CCL 2024: ‘ਸਪੋਰਟਸ ਹੋਵੇ ਜਾਂ ਆਰਟ…ਹਰ ਚੀਜ ਲਈ ਪੈਸ਼ਨ ਬਹੁਤ ਜਰੂਰੀ’, ਪੰਜਾਬੀ ਸਿੰਗਰ ਨਿੰਜਾ ਨਾਲ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ

Updated On: 

22 Feb 2024 19:24 PM IST

CCL 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।

CCL 2024: ਸਪੋਰਟਸ ਹੋਵੇ ਜਾਂ ਆਰਟ...ਹਰ ਚੀਜ ਲਈ ਪੈਸ਼ਨ ਬਹੁਤ ਜਰੂਰੀ, ਪੰਜਾਬੀ ਸਿੰਗਰ ਨਿੰਜਾ ਨਾਲ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ

ਪੰਜਾਬੀ ਗਾਇਕ ਨਿੰਜਾ ਨਾਲ ਟੀਵੀ9 ਪੰਜਾਬੀ ਦੀ ਖਾਸ ਗੱਲਬਾਤ

Follow Us On

ਸਾਰੇ ਖਿਡਾਰੀਆਂ ਦੇ ਨਾਲ-ਨਾਲ ਪੰਜਾਬ ਦੇ ਮਸ਼ਹੂਰ ਸਿੰਗਰ ਨਿੰਜਾ ਵੀ ਮੈਦਾਨ ਤੇ ਮੌਜੂਦ ਰਹੇ। ਟੀਵੀ9 ਪੰਜਾਬੀ ਨੇ ਉਨ੍ਹਾਂ ਨਾਲ ਮੈਚ ਨੂੰ ਲੈ ਕੇ ਖਾਸ ਗੱਲਬਾਤ ਕੀਤੀ। ਇਸ ਖਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਅਜਿਹੇ ਟੂਰਨਾਮੈਂਟ ਭੱਜਦੌੜ ਵਾਲੀ ਜਿੰਦਗੀ ਵਿਚਾਲੇ ਕਾਫੀ ਅਹਿਮ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਲਾ ਹੋਵੇ ਜਾਂ ਖੇਡ। ਹਰ ਚੀਜ ਲਈ ਪੈਸ਼ੋਨੇਟ ਹੋਣਾ ਬਹੁਤ ਜਰੂਰੀ ਹੈ। ਜਦੋਂ ਤੱਕ ਤੁਸੀਂ ਕਿਸੇ ਚੀਜ ਨੂੰ ਦਿਲ ਨਾਲ ਨਹੀਂ ਕਰੋਗੇ ਤਾਂ ਉਸ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।

ਉਨ੍ਹਾਂ ਕਿਹਾ ਕਿ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਕਿਸੇ ਚੀਜ ਨੂੰ ਤੁਸੀਂ ਕਿੰਨਾ ਮਹਤੱਵ ਦਿੰਦੇ ਹੋ ਜਾਂ ਕਿੰਨਾ ਪਿਆਰ ਕਰਦੇ ਹੋ। ਜਿਹੜੇ ਪਿੰਡ ਤੋਂ ਉਹ ਆਏ ਹਨ, ਉੱਥੇ ਸਪੋਰਟਸ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਪਰ ਕਲਾਕਾਰ ਬਣਨ ਤੋਂ ਬਾਅਦ ਸਪੋਰਟਸ ਲਈ ਕਾਫੀ ਘੱਟ ਸਮਾਂ ਮਿਲਦਾ ਹੈ। ਅਜਿਹੇ ਵਿੱਚ ਅਜਿਹੇ ਆਯੋਜਨ ਲਾਈਫ ਵਿੱਚ ਨਵੀਂ ਊਰਜਾ ਭਰ ਦਿੰਦੇ ਹਨ। ਇਸ ਖਾਸ ਗੱਲਬਾਤ ਦੌਰਾਨ ਨਿੰਜਾ ਨੇ ਆਪਣੇ ਅਪਕਮਿੰਗ ਪ੍ਰੌਜੇਕਟਸ ਬਾਰੇ ਵੀ ਜਾਣਕਾਰੀ ਦਿੱਤੀ।

ਜਿਕਰਯੋਗ ਹੈ ਕਿ ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ। CCL 2024 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?