AR Rahman ਦੀ ਛਾਤੀ ਵਿੱਚ ਉੱਠਿਆ ਦਰਦ, ਹਸਪਤਾਲ ਵਿੱਚ ਕਰਵਾਇਆ ਗਿਆ ਦਾਖਿਲ

Updated On: 

16 Mar 2025 11:10 AM

AR Rahman Hospitalised : ਹਸਪਤਾਲ ਦੇ ਨਜ਼ਦੀਕੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੂੰ ਐਂਜੀਓਗ੍ਰਾਮ ਕਰਵਾਉਣਾ ਪੈ ਸਕਦਾ ਹੈ। ਆਸਕਰ ਜੇਤੂ ਸੰਗੀਤਕਾਰ ਦੀ ਦੇਖਭਾਲ ਇੱਕ ਵਿਸ਼ੇਸ਼ ਟੀਮ ਦੁਆਰਾ ਕੀਤੀ ਜਾ ਰਹੀ ਹੈ। ਏ.ਆਰ. ਰਹਿਮਾਨ ਨੂੰ ਐਮਰਜੈਂਸੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ।

AR Rahman ਦੀ ਛਾਤੀ ਵਿੱਚ ਉੱਠਿਆ ਦਰਦ, ਹਸਪਤਾਲ ਵਿੱਚ ਕਰਵਾਇਆ ਗਿਆ ਦਾਖਿਲ
Follow Us On

ਸੰਗੀਤਕਾਰ ਏ.ਆਰ. ਰਹਿਮਾਨ ਨੂੰ ਛਾਤੀ ਵਿੱਚ ਦਰਦ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਏ ਆਰ ਰਹਿਮਾਨ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ। ਐਤਵਾਰ ਸਵੇਰੇ ਉਨ੍ਹਾਂ ਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਨੂੰ ਤੁਰੰਤ ਚੇਨਈ ਦੇ ਗ੍ਰੀਮਜ਼ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਸੰਗੀਤਕਾਰ ਨੂੰ ਸਵੇਰੇ ਸਾਢੇ 7 ਵਜੇ ਦੇ ਕਰੀਬ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਕਈ ਟੈਸਟ ਕੀਤੇ, ਜਿਨ੍ਹਾਂ ਵਿੱਚ ਈਸੀਜੀ ਅਤੇ ਈਕੋਕਾਰਡੀਓਗ੍ਰਾਮ ਸ਼ਾਮਲ ਸਨ।

ਅੱਜ ਤੱਕ ਦੀ ਇੱਕ ਰਿਪੋਰਟ ਦੇ ਅਨੁਸਾਰ, ਹਸਪਤਾਲ ਦੇ ਨਜ਼ਦੀਕੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੂੰ ਐਂਜੀਓਗ੍ਰਾਮ ਕਰਵਾਉਣਾ ਪੈ ਸਕਦਾ ਹੈ। ਆਸਕਰ ਜੇਤੂ ਸੰਗੀਤਕਾਰ ਦੀ ਦੇਖਭਾਲ ਇੱਕ ਵਿਸ਼ੇਸ਼ ਟੀਮ ਦੁਆਰਾ ਕੀਤੀ ਜਾ ਰਹੀ ਹੈ। ਏ.ਆਰ. ਰਹਿਮਾਨ ਨੂੰ ਐਮਰਜੈਂਸੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ।

ਡਾਕਟਰਾਂ ਦੀ ਨਿਗਰਾਨੀ ਹੇਠ AR ਰਹਿਮਾਨ

ਏਆਰ ਰਹਿਮਾਨ ਇਸ ਸਮੇਂ ਇੱਕ ਡਾਕਟਰ ਦੀ ਨਿਗਰਾਨੀ ਹੇਠ ਹਨ। ਫਿਲਹਾਲ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਹੈ। ਸੰਗੀਤਕਾਰ 58 ਸਾਲ ਦੇ ਹਨ। ਏ.ਆਰ. ਰਹਿਮਾਨ ਕੁਝ ਮਹੀਨੇ ਪਹਿਲਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ਬਰਾਂ ਵਿੱਚ ਸਨ। ਹਾਲ ਹੀ ਵਿੱਚ ਉਨ੍ਹਾਂ ਦੀ ਸਾਬਕਾ ਪਤਨੀ ਸਾਇਰਾ ਬਾਨੋ ਦੀ ਸਰਜਰੀ ਹੋਈ ਹੈ। ਉਸ ਸਮੇਂ ਦੌਰਾਨ ਉਹਨਾਂ ਨੇ ਰਹਿਮਾਨ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ।

ਏ.ਆਰ. ਰਹਿਮਾਨ ਅਤੇ ਸਾਇਰਾ ਬਾਨੋ ਦਾ ਵਿਆਹ 1995 ਵਿੱਚ ਹੋਇਆ ਸੀ। ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਿਆਹ ਤੋਂ ਏ.ਆਰ. ਰਹਿਮਾਨ ਅਤੇ ਸਾਇਰਾ ਦੇ 3 ਬੱਚੇ ਹਨ। ਦੋ ਧੀਆਂ ਅਤੇ ਇੱਕ ਪੁੱਤਰ। ਪਿਛਲੇ ਸਾਲ ਨਵੰਬਰ ਵਿੱਚ, ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਇਹ ਗੱਲ ਸਾਰਿਆਂ ਨਾਲ ਸਾਂਝੀ ਕੀਤੀ।

AR ਰਹਿਮਾਨ ਦੇ ਗੀਤ ਲੋਕਾਂ ਦੀ ਜੁਬਾਨ ਤੇ ਰਹਿੰਦੇ ਹਨ। ਉਹਨਾਂ ਦਾ ਇੱਕ ਗੀਤ ‘ਜੈ ਹੋ’ ਅੱਜ ਵੀ ਜ਼ਿਆਦਾਤਰ ਭਾਰਤੀਆਂ ਦੀ ਪਸੰਦ ਹਨ। ਇਸ ਗੀਤ ਲਈ ਸਾਲ 2009 ਵਿੱਚ ਉਹਨਾਂ ਨੂੰ ਆਸਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੇ ਫੈਨਸ AR ਰਹਿਮਾਨ ਦੇ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣ ਲਈ ਪ੍ਰਾਥਨਾਵਾਂ ਕਰ ਰਹੇ ਹਨ।