Anant-Radhika Merchant Wedding LIVE: ਆ ਗਈ ਸ਼ੁਭ ਘੜੀ… ਰਾਧਿਕਾ ਬਣੀ ਅੰਬਾਨੀ ਪਰਿਵਾਰ ਦੀ ਨੂੰਹ, ਪਹਿਨਾਈ ਵਰਮਾਲਾ
Anant-Radhika Merchant Wedding LIVE : ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐੱਮਡੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦਾ ਅੱਜ ਮੁੰਬਈ 'ਚ ਵਿਆਹ ਹੋ ਗਿਆ ਹੈ। ਵਿਆਹ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਕਈ ਨਾਮੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦਾ ਅੱਜ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਹੋਇਆ। ਇਸ ਦੌਰਾਨ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਮੁੰਬਈ ਪਹੁੰਚੀ ਹਨ। ਬਾਲੀਵੁੱਡ, ਹਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਕਈ ਰਾਜਨੇਤਾ ਅਤੇ ਮਸ਼ਹੂਰ ਕਾਰੋਬਾਰੀ ਵੀ ਵਿਆਹ ‘ਚ ਸ਼ਾਮਲ ਹੋਏ । ਦੇਖੋ ਵਿਆਹ ਨਾਲ ਜੁੜੀਆਂ ਸਾਰੀਆਂ ਅਪਡੇਟਸ
LIVE NEWS & UPDATES
-
ਰਾਧਿਕਾ-ਅਨੰਤ ਨੇ ਇੱਕ ਦੂਜੇ ਨੂੰ ਪਹਿਨਾਈ ਵਰਮਾਲਾ
ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਨੇ ਇੱਕ ਦੂਜੇ ਨੂੰ ਹਾਰ ਪਹਿਨਾਏ। ਉਨ੍ਹਾਂ ਦੇ ਵਿਆਹ ‘ਚ ਦੁਨੀਆ ਭਰ ਦੇ ਸਿਤਾਰੇ ਪਹੁੰਚੇ ਹਨ।
View this post on Instagram -
ਸੋਨੀਆ ਗਾਂਧੀ ਨੇ ਅਨੰਤ-ਰਾਧਿਕਾ ਨੂੰ ਭੇਜਿਆ ਲਿਖਤੀ ਵਧਾਈ ਸੰਦੇਸ਼
ਗਾਂਧੀ ਪਰਿਵਾਰ ਦੀ ਤਰਫੋਂ ਸੋਨੀਆ ਗਾਂਧੀ ਨੇ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਨੂੰ ਉਨ੍ਹਾਂ ਦੇ ਵਿਆਹ ਲਈ ਲਿਖਤੀ ਵਧਾਈ ਸੰਦੇਸ਼ ਭੇਜਿਆ ਹੈ। ਮੁਕੇਸ਼ ਅੰਬਾਨੀ ਖੁਦ 10 ਜਨਪਥ ‘ਤੇ ਗਾਂਧੀ ਪਰਿਵਾਰ ਨੂੰ ਆਪਣੇ ਬੇਟੇ ਦੇ ਵਿਆਹ ‘ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣ ਪਹੁੰਚੇ ਸਨ। ਹਾਲਾਂਕਿ, ਗਾਂਧੀ ਪਰਿਵਾਰ ਦਾ ਕੋਈ ਵੀ ਵਿਅਕਤੀ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ ਹੈ।
-
ਦੁਲਹਨ ਦੀ ਪਹਿਲੀ ਝਲਕ ਆਈ ਹੈ ਸਾਹਮਣੇ
ਅਨੰਤ ਅੰਬਾਨੀ ਦੀ ਹੋਣ ਵਾਲੀ ਪਤਨੀ ਰਾਧਿਕਾ ਮਰਚੈਂਟ ਦੀ ਪਹਿਲੀ ਬ੍ਰਾਈਡਲ ਲੁੱਕ ਸਾਹਮਣੇ ਆਈ ਹੈ।
View this post on Instagram -
ਜੀਓ ਸੈਂਟਰ ਪਹੁੰਚੀ ਦੀਪਿਕਾ ਪਾਦੁਕੋਣ
ਅਦਾਕਾਰਾ ਦੀਪਿਕਾ ਪਾਦੁਕੋਣ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੁੰਬਈ ਪਹੁੰਚੀ।
#WATCH अभिनेत्री दीपिका पादुकोण मुंबई में अनंत अंबानी-राधिका मर्चेंट की शादी में शामिल होने पहुंचीं। pic.twitter.com/vdXqnkwepg
— ANI_HindiNews (@AHindinews) July 12, 2024
-
ਲਾੜਾ ਨੇ ਬੰਨ੍ਹਿਆ ਸੇਹਰਾ
ਅਨੰਤ ਅੰਬਾਨੀ ਰਾਧਿਕਾ ਮਰਚੈਂਟ ਨਾਲ ਉਮਰ ਭਰ ਦਾ ਰਿਸ਼ਤਾ ਬਣਾਉਣ ਲਈ ਤਿਆਰ ਹਨ। ਅਨੰਤ ਅੰਬਾਨੀ ਦੇ ਸੇਹਰਾ ਬੰਨ੍ਹਿਆ ਜਾ ਚੁੱਕਾ ਹੈ। ਜਲਦੀ ਹੀ ਦੋਵੇਂ ਇੱਕ ਦੂਜੇ ਨੂੰ ਹਾਰ ਪਹਿਨਾਉਣਗੇ
View this post on Instagram -
ਸ਼ਾਹਰੁਖ ਖਾਨ ਨੇ ਨੀਟਾ-ਮੁਕੇਸ਼ ਨਾਲ ਕੀਤਾ ਡਾਂਸ
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਪਿਤਾ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਜ਼ੋਰਦਾਰ ਡਾਂਸ ਕੀਤਾ। ਇਸ ਦੌਰਾਨ ਸ਼ਾਹਰੁਖ ਖਾਨ ਵੀ ਉਨ੍ਹਾਂ ਨਾਲ ਡਾਂਸ ਕਰਦੇ ਨਜ਼ਰ ਆਏ।
View this post on Instagram -
ਅਦਾਕਾਰ ਰਵੀ ਕਿਸ਼ਨ ਆਪਣੀ ਪਤਨੀ ਨਾਲ ਪਹੁੰਚੇ
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਆਪਣੀ ਪਤਨੀ ਪ੍ਰੀਤੀ ਕਿਸ਼ਨ ਨਾਲ ਪਹੁੰਚੇ।
#WATCH भाजपा सांसद और अभिनेता रवि किशन अपनी पत्नी प्रीति किशन संग मुंबई के जियो वर्ल्ड कन्वेंशन सेंटर में अनंत अंबानी-राधिका मर्चेंट की शादी में शामिल होने के लिए पहुंचे। pic.twitter.com/5pVBl3urL7
— ANI_HindiNews (@AHindinews) July 12, 2024
-
ਜੀਓ ਸੈਂਟਰ ਪਹੁੰਚੇ ਸਲਮਾਨ ਖਾਨ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸਲਮਾਨ ਖਾਨ ਵੀ ਪਹੁੰਚੇ ਹਨ। ਸਲਮਾਨ ਖਾਨ ਰਵਾਇਤੀ ਲੁੱਕ ‘ਚ ਪਹੁੰਚੇ ਹਨ
View this post on Instagram -
ਵਿਆਹ ਵਿੱਚ ਨੱਚੇ ਸਟਾਰ
ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਿਰਕਤ ਕਰਨ ਪਹੁੰਚੇ ਦੇਸ਼-ਵਿਦੇਸ਼ ਦੇ ਸਿਤਾਰੇ ਜ਼ੋਰ-ਸ਼ੋਰ ਨਾਲ ਡਾਂਸ ਕਰਦੇ ਨਜ਼ਰ ਆਏ। ਵਰਮਾਲਾ ਦੀ ਰਸਮ ਜਲਦੀ ਹੀ ਹੋਵੇਗੀ।
View this post on Instagram -
ਡਾਂਸ ਕਰਦੇ ਨਜ਼ਰ ਆਏ ਬਾਲੀਵੁੱਡ ਸਿਤਾਰੇ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਏ ਸਾਰੇ ਬਾਲੀਵੁੱਡ ਸਿਤਾਰੇ ਨੱਚਦੇ-ਟੱਪਦੇ ਨਜ਼ਰ ਆਏ। ਅਨਿਲ ਕਪੂਰ, ਰਣਵੀਰ ਸਿੰਘ ਸਮੇਤ ਹੋਰ ਸਿਤਾਰੇ ਡਾਂਸ ਕਰਦੇ ਨਜ਼ਰ ਆਏ।
View this post on Instagram -
ਨਿਕ ਜੋਨਸ ਅਤੇ ਪ੍ਰਿਅੰਕਾ ਪਹੁੰਚੇ
ਨਿਕ ਜੋਨਸ ਅਤੇ ਪ੍ਰਿਅੰਕਾ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਪਹੁੰਚੇ ਸਨ। ਦੋਵਾਂ ਸਿਤਾਰਿਆਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
View this post on Instagram -
ਆਰੀਅਨ ਖਾਨ ਅਤੇ ਸੁਹਾਨਾ ਪਹੁੰਚੇ
ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਅਤੇ ਬੇਟੀ ਸੁਹਾਨਾ ਖਾਨ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੇ।
View this post on Instagram -
ਜੀਓ ਸੈਂਟਰ ਪਹੁੰਚੇ ਸੰਜੇ ਦੱਤ
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸੰਜੇ ਦੱਤ ਮੁੰਬਈ ਦੇ ਜੀਓ ਸੈਂਟਰ ਪਹੁੰਚੇ। ਇਸ ਦੌਰਾਨ ਬਾਬਾ ਨੀਲੇ ਰੰਗ ਦੇ ਲੰਬੇ ਕੁਰਤੇ ਵਿੱਚ ਨਜ਼ਰ ਆਏ।
View this post on Instagram -
ਵਿਆਹ ‘ਚ ਸ਼ਾਮਲ ਹੋਣ ਪਹੁੰਚੇ ਅਭਿਨੇਤਾ ਵਰੁਣ ਧਵਨ
ਅਭਿਨੇਤਾ ਵਰੁਣ ਧਵਨ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਿਰਕਤ ਕਰਨ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੇ।
#WATCH अभिनेता वरुण धवन अनंत अंबानी-राधिका मर्चेंट की शादी में शामिल होने मुंबई के जियो वर्ल्ड कन्वेंशन सेंटर पहुंचे। pic.twitter.com/h6qviEU2B7
— ANI_HindiNews (@AHindinews) July 12, 2024
-
ਪਰਿਵਾਰ ਸਮੇਤ ਪਹੁੰਚੇ ਧੋਨੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਅਤੇ ਬੇਟੀ ਜ਼ੀਵਾ ਧੋਨੀ ਨਾਲ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੇ।
#WATCH भारतीय क्रिकेट टीम के पूर्व कप्तान महेंद्र सिंह धोनी अपनी पत्नी साक्षी धोनी और बेटी जीवा धोनी के साथ अनंत अंबानी-राधिका मर्चेंट की शादी में शामिल होने मुंबई के जियो वर्ल्ड कन्वेंशन सेंटर पहुंचे। pic.twitter.com/ShkfsawI7R
— ANI_HindiNews (@AHindinews) July 12, 2024
-
ਕ੍ਰਿਕਟਰ ਹਾਰਦਿਕ ਪੰਡਿਯਾ ਅਤੇ ਕਰੁਣਾਲ ਪੰਡਿਯਾ ਜੀਓ ਸੈਂਟਰ ਪਹੁੰਚੇ
ਅਨੰਤ ਅੰਬਾਨੀ ਅੱਜ ਕ੍ਰਿਕਟਰ ਹਾਰਦਿਕ ਪੰਡਿਯਾ, ਕਰੁਣਾਲ ਪੰਡਿਯਾ ਅਤੇ ਈਸ਼ਾਨ ਕਿਸ਼ਨ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ।
क्रिकेटर हार्दिक पांड्या, क्रुणाल पांड्या और ईशान किशन अनंत अंबानी-राधिका मर्चेंट की शादी में शामिल होने मुंबई के जियो वर्ल्ड कन्वेंशन सेंटर पहुंचे। pic.twitter.com/nGnsfhJKr8
— ANI_HindiNews (@AHindinews) July 12, 2024
-
ਅਨੰਨਿਆ ਪਾਂਡੇ ਅਤੇ ਸ਼ਨਾਇਆ ਵਿਖੀਆਂ ਖਾਸ ਲੁੱਕ ਵਿੱਚ
ਅਨੰਤ-ਰਾਧਿਕਾ ਦੇ ਵਿਆਹ ‘ਚ ਸ਼ਾਮਲ ਹੋਣ ਲਈ ਅਭਿਨੇਤਰੀ ਅਨੰਨਿਆ ਪਾਂਡੇ ਅਤੇ ਸ਼ਨਾਇਆ ਨੂੰ ਖਾਸ ਕੱਪੜਿਆਂ ‘ਚ ਦੇਖਿਆ ਗਿਆ। ਦੋਹਾਂ ਦੇ ਕੱਪੜਿਆਂ ਦੇ ਪਿਛਲੇ ਪਾਸੇ ‘ਅੰਨਤਸ ਬ੍ਰਿਗੇਡ’ ਲਿਖਿਆ ਹੋਇਆ ਹੈ।
View this post on Instagram -
ਪਹਿਲਵਾਨ ਜਾਨ ਸੀਨਾ ਪਹੁੰਚੇ ਜੀਓ ਸੈਂਟਰ
ਅਨੰਤ-ਰਾਧਿਕਾ ਦੇ ਵਿਆਹ ‘ਚ ਸ਼ਿਰਕਤ ਕਰਨ ਲਈ ਹਾਲੀਵੁੱਡ ਐਕਟਰ ਅਤੇ ਰੈਸਲਰ ਜਾਨ ਸੀਨਾ ਪਹੁੰਚੇ। ਉਨ੍ਹਾਂ ਨੇ ਸਿਰ ਤੇ ਸਾਫਾ ਬੰਨਿਆ ਹੋਇਆ ਹੈ।
View this post on Instagram -
ਅਭਿਨੇਤਰੀ ਸ਼ਨਾਇਆ ਕਪੂਰ ਜੀਓ ਵਰਲਡ ਪਹੁੰਚੀ
ਅਦਾਕਾਰਾ ਸ਼ਨਾਇਆ ਕਪੂਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੀ ਹੈ।
#WATCH अभिनेत्री शनाया कपूर मुंबई के जियो वर्ल्ड कन्वेंशन सेंटर में अनंत अंबानी-राधिका मर्चेंट की शादी में शामिल होने पहुंचीं। pic.twitter.com/JJNLivVOht
— ANI_HindiNews (@AHindinews) July 12, 2024
-
ਅਨੰਤ ਅੰਬਾਨੀ ਸਮੇਤ ਪਹੁੰਚਿਆ ਪੂਰਾ ਪਰਿਵਾਰ
ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਲਈ ਪੂਰਾ ਅੰਬਾਨੀ ਪਰਿਵਾਰ ਵਿਆਹ ਲਈ Jio ਵਰਲਡ ਕਨਵੈਨਸ਼ਨ ਸੈਂਟਰ ਪਹੁੰਚ ਗਿਆ ਹੈ। ਹੋਰ ਮਹਿਮਾਨ ਵੀ ਆਉਣੇ ਸ਼ੁਰੂ ਹੋ ਗਏ ਹਨ।
#WATCH अनंत अंबानी और राधिका मर्चेंट की शादी के लिए मुंबई के जियो वर्ल्ड कन्वेंशन सेंटर में अंबानी परिवार। pic.twitter.com/SVFrBe7zDf
— ANI_HindiNews (@AHindinews) July 12, 2024
-
ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੀ ਬਰਾਤ
ਅਨੰਤ ਅੰਬਾਨੀ ਪੂਰੇ ਅੰਬਾਨੀ ਪਰਿਵਾਰ ਨਾਲ ਵਿਆਹ ਲਈ ਜੀਓ ਵਰਲਡ ਕਨਵੈਨਸ਼ਨ ਸੈਂਟਰ ਪਹੁੰਚੇ ਹਨ। ਇਸ ਦੌਰਾਨ ਪੂਰਾ ਪਰਿਵਾਰ ਇਕੱਠੇ ਦੇਖਿਆ ਗਿਆ।
-
ਬਨਾਰਸ ਦੀ ਯਸ਼ੋਗਾਨ ਥੀਮ ਤੇ ਹੋ ਰਿਹਾ ਵਿਆਹ
ਇਸ ਜੋੜੇ ਦਾ ਵਿਆਹ ਬਨਾਰਸ ਦੇ ਯਸ਼ੋਗਾਨ ਦੀ ਥੀਮ ‘ਤੇ ਰੱਖਿਆ ਗਿਆ ਹੈ। ਇਹ ਸ਼ਾਨਦਾਰ ਵਿਆਹ ਸਮਾਰੋਹ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਸੈਂਟਰ ਵਿੱਚ ਹੋ ਰਿਹਾ ਹੈ।