ਅਤੇ ਸਟੂਡੈਂਟ ਸਟੈਂਡਿੰਗ ਟਿਕਟਾਂ ਵਾਲਿਆਂ ਨੂੰ ਆਪਣੇ ਵਾਹਨ ਜਨਰਲ ਪਾਰਕਿੰਗ ਅਤੇ ਸ਼ੋਅ ਵਾਲੀ ਥਾਂ ਦੇ ਸਾਹਮਣੇ ਉਪਲਬਧ ਖੁੱਲ੍ਹੀ ਥਾਂ ਵਿੱਚ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਆਮ ਪਾਰਕਿੰਗ ਵਿੱਚ ਦੁਬਈ ਕਾਰਨੀਵਲ ਅਤੇ ਬਰੇਨ ਇੰਟਰਨੈਸ਼ਨਲ ਦੇ ਵਿਚਕਾਰ ਹੋਵੇਗੀ। ਸਟੇਟ ਲਾਇਬ੍ਰੇਰੀ ਦੇ ਸਾਹਮਣੇ, ਗੁਰਦੁਆਰੇ ਦੇ ਸਾਹਮਣੇ ਅਤੇ ਸਟੇਟ ਲਾਇਬ੍ਰੇਰੀ ਦੇ ਪਿੱਛੇ ਦਰਸ਼ਕਾਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਟ੍ਰੈਫਿਕ ਸਬੰਧੀ ਆਮ ਲੋਕਾਂ ਨੂੰ ਸਲਾਹ

ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਚੰਡੀਗੜ੍ਹ ਪੁਲੀਸ ਨੇ ਕੱਲ ਸੈਕਟਰ 33-34 ਦੀ ਡਿਵਾਈਡਿੰਗ ਰੋਡ ਅਤੇ ਸੈਕਟਰ 34-35 ਦੀ ਡਿਵਾਈਡਿੰਗ ਰੋਡ ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕਿਉਂਕਿ ਦਰਸ਼ਕਾਂ ਦੀ ਸਭ ਤੋਂ ਵੱਧ ਭੀੜ ਇਨ੍ਹਾਂ ਦੋਵਾਂ ਸੜਕਾਂ ‘ਤੇ ਹੋਵੇਗੀ। ਇਸ ਕਾਰਨ ਇੱਥੇ ਟ੍ਰੈਫਿਕ ਜਾਮ ਹੋ ਸਕਦਾ ਹੈ।

ਜਾਮ ਤੋਂ ਰਾਹਤ ਦੁਆਏਗੀ ਚੰਡੀਗੜ੍ਹ ਪੁਲਿਸ

ਚੰਡੀਗੜ੍ਹ ਪੁਲੀਸ ਵੱਲੋਂ ਜਾਰੀ ਰੋਡ ਪਲਾਨ ਮੁਤਾਬਕ ਫਰਨੀਚਰ ਮਾਰਕੀਟ ਦੇ ਸਾਹਮਣੇ ਤੋਂ ਸਿਰਫ਼ ਵਾਹਨਾਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ। ਇੱਥੋਂ ਵਾਹਨਾਂ ਦੀ ਨਿਕਾਸੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸੈਕਟਰ 33 ਅਤੇ 34 ਲਾਈਫ ਪੁਆਇੰਟ ਤੋਂ ਲੈ ਕੇ ਨਿਊ ਲੇਬਰ ਚੌਕ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਕਿੰਗ ਅਤੇ ਪਿਕ ਡਰਾਪ ਨਹੀਂ ਕੀਤਾ ਜਾ ਸਕੇਗਾ। ਟਰੈਫਿਕ ਪੁਲੀਸ ਦੇ ਨਕਸ਼ੇ ਵਿੱਚ ਪੁਆਇੰਟ ਨੰਬਰ ਡੀ ਤੋਂ ਸਰਵਿਸ ਲੇਨ ਵੱਲ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਹੈ।