Gurjeet Aujla: ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਲੱਗਣਗੇ ਕੈਮਰੇ, ਸ਼ਹਿਰ ਵਾਸੀਆਂ ਦੀ ਰਾਖੀ ਲਈ ਚੁਕਿਆ ਗਿਆ ਕਦਮ
ਔਜਲਾ ਨੇ ਕਿਹਾ ਕਿ ਪਬਲਿਕ ਅਲਰਟ ਸਿਸਟਮ ਸ਼ਹਿਰ ਦੇ 50 ਚੌਂਕਾਂ ਵਿੱਚ ਲਗਾਏ ਜਾਵੇਗਾ ਜਿਸ ਨਾਲ ਕੋਈ ਜ਼ਰੂਰੀ ਅਲਰਟ ਉਸ ਰਾਹੀਂ ਕੀਤੀ ਜਾਵੇਗੀ। ਔਜਲਾ ਨੇ ਕਿਹਾ ਕਿ ਟੈ੍ਰਫਿਕ ਇਸ ਕੈਮਰਿਆਂ ਨਾਲ ਇਕ ਹੋਰ ਫਾਇਦਾ ਲੋਕਾਂ ਨੂੰ ਪਹੁੰਚੇਗਾ ਕਿ ਟੈ੍ਰਫਿਕ ਅਗਰ ਕਿਸੇ ਚੌਂਕ ਵਿੱਚ ਜ਼ਿਆਦਾ ਹੋਵੇਗੀ ਤਾਂ ਟੈ੍ਰਫਿਕ ਲਾਈਟ ਆਧੁਨਿਕ ਤਕਨੀਕਾਂ ਨਾਲ ਆਪਣਾ ਸਮਾਂ ਵੱਧ ਘੱਟ ਕਰ ਸਕੇਗੀ।
ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਸ਼ਹਿਰਵਾਸੀਆਂ ਦੀ ਭਲਾਈ ਤੇ ਸ਼ਹਿਰ ਵਿੱਚ ਅਨੇਕਾਂ ਪ੍ਰਾਜੈਕਟਾਂ ਲਿਆ ਕੇ ਸ਼ਹਿਰ ਦੀ ਖੂਬਸੂਰਤੀ ਨੂੰ ਸੰਵਾਰਿਆ ਜਾ ਰਿਹਾ ਹੈ। ਇਸਦੇ ਤਹਿਤ ਅੱਜ ਔਜਲਾ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਦੇ ਆਲਾ ਅਧਿਕਾਰੀਆਂ ਸਮੇਤ ਨਗਰ ਨਿਗਮ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨਾਲ ਸ਼ਹਿਰ ਵਿੱਚ ਚੱਲ ਰਹੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗ ਰਹੇ ਸੀ.ਸੀ.ਟੀ.ਵੀ. ਕੈਮਰਿਆਂ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਪੁਲਿਸ ਦੇ ਪ੍ਰਮੁੱਖ ਅਧਿਕਾਰੀ ਵੀ ਹਾਜ਼ਰ ਸਨ।
ਔਜਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੇਰਾ ਇਹ ਸੁਪਨਾ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਹਰ ਨਾਗਰਿਕ ਦੀ ਸੁਰੱਖਿਆ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਜਿਸ ਲਈ ਸਮਾਰਟ ਸਿਟੀ ਦੇ ਅਧਿਕਾਰੀਆਂ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਤੇ ਅੱਜ ਅਸੀਂ ਆਪਣਾ ਇਹ ਡਰੀਮ ਪ੍ਰਾਜੈਕਟ ਲੋਕਾਂ ਦੇ ਸਪੁਰਦ ਕਰਨ ਜਾ ਰਹੇ ਹਨ। ਔਜਲਾ ਨੇ ਕਿਹਾ ਅੰਮ੍ਰਿਸਤਰ ਸ਼ਹਿਰ ਵਿੱਚ 1168 ਕੈਮਰੇ ਲੱਗ ਰਹੇ ਹਨ ਜਿਸ ਨਾਲ 409 ਚੌਂਕ ਕਵਰ ਹੋਣਗੇ ਤੇ ਇਹ ਲਾਈਵ ਕੈਮਰੇ 24 ਘੰਟੇ ਚਲਣਗੇ। ਔਜਲਾ ਨੇ ਕਿਹਾ ਕਿ 50 ਕੈਮਰੇ ਸ਼ਹਿਰ ਵਿੱਚ ਅਜਿਹੇ ਲਗਾਏ ਜਾਣਗੇ ਜਿਸ ਨਾਲ ਬਾਡੀ ਡਿਕੈਟ ਵੀ ਹੋਵੇਗੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਇਹ ਕੈਮਰੇ ਸ਼ਹਿਰ ਵਿੱਚ ਸ਼ੁਰੂ ਕੀਤੇ ਜਾਣਗੇ। ਜਿਸ ਨਾਲ ਸ਼ਹਿਰ ਵਿੱਚ ਅਪਰਾਧ ਨੂੰ ਰੋਕਣ ਵਿੱਚ ਕਾਫੀ ਸਹਾਇਕ ਹੋਣਗੇ।