Shah Rukh Khan: ਕਿੰਗ ਖਾਨ ਦੀ ਕਾਰ ਕਲੈਕਸ਼ਨ ‘ਚ ਸ਼ਾਮਲ ਹੋਈ ਇਹ ਮਹਿੰਗੀ ਕਾਰ, ਕੀਮਤ ਸੁਣ ਕੇ ਉਡ ਜਾਣਗੇ ਹੋਸ਼

Published: 

28 Mar 2023 15:04 PM

Badshah Khan: ਫਿਲਮ "ਪਠਾਨ' ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੀ ਜ਼ਿੰਦਗੀ ਇਕ ਵਾਰ ਫਿਰ ਖੁਸ਼ਹਾਲ ਹੈ। ਪਿਛਲੇ ਕੁਝ ਸਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ਪੂਰਨ ਸਮਾਂ ਰਿਹਾ ਹੈ। ਪਰ ਫਿਲਮ ਪਠਾਨ ਦੀ ਕਾਮਯਾਬੀ ਤੋਂ ਬਾਅਦ ਇੱਕ ਵਾਰ ਮੁੜ ਉਨ੍ਹਾਂ ਦੀ ਜਿੰਦਗੀ ਚ ਖੁਸ਼ਹਾਲੀ ਪਰਤ ਆਈ ਹੈ।

Shah Rukh Khan: ਕਿੰਗ ਖਾਨ ਦੀ ਕਾਰ ਕਲੈਕਸ਼ਨ ਚ ਸ਼ਾਮਲ ਹੋਈ ਇਹ ਮਹਿੰਗੀ ਕਾਰ, ਕੀਮਤ ਸੁਣ ਕੇ ਉਡ ਜਾਣਗੇ ਹੋਸ਼

Jee Le Zaraa ਫਿਲਮ 'ਚ ਸ਼ਾਹਰੁਖ ਖਾਨ ਇਸ ਭੂਮਿਕਾ 'ਚ ਆਉਣਗੇ ਨਜ਼ਰ

Follow Us On

Bollywood: ਪਠਾਨ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ (Shah Rukh Khan) ਦੀ ਜ਼ਿੰਦਗੀ ਇਕ ਵਾਰ ਫਿਰ ਖੁਸ਼ਹਾਲ ਹੈ। ਪਿਛਲੇ ਕੁਝ ਸਾਲ ਉਸ ਦੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ਪੂਰਨ ਸਮਾਂ ਰਹੇ ਹਨ। ਇਸ ਦੌਰਾਨ ਜਿੱਥੇ ਉਹ ਆਪਣੇ ਬੇਟੇ ਦਾ ਨਾਂ ਡਰੱਗਜ਼ ਕੇਸ ‘ਚ ਆਉਣ ਕਾਰਨ ਕਾਫੀ ਮਾਨਸਿਕ ਤਣਾਅ ‘ਚ ਸੀ, ਉਥੇ ਹੀ ਬਾਲੀਵੁੱਡ ‘ਚ ਵੀ ਕਾਫੀ ਸਮੇਂ ਤੋਂ ਉਨ੍ਹਾਂ ਦਾ ਜਾਦੂ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਬਾਲੀਵੁੱਡ ਦੇ ਕਈ ਆਲੋਚਕ ਉਨ੍ਹਾਂ ਦਾ ਦੌਰ ਖਤਮ ਹੋਣ ਗੱਲ ਕਰ ਰਹੇ ਸਨ।

ਇਸ ਤੋਂ ਬਾਅਦ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਆਈ। ਇਸ ਫਿਲਮ ਨੇ ਨਾ ਸਿਰਫ ਸ਼ਾਹਰੁਖ ਖਾਨ ਨੂੰ ਆਪਣਾ ਗੁਆਚਿਆ ਸਟਾਰਡਮ ਵਾਪਸ ਦਵਾਇਆ ਬਲਕਿ ਇਹ ਵੀ ਸਾਬਤ ਕੀਤਾ ਕਿ ਉਹ ਅਜੇ ਵੀ ਬਾਲੀਵੁੱਡ ਦੇ ਬਾਦਸ਼ਾਹ ਹਨ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਕਾਫੀ ਖੁਸ਼ ਹਨ, ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਇੱਕ ਮਹਿੰਗੀ ਕਾਰ ਗਿਫਟ ਕੀਤੀ ਹੈ। ਜਿਸ ਦੀ ਕੀਮਤ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ‘ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ਸਾਨੂੰ ਬਾਦਸ਼ਾਹ ਦਾ ਰੁਤਬਾ ਚੰਗਾ ਲੱਗਦਾ ਹੈ।

ਸ਼ਾਹਰੁਖ ਨੇ 10 ਕਰੋੜ ਦੀ ਨਵੀਂ ਖਰੀਦੀ ਰੋਲਸ ਰਾਇਸ

ਬਾਦਸ਼ਾਹ ਖਾਨ (Badshah Khan) ਨੇ ਨਵੀਂ ਰੋਲਸ ਰਾਇਸ ਖਰੀਦੀ ਹੈ, ਜਿਸ ਦੀ ਕੀਮਤ ਲਗਭਗ 10 ਕਰੋੜ ਦੱਸੀ ਜਾਂਦੀ ਹੈ। ‘555’ ਨੰਬਰ ਪਲੇਟ ਵਾਲੀ ਚਿੱਟੇ ਰੰਗ ਦੀ ਲਗਜ਼ਰੀ ਕਾਰ ਨੂੰ ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਬੰਗਲੇ ਮੰਨਤ ਦੇ ਬਾਹਰ ਦਾਖਲ ਹੁੰਦੇ ਦੇਖਿਆ ਗਿਆ। ਖਬਰਾਂ ਮੁਤਾਬਕ ਇਸ ਗੱਡੀ ਦੀ ਐਕਸ-ਸ਼ੋਅ ਰੂਮ ਕੀਮਤ 8.20 ਕਰੋੜ ਰੁਪਏ ਹੈ। ਕੰਪਨੀ ਇਸ ‘ਚ ਹੋਰ ਆਪਸ਼ਨ ਦਿੰਦੀ ਹੈ। ਇਸ ਤਰ੍ਹਾਂ ਗੱਡੀ ਦੀ ਕੁੱਲ ਕੀਮਤ 10 ਕਰੋੜ ਦੇ ਕਰੀਬ ਬਣ ਗਈ ਹੈ। ਇਹ ਇੱਕ ਲਿਮਟਿਡ ਐਡੀਸ਼ਨ ਕਾਰ ਹੈ ਜੋ ਪ੍ਰੀ-ਆਰਡਰ ਕਰਨ ਤੋਂ ਬਾਅਦ ਹੀ ਡਿਲੀਵਰ ਕੀਤੀ ਜਾਵੇਗੀ।

1000 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਈ ਪਠਾਨ

25 ਜਨਵਰੀ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਪਤਾ ਸੀ ਕਿ ਇਹ ਫਿਲਮ ਪਠਾਨ (Movie Pathan) ਸਾਲ 2023 ਦੀ ਬਲਾਕਬਸਟਰ ਫਿਲਮ ਸਾਬਤ ਹੋਵੇਗੀ। ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕਮਾਈ ਦੇ ਮਾਮਲੇ ‘ਚ ਬਾਲੀਵੁੱਡ ‘ਚ ਨਵਾਂ ਰਿਕਾਰਡ ਬਣਾਏਗੀ। ਫਿਲਮ ਨੇ ਕੁੱਲ ਮਿਲਾ ਕੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਨੇ ਬਾਲੀਵੁੱਡ ਦੀਆਂ ਸਾਰੀਆਂ ਫ਼ਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਸ਼ਾਹਰੁਖ ਖਾਨ ਨੇ ਖੁਦ ਨੂੰ ਫਿਰ ਸਾਬਤ ਕਰ ਦਿੱਤਾ

ਸ਼ਾਹਰੁਖ ਖਾਨ ਦੀ ਫਿਲਮ ਪਠਾਨ ਚਾਰ ਸਾਲ ਬਾਅਦ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਦੀਆਂ ਕਈ ਫਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਇਸ ਦੇ ਨਾਲ ਹੀ ਫਿਲਮ ਆਲੋਚਕਾਂ ਨੇ ਸ਼ਾਹਰੁਖ ਖਾਨ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹਰੁਖ ਖਾਨ ਦਾ ਦੌਰ ਜਾ ਚੁੱਕਾ ਹੈ । ਪਰ ਸ਼ਾਹਰੁਖ ਖਾਨ ਨੇ ਫਿਲਮ ਪਠਾਨ ਵਿੱਚ ਆਪਣੇ ਦਮਦਾਰ ਲੁੱਕ ਅਤੇ ਅਦਾਕਾਰੀ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਬਾਲੀਵੁੱਡ (Bollywood) ਦੇ ਬਾਦਸ਼ਾਹ ਹਨ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਅਜੇ ਵੀ ਘੱਟ ਨਹੀਂ ਹੋਈ ਹੈ ਅਤੇ ਉਹ ਅਜੇ ਵੀ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚਣ ਦੀ ਤਾਕਤ ਰੱਖਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ