Hera Pheri 3: ਸੰਜੇ ਦੱਤ ਦੀ ਐਂਟਰੀ ਨਾਲ ਲੱਗੇਗਾ ‘ਹੇਰਾ ਫੇਰੀ-3’ ਵਿੱਚ ਕਾਮੇਡੀ ਦਾ ਤੜਕਾ

Published: 

17 Mar 2023 11:24 AM IST

Hera Pheri Comedy Touch: ਜਲਦ ਹੀ ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਫਿਲਮ ਹੇਰਾ ਫੇਰੀ-3 ਵਿੱਚ ਨਜ਼ਰ ਆਉਣਗੇ। ਸਾਲ 2000 ਵਿੱਚ ਹੇਰਾ ਫੇਰੀ ਬਾਲੀਵੁੱਡ ਟਿਕਟ ਖਿੜਕੀ 'ਤੇ ਵੱਡੀ ਹਿੱਟ ਰਹੀ ਸੀ। ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਇਹ ਫਿਲਮ ਉਸ ਸਮੇਂ ਸੁਪਰਹਿੱਟ ਰਹੀ ਸੀ।

Hera Pheri 3: ਸੰਜੇ ਦੱਤ ਦੀ ਐਂਟਰੀ ਨਾਲ ਲੱਗੇਗਾ ਹੇਰਾ ਫੇਰੀ-3 ਵਿੱਚ ਕਾਮੇਡੀ ਦਾ ਤੜਕਾ

Image Credit Source: Instagram

Follow Us On
ਮਨੋਰੰਜਨ ਨਿਊਜ਼: ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਸਟਾਰਰ ਫਿਲਮ ਹੇਰਾ ਫੇਰੀ ਸਾਲ 2000 ਵਿੱਚ ਬਾਲੀਵੁੱਡ ਟਿਕਟ ਖਿੜਕੀ ‘ਤੇ ਵੱਡੀ ਹਿੱਟ ਰਹੀ ਸੀ। ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਇਹ ਫਿਲਮ ਉਸ ਸਮੇਂ ਸੁਪਰਹਿੱਟ ਰਹੀ ਸੀ। ਇਸ ਸਫਲਤਾ ਤੋਂ ਖੁਸ਼ ਹੋ ਕੇ ਫਿਲਮ ਨਿਰਮਾਤਾ ਨੇ ਇਕ ਵਾਰ ਫਿਰ ਤਿੰਨਾਂ ਨੂੰ ਨਾਲ ਲੈ ਕੇ ਫਿਲਮ ਨੂੰ ਹੇਰਾ ਫੇਰੀ (Hera Pheri) ਦੇ ਨਾਮ ਨਾਲ ਰਿਲੀਜ਼ ਕੀਤਾ। ਇਸ ਫਿਲਮ ਨੂੰ ਵੀ ਦਰਸ਼ਕਾਂ ਨੇ ਓਨਾ ਹੀ ਪਸੰਦ ਅਤੇ ਪਿਆਰ ਦਿੱਤਾ ਜਿੰਨਾ ਪਹਿਲੀ ਫਿਲਮ ਨੂੰ ਮਿਲਿਆ ਸੀ। ਫਿਰ ਹੇਰਾਫੇਰੀ ਵਿੱਚ ਵੀ ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ।

ਜਲਦ ਰਿਲੀਜ਼ ਹੋਵੇਗੀ ਹੇਰਾ ਫੇਰੀ- 3

ਹੇਰਾ ਫੇਰੀ ਇਸ ਕੜੀ ‘ਚ ਹੁਣ ਇਸ ਫਿਲਮ ਦਾ ਤੀਜਾ ਭਾਗ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਵਾਰ ਫਿਲਮ ਦਾ ਨਾਂ ਹੇਰਾ ਫੇਰੀ ਤੀਨ ਰੱਖਿਆ ਗਿਆ ਹੈ। ਇੱਕ ਵਾਰ ਫਿਰ ਅਕਸ਼ੈ, ਸੁਨੀਲ ਅਤੇ ਪਰੇਸ਼ ਰਾਵਲ ਦੀ ਤਿਕੜੀ ਰਾਜੂ, ਸ਼ਿਆਮ ਅਤੇ ਬਾਬੂ ਦੇ ਰੂਪ ਵਿੱਚ ਦਰਸ਼ਕਾਂ ਨੂੰ ਹਸਾਉਣ ਲਈ ਇਕੱਠੇ ਆ ਗਏ ਹਨ। ਫਰਹਾਦ ਸਾਮਜੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਵਿੱਚ ਇੱਕ ਹੋਰ ਬਾਲੀਵੁੱਡ ਸੁਪਰਸਟਾਰ ਦੀ ਵੀ ਐਂਟਰੀ ਹੋਈ ਹੈ, ਜਿਸ ਦਾ ਨਾਮ ਹੈ ਸੰਜੇ ਦੱਤ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਖੁਦ ਸੰਜੇ ਦੱਤ (Sanjay Dutt) ਨੇ ਫਿਲਮ ‘ਚ ਆਪਣੇ ਰੋਲ ਬਾਰੇ ਜਾਣਕਾਰੀ ਦਿੱਤੀ।

ਫਿਲਮ ‘ਚ ਸੰਜੇ ਦੱਤ ਇਹ ਕਿਰਦਾਰ ਨਿਭਾਉਣਗੇ

ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ਵਾਲੇ ਸੰਜੇ ਦੱਤ ਇਸ ਫਿਲਮ ‘ਚ ਡੌਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਸੰਜੇ ਦੱਤ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ‘ਚ ਡੌਨ ਦਾ ਕਿਰਦਾਰ ਨਿਭਾ ਚੁੱਕੇ ਹਨ। ਪਰ ਇਸ ਵਾਰ ਉਸ ਦਾ ਕਿਰਦਾਰ ਥੋੜ੍ਹਾ ਵੱਖਰਾ ਹੋਵੇਗਾ। ਜਾਣਕਾਰੀ ਦਿੰਦੇ ਹੋਏ ਸੰਜੇ ਦੱਤ ਨੇ ਦੱਸਿਆ ਕਿ ਉਹ ਫਿਲਮ ‘ਚ ਇਕ ਨੇਤਰਹੀਣ ਡਾਨ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਸੰਜੇ ਦੱਤ ਨੇ ਕਿਹਾ ਕਿ ਇੱਕ ਵਾਰ ਕਾਸਟ ਦੀ ਤਰੀਕ ਤੈਅ ਹੋਣ ਤੋਂ ਬਾਅਦ ‘ਹੇਰਾ ਫੇਰੀ 3’ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਸੰਜੇ ਦੱਤ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਫਿਲਮ ਵਿੱਚ ਆਪਣੇ ਕਿਰਦਾਰ ਨੂੰ ਪੂਰਾ ਇਨਸਾਫ ਦੇਣ ਤਾਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਕੰਮ ਪਸੰਦ ਆਵੇ। ਇਸ ਫਿਲਮ ਵਿੱਚ ਵੀ ਉਨ੍ਹਾਂ ਦਾ ਕਿਰਦਾਰ ਬਹੁਤ ਮਜੇਦਾਰ ਹੈ ਜਿਸ ਨੂੰ ਦਰਸ਼ਕ ਜ਼ਰੂਰ ਪਸੰਦ ਕਰਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ