‘ਗੋਡੇ-ਗੋਡੇ ਚਾਅ’ ਨੂੰ ਕਿਓਂ ਮਿਲਿਆ ਬੈਸਟ ਰੀਜਨਲ ਫਿਲਮ ਐਵਾਰਡ, ਕੀ ਸੁਨੇਹਾ ਦਿੰਦੀ ਹੈ ਕਹਾਣੀ? ਜਾਣੋ
Godday Godday Chaa Film: ਫਿਲਮ ਦੇ ਪਲੋਟ ਦੀ ਗੱਲ ਕਰੀਏ ਤਾਂ ਇਹ ਕਹਾਣੀ ਰਾਣੀ (ਸੋਨਮ ਬਾਜਵਾ) ਅਤੇ ਉਸ ਦੀ ਛੋਟੀ ਭੈਣ ਨਿੱਕੋ (ਤਾਨੀਆ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਸਦੀਆਂ ਪੁਰਾਣੀ ਪਰੰਪਰਾ ਨੂੰ ਚੁਣੌਤੀ ਦਿੰਦੀਆਂ ਹਨ। 1980 ਦੇ ਦਹਾਕੇ ਵਿੱਚ ਜੋ ਔਰਤਾਂ ਨੂੰ ਬਰਾਤਾਂ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਸੀ।
71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਇਸ ਸਾਲ ਇਹ ਪੁਰਸਕਾਰ 2023 ਵਿੱਚ ਰਿਲੀਜ਼ ਹੋਈਆਂ ਫਿਲਮਾਂ ਲਈ ਐਲਾਨਿਆ ਗਿਆ ਹੈ। ਰਾਸ਼ਟਰੀ ਪੁਰਸਕਾਰ ਜੇਤੂ ਲਈ, ਫਿਲਮਾਂ ਦੀ ਜਿਊਰੀ ਦੁਆਰਾ ਕਈ ਹਫ਼ਤਿਆਂ ਤੱਕ ਸਮੀਖਿਆ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅੰਤਿਮ ਰਿਪੋਰਟ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਐਲ ਮੁਰੂਗਨ ਨੂੰ ਸੌਂਪੀ। ਹਿੰਦੀ ਫਿਲਮ ਇੰਡਸਟਰੀ ਦੇ ਨਾਲ- ਨਾਲ ਖੇਤਰੀ ਭਾਸ਼ਾਵਾਂ ਦੀਆਂ ਕਈ ਫਿਲਮਾਂ ਨੂੰ ਵੀ ਐਵਾਰਡ ਨਾਲ ਸਨਮਾਨਿਤ ਕੀਤ ਗਿਆ ਹੈ। ਇਨ੍ਹਾਂ ਵਿੱਚ ਪੰਜਾਬੀ ਫਿਲਮ ‘ਗੋਡੇ-ਗੋਡੇ ਚਾਅ’ ਵੀ ਸ਼ਾਮਲ ਹੈ, ਜਿਸਨੂੰ ਬੈਸਟ ਰੀਜਨਲ ਫਿਲਮ ਦਾ ਐਵਾਰਡ ਮਿਲਿਆ ਹੈ।
ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਰਾਣੀ (ਸੋਨਮ ਬਾਜਵਾ) ਅਤੇ ਉਸ ਦੀ ਛੋਟੀ ਭੈਣ ਨਿੱਕੋ (ਤਾਨੀਆ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਸਦੀਆਂ ਪੁਰਾਣੀ ਪਰੰਪਰਾ ਨੂੰ ਚੁਣੌਤੀ ਦਿੰਦੀਆਂ ਹਨ। 1980 ਦੇ ਦਹਾਕੇ ਵਿੱਚ ਜਿਨ੍ਹਾਂ ਔਰਤਾਂ ਨੂੰ ਵਿਆਹ ਦੀਆਂ ਬਰਾਤਾਂ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਸੀ, ਉਸ ਰਵਾਇਤ ਖਿਲਾਫ ਇਹ ਭੈਣਾਂ ਲੜਦੀਆਂ ਵਿਖਾਈ ਦਿੰਦੀਆਂ ਹਨ। ਇਸ ਪੂਰੀ ਫਿਲਮ ‘ਚ ਉਹ ਇੱਕ ਪਲਾਨ ਤਿਆਰ ਕਰਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਿੰਡ ਦੀਆਂ ਸਾਰੀਆਂ ਔਰਤਾਂ ਬਰਾਤ ‘ਚ ਹਿੱਸਾ ਲੈ ਸਕਣ।
ਇਹ ਹੈ ਕਹਾਣੀ
ਇਸ ਕਹਾਣੀ ‘ਚ ਸੋਨਮ ਬਾਜਵਾ (ਰਾਣੀ) ਇੱਕ ਪੜ੍ਹੀ-ਲਿਖੀ ਲੜਕੀ ਹੈ, ਜੋ ਆਪਣੀ ਪੜ੍ਹਾਈ ਜਾਰੀ ਰੱਖਣਾ ਤੇ ਨੌਕਰੀ ਕਰਨਾ ਚਾਹੁੰਦੀ ਹੈ, ਪਰ ਉਸ ਦਾ ਵਿਆਹ ਬੱਗਾ (ਗੀਤਾਜ ਬਿੰਦਰਖੀਆ) ਨਾਲ ਹੋ ਜਾਂਦਾ ਹੈ। ਉਹ ਆਪਣੇ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇੱਥੋਂ ਦਾ ਸਮਾਜ ਔਰਤਾਂ ਨੂੰ ਵਿਆਹ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਪੈਂਦਾ ਹੈ। ਪੂਰਾ ਸਮਾਜ ਚਾਹੰਦਾ ਹੈ ਕਿ ਹੈ ਕਿ ਉਹ ਘਰ ਵਿੱਚ ਹੀ ਨੱਚਣਾ, ਗਾਉਣਾ ਕਰਕੇ ਅਤੇ ਚਾਰਦੀਵਾਰੀ ਦੇ ਅੰਦਰ ਦੇ ਜਸ਼ਨਾਂ ਦੇ ਵੀਡੀਓ ਦੇਖ ਕੇ ਸੰਤੁਸ਼ਟ ਰਹਿਣ। ਇਸ ਤੋਂ ਬਾਅਦ ਉਹ ਇਸ ਰਵਾਇਤ ਖਿਲਾਫ਼ ਆਵਾਜ ਚੁੱਕਦੀ ਹੈ।
ਸੋਨਮ ਬਾਜਵਾ ਸਮੇਤ ਹੋਰ ਵੀ ਕਈ ਕਲਾਕਾਰ
ਇਸ ਫਿਲਮ ਦੇ ਕਲਾਕਾਰਾਂ ਵਿੱਚ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ ਤੇ ਗੁਰਜੈਜ਼ ਮੁੱਖ ਭੂਮਿਕਾਵਾਂ ਵਿੱਚ ਹਨ। ਹੋਰ ਕਲਾਕਾਰਾਂ ਵਿੱਚ ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਮਿੰਟੂ ਕੱਪਾ ਅਤੇ ਅੰਮ੍ਰਿਤ ਅੰਬੀ ਸ਼ਾਮਲ ਹਨ।
ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ ਤੇ ਜਗਦੀਪ ਸਿੱਧੂ ਦੁਆਰਾ ਇਸ ਨੂੰ ਲਿਖਿਆ ਗਿਆ ਹੈ। ਇਸ ਦਾ ਨਿਰਮਾਣ ਜ਼ੀ ਸਟੂਡੀਓਜ਼ ਤੇ ਵੀਐਚ ਐਂਟਰਟੇਨਮੈਂਟ ਦੁਆਰਾ ਕੀਤਾ ਗਿਆ ਸੀ। ਵਰੁਣ ਅਰੋੜਾ, ਰਾਜਿੰਦਰ ਕੁਮਾਰ ਗਘਾਰ, ਮਨਜੀਤ ਹੰਸ, ਅਤੇ ਹੋਰਾਂ ਨੂੰ ਨਿਰਮਾਤਾ ਵਜੋਂ ਕ੍ਰੈਡਿਟ ਦਿੱਤਾ ਗਿਆ ਹੈ।
