ਬਾਲੀਵੁੱਡ ਦੇ 'ਭਾਈਜਾਨ' ਨੂੰ ਪੁਲਿਸ ਦਾ ਪਹਿਰਾ ਨਹੀਂ ਹੈ ਪਸੰਦ
ਬਾਲੀਵੁੱਡ ਸੁਪਰਸਟਾਰ
ਸਲਮਾਨ ਖਾਨ (Salman Khan) ਦੀ ਆਉਣ ਵਾਲੀ ਫਿਲਮ
‘ਕਿਸੀ ਕਾ ਭਾਈ ਕਿਸੀ ਕੀ ਜਾਨ’ (Kisi ka Bhai Kisi ki Jaan) ਦੀ ਰਿਲੀਜ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਲਗਾਤਾਰ ਵਧਾ ਰਹੇ ਹਨ। ਹੁਣ ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਗੀਤ ਦਾ ਟੀਜ਼ਰ ਸਾਹਮਣੇ ਆਇਆ ਸੀ।
ਸਲਮਾਨ ਖਾਨ ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਅਤੇ ਹੁਣ ਇਹ ਫਿਲਮ ਰਿਲੀਜ਼ ਲਈ ਤਿਆਰ ਹੈ। ਸਲਮਾਨ ਖਾਨ ਦੀ ਇਹ ਫਿਲਮ ਈਦ ਦੇ ਮੌਕੇ ‘ਤੇ 21 ਅਪ੍ਰੈਲ ਨੂੰ ਬਾਕਸ ਆਫਿਸ ‘ਤੇ ਦਸਤਕ ਦੇਵੇਗੀ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਖਾਨ ਨੇ ਰਿਲੀਜ਼ ਤੋਂ ਪਹਿਲਾਂ ਇਹ ਫਿਲਮ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਹੈ, ਤਾਂ ਜੋ ਫਿਲਮ ਵਿੱਚ ਲੋੜ ਮੁਤਾਬਕ ਬਦਲਾਅ ਕੀਤਾ ਜਾ ਸਕੇ।
ਸੋਹੇਲ ਖਾਨ ਦੇ ਸਟੂਡੀਓ ਵਿੱਚ ਕੀਤੀ ਜਾ ਰਹੀ ਐਡੀਟਿੰਗ
ਇਕ ਰਿਪੋਰਟ ਮੁਤਾਬਕ ਸਲਮਾਨ ਖਾਨ ਆਪਣੀ ਇਸ ਬਹੁਚਰਚਿਤ ਫਿਲਮ ‘ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਹਨ। ਇਸ ਲਈ ਸਲਮਾਨ ਖਾਨ ਨੇ ਫਿਲਮ ਦੇ ਐਕਸ਼ਨ ਸੀਨਸ ਲਈ ਸੋਹੇਲ ਖਾਨ ਦੇ ਬਾਂਦਰਾ ਸਟੂਡੀਓ ਵਿੱਚ ਫਿਲਮ ਦੀ ਐਡੀਟਿੰਗ ਦਾ ਪਹਿਲਾ ਦੌਰ ਸ਼ੁਰੂ ਕਰ ਦਿੱਤਾ ਹੈ। ਸੋਹੇਲ ਖਾਨ ਨੂੰ ਐਕਸ਼ਨ ਫਿਲਮਾਂ ‘ਚ ਕਾਫੀ ਦਿਲਚਸਪੀ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਫਿਲਮ ‘ਚ ਕੋਈ ਕਮੀ ਨਾ ਆਵੇ।
ਪਰਿਵਾਰ ਨੇ ਪੂਰੀ ਤਰਾਂ ਮਨੋਰੰਜਨ ਫਿਲਮ ਦੱਸਿਆ
ਸਲਮਾਨ ਖਾਨ ਨੇ ਆਪਣੇ ਪਰਿਵਾਰ ਨਾਲ ਆਪਣੇ ਪਨਵੇਲ ਫਾਰਮ ਹਾਊਸ ‘ਤੇ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇਖੀ। ਉਨ੍ਹਾਂ ਦੇ ਪਰਿਵਾਰ ਨੂੰ ਇਹ ਫਿਲਮ ਬਹੁਤ ਪਸੰਦ ਆਈ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਮਨੋਰੰਜਨ ਭਰਪੂਰ ਹੈ। ਹਾਲਾਂਕਿ, ਕਈ ਪਰਿਵਾਰਕ ਮੈਂਬਰਾਂ ਨੇ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਹੈ, ਜਿਸ ਬਾਰੇ ਸਲਮਾਨ ਨੇ ਫਿਲਮ ਸੰਪਾਦਕ ਬੰਟੀ ਨੇਗੀ ਨੂੰ ਜਾਣੂ ਕਰਵਾਇਆ ਹੈ। ਬੰਟੀ ਨੇ ਫਿਲਮ ਦੀ ਐਡੀਟਿੰਗ ਵੀ ਸ਼ੁਰੂ ਕਰ ਦਿੱਤੀ ਹੈ, ਸਲਮਾਨ ਦੇ ਪਰਿਵਾਰ ਦੇ ਸੁਝਾਵਾਂ ਮੁਤਾਬਕ ਜਲਦ ਹੀ ਸੀਨਸ ‘ਚ ਬਦਲਾਅ ਕੀਤਾ ਜਾਵੇਗਾ।
ਤਮਿਲ ਫਿਲਮ ਵੀਰਮ ਦਾ ਰੀਮੇਕ ਹੈ
ਸਲਮਾਨ ਦੀ ਇਸ ਫਿਲਮ ਦੀ ਚਰਚਾ ਲੋਕਾਂ ‘ਚ ਕਾਫੀ ਜ਼ਿਆਦਾ ਹੈ। ਉਨ੍ਹਾਂ ਤੋਂ ਇਲਾਵਾ ਫਿਲਮ ਵਿੱਚ ਪੂਜਾ ਹੇਗੜੇ,
ਸ਼ਹਿਨਾਜ਼ ਗਿੱਲ, ਰਾਘਵ ਜੁਆਲ ਅਤੇ ਸਿਧਾਰਥ ਨਿਗਮ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਕਿਸੀ ਕਾ ਭਾਈ ਕਿਸੀ ਕੀ ਜਾਨ 2014 ਦੀ ਤਾਮਿਲ ਫਿਲਮ ਵੀਰਮ ਦਾ ਰੀਮੇਕ ਹੈ।
ਪਠਾਨ ਫਿਲਮ ਦੀ ਰਿਲੀਜ਼ ਦੌਰਾਨ ਦਿਖਾਇਆ ਗਿਆ ਟ੍ਰੇਲਰ
ਸਲਮਾਨ ਖਾਨ ਦੇ ਪ੍ਰਸ਼ੰਸਕਾਂ ਦੀ ਬੇਚੈਨੀ ਉਸ ਦਿਨ ਤੋਂ ਵੱਧ ਗਈ ਹੈ ਜਦੋਂ ਸਿਨੇਮਾ ਹਾਲਾਂ ‘ਚ
ਸ਼ਾਹਰੁਖ ਖਾਨ ਸਟਾਰਰ ਫਿਲਮ ਪਠਾਨ ਦੀ ਸਕ੍ਰੀਨਿੰਗ ਦੌਰਾਨ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟ੍ਰੇਲਰ ਦਿਖਾਇਆ ਗਿਆ ਸੀ। ਉਸ ਦੌਰਾਨ ਦਰਸ਼ਕਾਂ ਨੇ ਸਲਮਾਨ ਖਾਨ ਦੀ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਅਤੇ ਹੁਣ ਦਰਸ਼ਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ