ਪ੍ਰੀਤੀ ਜ਼ਿੰਟਾ ਨੇ ਅਮਰੀਕਾ ‘ਚ ਮਨਾਈ ਜਨਮ ਅਸ਼ਟਮੀ, ਪੰਜਾਬੀ ਸੂਟ ਪਾ ਕੇ ਪਹੁੰਚੀ ਮੰਦਰ

Updated On: 

18 Aug 2025 13:08 PM IST

Preity Zinta Celebrated Janmashtami: ਪ੍ਰੀਤੀ ਜ਼ਿੰਟਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ 'ਤੇ ਇਸ ਉਤਸਵ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਨਮ ਅਸ਼ਟਮੀ ਦਾ ਸਮਾਹੋਰ ਕਾਫ਼ੀ ਭਾਵੁਕ ਤੇ ਮਜ਼ੇਦਾਰ ਰਿਹਾ। ਉਨ੍ਹਾਂ ਨੇ ਮੰਦਰ ਦੇ ਪੁਜਾਰੀ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪਿਆਰ ਤੇ ਸ਼ਾਨਦਾਰ ਸਵਾਗਤ ਦਾ ਅਹਿਸਾਸ ਦਿਵਾਇਆ।

ਪ੍ਰੀਤੀ ਜ਼ਿੰਟਾ ਨੇ ਅਮਰੀਕਾ ਚ ਮਨਾਈ ਜਨਮ ਅਸ਼ਟਮੀ, ਪੰਜਾਬੀ ਸੂਟ ਪਾ ਕੇ ਪਹੁੰਚੀ ਮੰਦਰ

ਪ੍ਰੀਤੀ ਜ਼ਿੰਟਾ (Image: Instagram/realpz)

Follow Us On

ਬਾਲੀਵੁੱਡ ਅਦਾਕਾਰਾ ਤੇ ਆਈਪੀਐਲ ‘ਚ ਪੰਜਾਬ ਕਿੰਗਸ ਫ੍ਰੈਂਚਾਇਜ਼ੀ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਨੇ ਲਾਸ ਐਂਜਲਸ ‘ਚ ਵੈਲੀ ਹਿੰਦੂ ਟੈਂਪਲ ‘ਚ ਜਨਮ ਅਸ਼ਟਮੀ ਦਾ ਪਵਿਤ੍ਰ ਉਤਸਵ ਮਨਾਇਆ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਇਸ ਸਮਾਰੋਹ ‘ਚ ਉਨ੍ਹਾਂ ਨਾਲ ਮੌਜ਼ੂਦ ਰਿਹਾ। ਪ੍ਰੀਤੀ ਜ਼ਿੰਟਾਂ ਪੰਜਾਬੀ ਸੂਟ ਪਾ ਕੇ ਮੰਦਰ ਪਹੁੰਚੀ। ਉਨ੍ਹਾਂ ਦੇ ਬੱਚੇ ਵੀ ਭਾਰਤੀ ਪਹਿਰਾਵੇ ‘ਚ ਤਿਆਰ ਹੋ ਕੇ ਮੰਦਰ ਪਹੁੰਚੇ ਸਨ।

ਪ੍ਰੀਤੀ ਜ਼ਿੰਟਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ‘ਤੇ ਇਸ ਉਤਸਵ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਨਮ ਅਸ਼ਟਮੀ ਦਾ ਸਮਾਹੋਰ ਕਾਫ਼ੀ ਭਾਵੁਕ ਤੇ ਮਜ਼ੇਦਾਰ ਰਿਹਾ। ਉਨ੍ਹਾਂ ਨੇ ਮੰਦਰ ਦੇ ਪੁਜਾਰੀ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪਿਆਰ ਤੇ ਸ਼ਾਨਦਾਰ ਸਵਾਗਤ ਦਾ ਅਹਿਸਾਸ ਦਿਵਾਇਆ।

ਭਾਰਤੀ ਸੰਸਕ੍ਰਿਤੀ ਨਾਲ ਜੁੜੇ ਰਹਿੰਦੇ ਪ੍ਰੀਤੀ ਜ਼ਿੰਟਾ

ਪ੍ਰੀਤਿ ਜ਼ਿੰਟਾ ਨੇ 2016 ‘ਚ ਅਮਰੀਕੀ ਫਾਇਨੈਂਸ਼ੀਅਲ ਐਕਸਪਰਟ ਜੀਨ ਗੁੱਡਇਨੱਫ ਨਾਲ ਵਿਆਹ ਕਰਵਾਇਆ। ਜੀਨ ਭਲੇ ਹੀ ਵਿਦੇਸ਼ੀ ਹਨ, ਪਰ ਪ੍ਰੀਤੀ ਨੇ ਉਨ੍ਹਾਂ ਨਾਲ ਭਾਰਤੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਭਾਰਤੀ ਸੰਸਕ੍ਰਿਤੀ ਨਾਲ ਕਾਫ਼ੀ ਪ੍ਰੇਮ ਹੈ। ਇਸ ਤੋਂ ਇਲਾਵਾ ਪ੍ਰੀਤੀ ਪੰਜਾਬੀ ਸੰਸਕ੍ਰਿਤੀ ਨਾਲ ਵੀ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੁੰਦੇ ਦੇਖਿਆ ਗਿਆ ਹੈ। ਆਈਪੀਐਲ ਮੈਚਾਂ ਦੌਰਾਨ ਉਹ ਕਈ ਵਾਰ ਪੰਜਾਬੀ ਪਹਿਰਾਵੇ ‘ਚ ਵੀ ਦੇਖੇ ਗਏ ਹਨ।

ਇਸੇ ਤਰ੍ਹਾਂ ਪ੍ਰੀਤੀ ਜ਼ਿੰਟਾ ਨੇ ਆਈਪੀਐਲ ‘ਚ ਟੀਮ ਦਾ ਨਾਮ ਕਿੰਗਸ ਇਲੈਵਨ ਪੰਜਾਬ ਰੱਖਿਆ। ਹਾਲਾਂਕਿ, ਬਾਅਦ ‘ਚ ਟੀਮ ਦਾ ਨਾਮ ਪੰਜਾਬ ਕਿੰਗਸ ਕਰ ਦਿੱਤਾ ਗਿਆ। ਪ੍ਰੀਤੀ ਜ਼ਿੰਟਾ ਪੰਜਾਬ ਕਿੰਗਸ ਦੇ ਲਗਭਗ ਹਰ ਮੈਚ ‘ਚ ਟੀਮ ਦਾ ਉਤਸ਼ਾਹ ਵਧਾਉਣ ਲਈ ਪਹੁੰਚਦੇ ਹਨ। ਇਸ ਤੋਂ ਇਲਾਵਾ ਉਹ ਟੀਮ ਦੇ ਪ੍ਰਸ਼ੰਸਕਾਂ ‘ਚ ਵੀ ਆਪਣੇ ਚੰਗੇ ਸੁਭਾਅ ਕਰਕੇ ਕਾਫ਼ੀ ਚਰਚਾ ‘ਚ ਰਹਿੰਦੇ ਹਨ।

ਪ੍ਰੀਤੀ ਜ਼ਿੰਟਾ ਦਾ ਫਿਲਮੀ ਕਰੀਅਰ

ਪ੍ਰੀਤੀ ਜ਼ਿੰਟਾ ਨੇ 1998 ਵਿੱਚ ਫਿਲਮ ‘ਦਿਲ ਸੇ’ ਨਾਲ ਹਿੰਦੀ ਸਿਨੇਮਾ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ ਫਲਾਪ ਸਾਬਤ ਹੋਈ। ਹਾਲਾਂਕਿ, ਉਨ੍ਹਾਂ ਦੀ ਦੂਜੀ ਫਿਲਮ ‘ਸੋਲਜਰ’ ਬੌਬੀ ਦਿਓਲ ਨਾਲ ਸੀ ਤੇ ਇਹ ਸੁਪਰਹਿੱਟ ਰਹੀ। 27 ਸਾਲਾਂ ‘ਚ, ਪ੍ਰੀਤੀ ਨੇ 25 ਫਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ 14 ਫਿਲਮਾਂ ਫਲਾਪ ਰਹੀਆਂ ਤੇ ਕੁਝ ਔਸਤ ਰਹੀਆਂ। ਆਪਣੇ ਫਿਲਮੀ ਕਰੀਅਰ ‘ਚ ਹੁਣ ਤੱਕ, ਪ੍ਰੀਤੀ ਨੇ ਬਾਕਸ ਆਫਿਸ ‘ਤੇ ਸਿਰਫ 4 ਸੁਪਰਹਿੱਟ ਫਿਲਮਾਂ ਹੀ ਦਿੱਤੀਆਂ ਹਨ।