ਟਚ ਨਾ ਕਰੋ ਸ਼ਰਮ ਕਰੋ,ਦੁਬਈ ਤੋਂ ਵਾਪਸ ਪਰਤੀ ਰਾਖੀ ਸਾਂਵਤ ਦੇ ਬਦਲੇ ਤੇਵਰ, ਮਰਦਾਂ ‘ਤੇ ਜੰਮਕੇ ਭੜਕੀ, ਵੀਡੀਓ ਵਾਇਰਲ

Published: 

03 Sep 2023 20:15 PM

ਜਦੋਂ ਤੋਂ ਅਦਾਕਾਰਾ ਰਾਖੀ ਸਾਵੰਤ ਨੇ ਧਰਮ ਪਰਿਵਰਤਨ ਕੀਤਾ ਹੈ, ਉਹ ਮੁਸਲਿਮ ਧਰਮ ਦਾ ਪਾਲਣ ਕਰਦੀ ਨਜ਼ਰ ਆ ਰਹੀ ਹੈ। ਰਾਖੀ ਹਾਲ ਹੀ 'ਚ ਉਮਰਾਹ ਤੋਂ ਵਾਪਸ ਆਈ ਹੈ। ਰਾਖੀ ਸਾਵੰਤ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਦਾ ਨਵਾਂ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਗੁੱਸੇ 'ਚ ਨਜ਼ਰ ਆ ਰਹੀ ਹੈ।

ਟਚ ਨਾ ਕਰੋ ਸ਼ਰਮ ਕਰੋ,ਦੁਬਈ ਤੋਂ ਵਾਪਸ ਪਰਤੀ ਰਾਖੀ ਸਾਂਵਤ ਦੇ ਬਦਲੇ ਤੇਵਰ, ਮਰਦਾਂ ਤੇ ਜੰਮਕੇ ਭੜਕੀ, ਵੀਡੀਓ ਵਾਇਰਲ
Follow Us On

Bollywood News: ਰਾਖੀ ਸਾਵੰਤ ਅਤੇ ਉਸ ਦਾ ਡਰਾਮਾ ਇੰਟਰਨੈੱਟ ‘ਤੇ ਆਏ ਦਿਨ ਚਰਚਾ ‘ਚ ਰਹਿੰਦਾ ਹੈ। ਰਾਖੀ ਪਿਛਲੇ ਕਾਫੀ ਸਮੇਂ ਤੋਂ ਲਾਈਮਲਾਈਟ (Limelight) ‘ਚ ਸੀ। ਰਾਖੀ ਹਾਲ ਹੀ ਵਿੱਚ ਉਮਰਾਹ ਕਰਕੇ ਭਾਰਤ ਪਰਤੀ ਹੈ। ਉਸ ਦਾ ਸੋਸ਼ਲ ਮੀਡੀਆ ਅਕਾਊਂਟ ਉਮਰਾਹ ਅਤੇ ਮਦੀਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਉਮਰਾਹ ਦੌਰਾਨ ਅਦਾਕਾਰਾ ਬਹੁਤ ਰੋਈ।

ਉਸ ਨੇ ਅੱਲ੍ਹਾ ਨੂੰ ਇਨਸਾਫ਼ ਦੀ ਅਪੀਲ ਵੀ ਕੀਤੀ ਸੀ। ਇਸ ਦੌਰਾਨ ਰਾਖੀ ਸਾਵੰਤ ਦਾ ਇੱਕ ਨਵਾਂ ਵੀਡੀਓ ਕਾਫੀ ਮਸ਼ਹੂਰ ਹੋਇਆ ਹੈ। ਦਰਅਸਲ, ਜੋ ਵੀਡੀਓ (Video) ਸਾਹਮਣੇ ਆਇਆ ਹੈ, ਉਸ ‘ਚ ਰਾਖੀ ਸਾਵੰਤ ਦਾ ਪੂਰਾ ਸਟਾਈਲ ਬਦਲ ਗਿਆ ਨਜ਼ਰ ਆ ਰਿਹਾ ਹੈ। ਜਦੋਂ ਤੋਂ ਰਾਖੀ ਨੇ ਉਮਰਾਹ ਲਈ ਭਾਰਤ ਛੱਡਿਆ ਹੈ, ਉਸ ਦਾ ਪਹਿਰਾਵਾ ਪੂਰੀ ਤਰ੍ਹਾਂ ਬਦਲ ਗਿਆ ਹੈ।

ਹੁਣ ਪੂਰੀ ਤਰ੍ਹਾਂ ਮੁਸਲਿਮ ਬਣ ਗਈ ਰਾਖੀ

ਰਾਖੀ ਸਾਂਵਤ (Rakhi Savat) ਹੁਣ ਪੂਰੀ ਤਰ੍ਹਾਂ ਮੁਸਲਿਮ ਧਰਮ ਦਾ ਪਾਲਣ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਡ੍ਰੈਸਿੰਗ ਦੇ ਨਾਲ-ਨਾਲ ਉਸ ਦੇ ਬੋਲਣ ਦੇ ਤਰੀਕੇ ਵਿਚ ਵੀ ਕਾਫੀ ਬਦਲਾਅ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਰਾਖੀ ਸਾਵੰਤ ਲਾਲ ਰੰਗ ਦੇ ਬੁਰਕੇ ‘ਚ ਨਜ਼ਰ ਆ ਰਹੀ ਹੈ। ਬੁਰਕੇ ਨਾਲ ਖੁਦ ਨੂੰ ਪੂਰੀ ਤਰ੍ਹਾਂ ਢੱਕਣ ਦੇ ਨਾਲ-ਨਾਲ ਉਹ ਆਪਣੇ ਆਲੇ-ਦੁਆਲੇ ਦੇ ਮਰਦਾਂ ਨੂੰ ਸਲਾਹ ਦਿੰਦੀ ਨਜ਼ਰ ਆ ਰਹੀ ਹੈ।

ਰਾਖੀ ਨੂੰ ਏਅਰਪੋਰਟ ‘ਤੇ ਦੇਖਿਆ ਗਿਆ

ਵਾਇਰਲ ਵੀਡੀਓ ‘ਚ ਰਾਖੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਯਾਰ, ਮੇਰੇ ਤੋਂ ਦੂਰ ਰਹੋ, ਮੈਨੂੰ ਇਹ ਸਭ ਪਸੰਦ ਨਹੀਂ ਹੈ। ਰਾਖੀ ਔਰਤਾਂ ਨਾਲ ਪਿਆਰ ਨਾਲ ਪੇਸ਼ ਆਉਂਦੀ ਨਜ਼ਰ ਆਈ। ਜਦੋਂ ਉਸ ਦੇ ਇਕ ਪ੍ਰਸ਼ੰਸਕ ਨੇ ਰਾਖੀ ਨੂੰ ਏਅਰਪੋਰਟ ‘ਤੇ ਦੇਖਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਕੋਈ ਦੁਬਈ ਤੋਂ ਆਇਆ ਹੈ। ਜਿਸ ਦੇ ਜਵਾਬ ‘ਚ ਰਾਖੀ ਦਾ ਕਹਿਣਾ ਹੈ ਕਿ ਉਹ ਵੀ ਦੁਬਈ ਤੋਂ ਆਈ ਹੈ। ਹਾਲਾਂਕਿ, ਬਾਅਦ ਵਿੱਚ ਰਾਖੀ ਨੇ ਪਾਪਰਾਜ਼ੀ ਨੂੰ ਕਿਹਾ ਕਿ ਉਹ ਸ਼ੇਖਾ ਵਰਗੀ ਲੱਗਦੀ ਹੈ ਨਾ ਕਿ ਰੇਖਾ।

ਰਾਖੀ ਦਾ ਬਦਲਿਆ ਰਵੱਈਆ

ਇਸ ਤੋਂ ਇਲਾਵਾ ਇਕ ਹੋਰ ਵੀਡੀਓ ਹੈ, ਜਿਸ ‘ਚ ਰਾਖੀ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੁਰਸ਼ਾਂ ‘ਤੇ ਫਟਕਾਰ ਪਾਉਂਦੀ ਨਜ਼ਰ ਆ ਰਹੀ ਹੈ। ਰਾਖੀ ਕਹਿੰਦੀ ਹੈ, ਮਰਦ, ਹੱਥ ਨਾ ਲਗਾਓ। ਸ਼ਰਮ ਕਰੋ… ਪੁਰਸ਼ੋ, ਦੂਰ ਰਹੋ। ਇਸ ਦੌਰਾਨ ਰਾਖੀ ਕਾਫੀ ਗੁੱਸੇ ‘ਚ ਨਜ਼ਰ ਆ ਰਹੀ ਹੈ। ਉਹ ਅੱਗੇ ਕਹਿੰਦੀ ਹੈ ਕਿ ਉਹ ਹੁਣੇ ਹੀ ਮੱਕਾ ਅਤੇ ਮਦੀਨਾ ਤੋਂ ਆਈ ਹੈ ਅਤੇ ਉਹ ਸ਼ੁੱਧ ਹੈ। ਰਾਖੀ ਦਾ ਬਦਲਿਆ ਰਵੱਈਆ ਸਾਫ ਦੇਖਿਆ ਜਾ ਸਕਦਾ ਹੈ। ਇਹ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।